ਪੰਜਾਬ ‘ਚ ਬਣੀ ਦੁਨੀਆ ਦੀ ਸਭਤੋਂ ਵੱਡੀ ਟਰਾਲੀ, ਤੋੜ ਦਿੱਤੇ ਸਾਰੇ ਰਿਕਾਰਡ

ਕਿਸਾਨ ਵੀਰੋ ਅੱਜਤਕ ਤੁਸੀਂ ਬਹੁਤ ਸਾਰੇ ਵੱਖ ਵੱਖ ਪ੍ਰਕਾਰ ਦੇ ਖੇਤੀਬਾੜੀ ਸੰਦ ਅਤੇ ਟਰਾਲੀਆਂ ਦੇਖੀਆਂ ਹੋਣਗੀਆਂ। ਪਰ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਟ੍ਰਾਲੀ ਬਾਰੇ ਦੱਸਣ ਜਾ ਰਹੇ ਹਾਂ ਜੋ ਕਿਸੇ ਅਜੂਬੇ ਤੋਂ ਘੱਟ ਨਹੀਂ ਹੈ ਅਤੇ ਅਜਿਹੀ ਟ੍ਰਾਲੀ ਪੂਰੀ ਦੁਨੀਆ ਵਿੱਚ ਵੀ ਨਹੀਂ ਹੋਵੇਗੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੋਗੇ ਕਿ ਇਸ ਟ੍ਰਾਲੀ ਦੀ ਲੰਬਾਈ 51 ਫੁੱਟ ਹੈ। ਜੀ ਹਾਂ, 51 ਫ਼ੀਟ ਦੀ ਇਹ ਟ੍ਰਾਲੀ ਦੁਨੀਆ ਦੀ ਸਭਤੋਂ ਵੱਡੀ ਟ੍ਰਾਲੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਟ੍ਰਾਲੀ ਨੂੰ ਬਿਲਗਾ ਐਗਰੋ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਪਹਿਲਾਂ ਵੀ ਬਹੁਤ ਵਧੀਆ ਟਰਾਲੀਆਂ ਬਣਾਉਣ ਵਿੱਚ ਇਨ੍ਹਾਂ ਦਾ ਕਾਫ਼ੀ ਨਾਮ ਹੈ। ਇਸ ਟ੍ਰਾਲੀ ਨੂੰ ਵੀ ਬਿਲਗਾ ਪਿੰਡ ਵਿੱਚ ਤਿਆਰ ਕੀਤਾ ਗਿਆ ਹੈ ਜੋ ਕਿ ਜਲੰਧਰ ਜਿਲ੍ਹੇ ਵਿੱਚ ਪੈਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਟ੍ਰਾਲੀ ਵਿੱਚ ਤਿੰਨ ਐਕਸਲ ਲਗਾਏ ਗਏ ਹਨ ਅਤੇ ਇਸਦੀ ਮਜਬੂਤੀ ਉੱਤੇ ਬਹੁਤ ਧਿਆਨ ਦਿੱਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਟ੍ਰਾਲੀ ਨੂੰ ਖਾਸ ਤੌਰ ‘ਤੇ ਲੰਗਰ ਲਈ ਤਿਆਰ ਕੀਤਾ ਗਿਆ ਹੈ ਅਤੇ ਇਹ ਟ੍ਰਾਲੀ ਗੁਰਦੁਆਰਾ ਹੁਜ਼ੂਰ ਸਾਹਿਬ (ਨੰਦੇੜ) ਜਾਵੇਗੀ। ਜਿੱਥੇ ਇਸ ਟ੍ਰਾਲੀ ਨੂੰ ਲੰਗਰ ਲਈ ਵਰਤਿਆ ਜਾਵੇਗਾ। ਇਸ ਟ੍ਰਾਲੀ ਵਿੱਚ ਭੱਠੀਆਂ ਲਗਾਈਆਂ ਜਾਣਗੀਆਂ ਅਤੇ ਇਸਦੇ ਅੰਦਰ ਹੀ ਲੰਗਰ ਤਿਆਰ ਕੀਤਾ ਜੇਵੇਗਾ।

ਜਿੱਥੇ ਵੀ ਜ਼ਰੂਰਤ ਹੋਵੇਗੀ ਇਸ ਟ੍ਰਾਲੀ ਨੂੰ ਉੱਥੇ ਉੱਤੇ ਲਿਜਾ ਕੇ ਇਸ ਵਿੱਚ ਲੰਗਰ ਤਿਆਰ ਕੀਤਾ ਜਾਵੇਗਾ ਅਤੇ ਜਰੂਰਤਮੰਦਾਂ ਨੂੰ ਵਰਤਾਇਆ ਜਾਵੇਗਾ। ਖਾਸ ਗੱਲ ਇਹ ਹੈ ਕਿ ਇਸ ਟ੍ਰਾਲੀ ਵਿੱਚ ਹੇਠਾਂ ਚਾਰ ਹਾਈਡ੍ਰੌਲਿਕ ਜੈੱਕ ਵੀ ਲਗਾਏ ਗਏ ਹਨ ਤਾਂ ਜੋ ਇਸਨੂੰ ਲਗਾਤਾਰ ਇੱਕ ਜਗ੍ਹਾ ਖੜਾਉਣਾ ਪਵੇ ਤਾਂ ਇਸਦਾ ਵਜਨ ਸਿਰਫ ਟਾਇਰਾਂ ਉੱਤੇ ਨਾ ਆਵੇ।

ਇਹ ਹਾਈਡ੍ਰੌਲਿਕ ਜੈੱਕ ਸਾਰਾ ਵਜਨ ਆਪਣੇ ਉੱਤੇ ਲੈ ਲੈਣਗੇ ਅਤੇ ਟਾਇਰਾਂ ਉੱਤੇ ਬਿਲਕੁਲ ਵੀ ਵਜ਼ਨ ਨਹੀਂ ਆਵੇਗਾ। ਇਸ ਟ੍ਰਾਲੀ ਵਿੱਚ ਉੱਤੇ ਚੜਨ ਲਈ ਪਿੱਛੇ ਪੌੜੀਆਂ ਵੀ ਲਗਾਈ ਗਈਆਂ ਹਨ ਜੋ ਇਸਦਾ ਡਾਲਾ ਖੋਲ੍ਹਣ ‘ਤੇ ਆਪਣੇ ਆਪ ਹੇਠਾਂ ਆ ਜਾਂਦੀਆਂ ਹਨ ਅਤੇ ਆਸਾਨੀ ਨਾਲ ਬੰਦ ਵੀ ਹੋ ਜਾਂਦੀਆਂ ਹਨ।ਪੂਰੀ ਦੁਨੀਆ ਵਿੱਚ ਅੱਜ ਤੱਕ ਅਜਿਹੀ ਟ੍ਰਾਲੀ ਨਹੀਂ ਬਣੀ ਅਤੇ ਇਹ ਦੁਨੀਆ ਦੀ ਸਭਤੋਂ ਵੱਡੀ ਟਰਾਲੀ ਹੈ। ਇਸਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Leave a Reply

Your email address will not be published.