ਦੇਸ਼ ਚ ਪਸ਼ੂ ਰੱਖਣ ਵਾਲਿਆਂ ਲਈ ਆਈ ਵੱਡੀ ਖਬਰ – ਹੋਣ ਲੱਗਾ ਇਹ ਵੱਡਾ ਕੰਮ

ਸਰਕਾਰ ਵੱਲੋਂ ਜਿੱਥੇ ਆਏ ਦਿਨ ਹੀ ਬਹੁਤ ਸਾਰੇ ਕਾਨੂੰਨ ਲਾਗੂ ਕੀਤੇ ਜਾਂਦੇ ਹਨ ਜਿੱਥੇ ਖੇਤੀ ਕਾਨੂੰਨ ਲਾਗੂ ਕੀਤੇ ਗਏ ਸਨ ਜਿਨ੍ਹਾਂ ਨੂੰ ਕਿਸਾਨਾਂ ਵੱਲੋਂ ਰੱਦ ਕਰਵਾ ਦਿੱਤਾ ਗਿਆ ਹੈ। ਉਥੇ ਹੀ ਕੇਂਦਰ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਰ ਵੀ ਬਹੁਤ ਸਾਰੀਆਂ ਯੋਜਨਾਵਾਂ ਲਾਗੂ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਉਨ੍ਹਾਂ ਨੂੰ ਆਰਥਿਕ ਫਾਇਦਾ ਹੋ ਸਕੇ।

ਵੱਖ-ਵੱਖ ਖੇਤਰਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਕਈ ਨਵੀਆਂ ਸਕੀਮਾ ਜਾਰੀ ਕੀਤੀਆਂ ਜਾ ਰਹੀਆਂ ਹਨ ਜਿਸ ਸਦਕਾ ਉਨ੍ਹਾਂ ਵੱਖ-ਵੱਖ ਖੇਤਰਾਂ ਨੂੰ ਉਨ੍ਹਾਂ ਦੇ ਕੰਮ ਦੇ ਅਨੁਸਾਰ ਮਿਹਨਤ ਮਿਲ ਸਕੇ। ਉੱਥੇ ਹੀ ਕਈ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਣ ਵਾਸਤੇ ਵੀ ਕੁਝ ਨਿਯਮਾਂ ਨੂੰ ਜ਼ਰੂਰੀ ਕੀਤਾ ਜਾ ਰਿਹਾ ਹੈ। ਹੁਣ ਦੇਸ਼ ਵਿਚ ਪਸ਼ੂ ਰੱਖਣ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਇਹ ਕੰਮ ਹੋਣ ਲੱਗਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹੋਣ ਦੇਸ਼ ਦੇ ਵੱਖ-ਵੱਖ ਸੂਬਿਆਂ ਅੰਦਰ ਪਸ਼ੂ ਪਾਲਣ ਵਾਲਿਆਂ ਲਈ ਨਵੇਂ ਆਦੇਸ਼ ਜਾਰੀ ਕੀਤੇ ਜਾ ਰਹੇ ਹਨ। ਜਿੱਥੇ ਹੁਣ ਦੁਧਾਰੂ ਪਸ਼ੂਆਂ ਦੇ ਅਧਾਰ ਕਾਰਡ ਬਣਾਏ ਜਾਣਗੇ। ਇਸ ਯੋਜਨਾ ਦੇ ਅਧਾਰ ਤੇ ਹੀ ਪਸ਼ੂਆਂ ਦੀ ਟੈਗਿੰਗ ਹੋਵੇਗੀ। ਜਿਸ ਨਾਲ ਪਸ਼ੂਆਂ ਦੀ ਵੱਖਰੀ ਪਹਿਚਾਣ ਰਜਿਸਟਰ ਹੋਵੇਗੀ। ਇਸ ਦਾ ਖੁਲਾਸਾ ਲੁਧਿਆਣਾ ਦੇ ਅਧੀਨ ਆਉਣ ਵਾਲੇ ਜਗਰਾਉਂ ਵਿੱਚ ਸ਼ੁਰੂ ਹੋਏ ਕੌਮਾਂਤਰੀ ਪੀ ਡੀ ਐੱਫ ਏ ਡੇਅਰੀ ਐਕਸਪੋ ਵਿੱਚ ਪੁੱਜੇ ਦੇਸ਼ ਦੇ ਪਸ਼ੂ ਪਾਲਣ ਵਿਭਾਗ ਦੇ ਕਮਿਸ਼ਨਰ ਡਾਕਟਰ ਪ੍ਰਵੀਨ ਮਲਿਕ ਵੱਲੋਂ ਸੰਬੋਧਨ ਕਰਦੇ ਹੋਏ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਸ਼ੂਆਂ ਦੇ ਅਧਾਰ ਕਾਰਡ ਬਣਾਉਣ ਨਾਲ ਕੰਪਿਊਟਰ ਉੱਪਰ ਹਰ ਗਾਂ ਅਤੇ ਮੱਝ ਨਾਲ ਜੁੜੀ ਹੋਈ ਸਾਰੀ ਜਾਣਕਾਰੀ ਸਾਹਮਣੇ ਆ ਜਾਵੇਗੀ।

ਜਿੱਥੇ ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਦੇ ਕਿੱਤੇ ਨੂੰ ਹੋਰ ਉਤਸ਼ਾਹਿਤ ਕਰਨ ਵਾਸਤੇ ਸਰਕਾਰ ਵੱਲੋਂ ਉਹ ਸਾਰੀਆਂ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਜਿਥੇ ਪਸ਼ੂਆ ਦੀ ਡੇਅਰੀ ਵਾਸਤੇ ਇਹ ਕੰਮ ਸ਼ੁਰੂ ਕੀਤਾ ਗਿਆ ਹੈ ਉਥੇ ਹੀ ਪੋਲਟਰੀ ਫਾਰਮ ਵਾਸਤੇ ਵੀ ਕਈ ਪ੍ਰੋਜੈਕਟ ਲਾਂਚ ਕੀਤੇ ਗਏ ਹਨ। ਉਥੇ ਹੀ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਇਨ੍ਹਾਂ ਯੋਜਨਾਵਾਂ ਦਾ ਲਾਹਾ ਲੈਣ ਦੀ ਅਪੀਲ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਵਾਸਤੇ ਸਰਕਾਰ ਵੱਲੋਂ 1 ਕਰੋੜ ਦੇ ਪ੍ਰਾਜੈਕਟ ਤੇ ਪੱਚੀ ਤੋਂ ਪੰਜਾਹ ਲੱਖ ਰੁਪਏ ਦੀ ਸਬਸਿਡੀ ਵੀ ਦਿੱਤੀ ਜਾ ਰਹੀ ਹੈ।

ਡੇਅਰੀ ਮਾਲਕਾਂ ਨੂੰ ਦੱਸਿਆ ਹੈ ਕੇ ਇਹਨਾਂ ਯੋਜਨਾਵਾਂ ਦਾ ਫਾਇਦਾ ਲੈ ਕੇ ਦੇਸ਼ ਅੰਦਰ ਨਵੀਂ ਕ੍ਰਾਂਤੀ ਲਿਆਂਦੀ ਜਾ ਸਕਦੀ ਹੈ। ਉਥੇ ਹੀ ਉਨ੍ਹਾਂ ਨੇ ਪਸ਼ੂਆਂ ਦੇ ਕੁਦਰਤੀ ਦੁੱਧ ਨੂੰ ਹੀ ਅਸਲੀ ਦੁੱਧ ਵਜੋਂ ਮਾਨਤਾ ਦਿੱਤੇ ਜਾਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਨਕਲੀ ਦੁੱਧ ਦਾ ਗੋਰਖ ਧੰਦਾ ਵੀ ਕੀਤਾ ਜਾ ਰਿਹਾ ਹੈ ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਦੱਸਿਆ ਸਾਰੇ ਸੂਬਿਆਂ ਦੇ ਵਿਭਾਗ ਮੁਖੀਆਂ ਦੀ ਮੌਜੂਦਗੀ ਵਿੱਚ ਕਈ ਸਕੀਮਾਂ ਦੇਸ਼ ਦੇ ਹਿੱਤਾਂ ਵਾਸਤੇ ਲਾਂਚ ਕੀਤੀਆਂ ਜਾਂਦੀਆਂ ਹਨ।

Leave a Reply

Your email address will not be published.