ਹੁਣੇ ਹੁਣੇ ਨਵਜੋਤ ਸਿੱਧੂ ਵੱਲੋਂ ਆਈ ਵੱਡੀ ਖ਼ਬਰ-ਕਰਤਾ ਓਹੀ ਕੰਮ ਹੋ ਗਿਆ ਸਿੱਧਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਆਪਣੀ ਹੀ ਸਰਕਾਰ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਐਤਵਾਰ ਨੂੰ ਉਨ੍ਹਾਂ ਨੇਚੰਡੀਗੜ੍ਹ ਦੇ ਸੈਕਟਰ 37 ਸਥਿਤ ਲਾ ਆਡੀਟੋਰੀਅਮ ’ਚ ‘ਬੋਲਦਾ ਪੰਜਾਬ’ ਪ੍ਰੋਗਰਾਮ ’ਚ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਸਿੱਧੂ ਤੋਂ ਪੁੱਛਿਆ ਗਿਆ ਕਿ ਚੋਣਾਂ ਤੋਂ ਬਾਅਦ ਜੇਕਰ ਪਾਰਟੀ ਹਾਈਕਮਾਨ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਨਾ ਬਣਾਇਆ ਤਾਂ ਕੀ ਹੋਵੇਗਾ? ਜਵਾਬ ’ਚ ਸਿੱਧੂ ਨੇ ਕਿਹਾ, ਪ੍ਰਿਅੰਕਾ ਤੇ ਰਾਹੁਲ ਦੋਵੇਂ ਖਾਨਦਾਨੀ ਹਨ। ਮੈਂ ਉਨ੍ਹਾਂ ਦਾ ਸਾਥ ਨਹੀਂ ਛੱਡ ਸਕਦਾ। ਉਹ ਜੋ ਡਿਊਟੀ ਦੇਣਗੇ, ਮੈਂ ਨਿਭਾਊਂਗਾ, ਪਰ ਚੋਣਾਂ ਤੋਂ ਬਾਅਦ ਦੁਬਾਰਾ ਕਾਂਗਰਸ ਦੀ ਸਰਕਾਰ ਬਣਨ ’ਤੇ ਵੀ ਵਰਤਮਾਨ ਵਾਲੀ ਸਥਿਤੀ ਹੀ ਰਹੀ, ਕੋਈ ਬਦਲਾਅ ਨਾ ਹੋਇਆ, ਤਾਂ ਮੈਂ ਜ਼ਿੰਮੇਵਾਰੀ ਨਹੀਂ ਲਵਾਂਗਾ ਅਤੇ… ਛੱਡ ਦਿਆਂਗਾ।

ਹਾਲਾਂਕਿ, ਸਿੱਧੂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਪਾਰਟੀ ਦਾ ਪ੍ਰਧਾਨ ਅਹੁਦਾ ਛੱਡਣਗੇ, ਪਾਰਟੀ ਛੱਡਣਗੇ ਜਾਂ ਰਾਹੁਲ ਤੇ ਪ੍ਰਿਅੰਕਾ ਦਾ ਸਾਥ। ਸਿੱਧੂ ਨੇ ਕਿਹਾ ਕਿ 2022 ’ਚ ਸੱਤਾ ’ਚ ਲਿਆ ਦਿਓ। ਉਸ ਤੋਂ ਬਾਅਦ ਰੇਤ ਵੀ ਓਨੇ ਹੀ ’ਚ ਹੀ ਵਿਕੇ, ਸ਼ਰਾਬ ਵੀ ਮਹਿੰਗੀ ਵਿਕੇ ਅਤੇ ਗੁਰਬਾਣੀ ਦਾ ਪ੍ਰਸਾਰਣ ਵੀ ਇਕ ਹੀ ਚੈਨਲ ’ਤੇ ਹੋਵੇ, ਤਾਂ ਸਿੱਧੂ ਜ਼ਿੰਮੇਵਾਰੀ ਨਹੀਂ ਲਵੇਗਾ। ਸਿੱਧੂ ਮਰਦਾ ਮਰ ਜਾਵੇ, ਪਰ ਲੋਕਾਂ ਨਾਲ ਧੋਖਾ ਨਹੀਂ ਕਰੇਗਾ।

ਇਸ਼ਾਰਿਆਂ-ਇਸ਼ਾਰਿਆਂ ’ਚ ਸਿੱਧੂ ਨੇ ਹਾਈਕਮਾਨ ਨੂੰ ਇਸ ਗੱਲ ਦੇ ਸੰਕੇਤ ਦੇ ਦਿੱਤੇ ਕਿ ਜੇਕਰ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਨਾ ਬਣਾਇਆ ਗਿਆ, ਤਾਂ ਉਹ ਦਰਸ਼ਨੀ ਘੋੜਾ ਨਹੀਂ ਬਣੇਗਾ। ਸਿੱਧੂ ਨੇ ਦੁਹਰਾਇਆ ਕਿ ਰਾਜਨੀਤਕ ਸਿਸਟਮ ’ਚ ਚੰਗੇ ਲੋਕਾਂ ਨੂੰ ਹਮੇਸ਼ਾ ਸ਼ੋਅ ਪੀਸ ਵਾਂਗ ਸਜ਼ਾ ਦਿੱਤਾ ਜਾਂਦਾ ਹੈ, ਪਰ ਮੈਂ ਸ਼ੋਅ ਪੀਸ ਨਹੀਂ ਬਣਾਂਗਾ। ਇਹ ਆਖ਼ਰੀ ਮੌਕਾ, ਚੰਗਾ ਵਿਅਕਤੀ ਨਹੀਂ ਆਇਆ ਤਾਂ ਅਰਾਜਕਾ ਫੈਲ ਜਾਵੇਗੀ।

ਸਿੱਧੂ ਨੇ ਕਿਹਾ ਕਿ ਪੰਜਾਬ ਕੋਲ ਆਖ਼ਰੀ ਮੌਕਾ ਹੈ। ਰਾਜ ਦੀ ਜੋ ਵਿੱਤੀ ਸਥਿਤੀ ਹੈ, ਉਸ ਨੂੰ ਵੇਖ ਕੇ ਜੇਕਰ ਪਿਰਾਮਿਡ ਦੀ ਚੋਟੀ (ਮੁੱਖ ਮੰਤਰੀ ਦੀ ਕੁਰਸੀ) ’ਤੇ ਕੋਈ ਚੰਗਾ ਵਿਅਕਤੀ ਨਾ ਆਇਆ, ਤਾਂ ਅਰਾਜ਼ਕਤਾ ਫੈਲ ਜਾਵੇਗੀ। ਕਿਸੇ ਇਮਾਨਦਾਰ ਦੇ ਹੱਥ ’ਚ ਕਮਾਨੀ ਸੌਂਪੀ ਗਈ, ਤਾਂ ਤਸਵੀਰ ਬਦਲ ਜਾਵੇਗੀ, ਕਿਉਂਕਿ ਮੈਂ 2022 ਨਹੀਂ, ਸਗੋਂ ਉਸ ਤੋਂ ਅੱਗੇ ਦੀ ਸੋਚ ਰਿਹਾ ਹਾਂ। ਇਸ ਵਾਰ ਚੋਣਾਂ ’ਚ ਕਿਰਦਾਰ, ਨੈਤਿਕਤਾ ਤੇ ਪੰਜਾਬ ਨੂੰ ਇਸ਼ਕ ਕਰਨ ਵਾਲਿਆਂ ਦੀ ਜਿੱਤ ਹੋਵੇਗੀ।

ਪੰਜਾਬ ’ਚ ਨਕਲੀ ਕੇਜਰੀਵਾਲ ਨਹੀਂ, ਨਕਲੀ ਸਿੱਧੂ ਘੁੰਮ ਰਿਹਾ ਹੈ – ਸਿੱਧੂ ਨੇ ਕਿਹਾ ਕਿ ਕੇਜਰੀਵਾਲ ਕਹਿੰਦੇ ਹਨ ਕਿ ਪੰਜਾਬ ’ਚ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ। ਮੈਂ ਕਹਿੰਦਾ ਹਾਂ ਕਿ ਪੰਜਾਬ ’ਚ ਨਕਲੀ ਨਵਜੋਤ ਸਿੱਧੂ ਘੁੰਮ ਰਿਹਾ ਹੈ। ਕਿਸੇ ਦਾ ਨਾਂ ਲਏ ਬਿਨਾਂ ਸਿੱਧੂ ਨੇ ਕਿਹਾ ਕਿ ਬੋਰਡਾਂ ’ਤੇ ਫੋਟੋ ਲਾਉਣ ਨਾਲ ਚੋਣ ਨਹੀਂ ਜਿੱਤੀ ਜਾਂਦੀ। ਬੇਅਦਬੀ ਦਾ ਇਨਸਾਫ਼ ਕੋਰਟ ਨਹੀਂ, ਲੋਕਾਂ ਨੇ ਕਰਨਾ ਹੈ। ਕੋਰਟ ਤਾਂ ਉਹੀ ਇਨਸਾਫ਼ ਕਰੇਗਾ, ਜੋ ਸਬੂਤ ਉਸ ਦੇ ਸਾਹਮਣੇ ਪੇਸ਼ ਕੀਤੇ ਜਾਣਗੇ। ਅਸਲੀ ਇਨਸਾਫ਼ ਤਾਂ ਲੋਕਾਂ ਦੀ ਅਦਾਲਤ ’ਚ ਹੀ ਹੋਵੇਗਾ।

Leave a Reply

Your email address will not be published.