ਪਿੰਡ ਸੇਖਵਾਂ ਵਿਖੇ ਉਸ ਸਮੇਂ ਸ਼ੋਕ ਦੀ ਲਹਿਰ ਦੌੜ ਗਈ, ਜਦੋਂ ਮਾਪਿਆਂ ਦਾ ਇਕਲੌਤਾ ਪੁੱਤਰ ਪ੍ਰਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਸੇਖਵਾਂ ਦੀ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪ੍ਰਦੀਪ ਸਿੰਘ ਆਪਣੀ ਰਿਸ਼ਤੇਦਾਰੀ ’ਚ ਵਿਆਹ ’ਤੇ ਗਿਆ ਸੀ, ਜਿਸਦਾ ਅੱਜ ਪੇਪਰ ਸੀ ਅਤੇ ਉਹ ਆਪਣੇ ਬੁਲਟ ਮੋਟਰਸਾਈਕਲ ’ਤੇ ਬੀਤੀ ਸ਼ਾਮ ਵਾਪਸ ਆਪਣੇ ਪਿੰਡ ਆ ਰਿਹਾ ਸੀ।
ਪਿੰਡ ਸਲ੍ਹੀਣਾ ਤੋਂ ਸੱਦਾ ਸਿੰਘ ਵਾਲਾ ਵਿਚਕਾਰ ਇਕ ਕੱਸੀ ਦੀ ਪੁਲੀ ’ਤੇ ਜਦ ਪ੍ਰਦੀਪ ਸਿੰਘ ਪੁੱਜਾ ਤਾਂ ਉਸਦੇ ਮੋਟਰਸਾਈਕਲ ਦਾ ਖੱਡਾ ਆਉਣ ਕਾਰਨ ਸੰਤੁਲਨ ਵਿਗੜ ਗਿਆ ਅਤੇ ਨਾ ਸੰਭਲਦਾ ਹੋਇਆ ਸਾਈਡ ’ਤੇ ਜਾ ਵੱਜਿਆ, ਜਿਸ ਕਾਰਨ ਪ੍ਰਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੇ ਦਮ ਤੋੜ ਦਿੱਤਾ।
ਇਸ ਵਾਪਰੀ ਦਰਦਨਾਕ ਘਟਨਾ ਕਾਰਨ ਇਲਾਕੇ ’ਚ ਸ਼ੋਕ ਦੀ ਲਹਿਰ ਹੈ, ਕਿਉਂਕਿ ਮ੍ਰਿਤਕ ਮੁੰਡਾ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ, ਜਿਸਦਾ ਪਿੰਡ ਸੇਖਵਾਂ ਦੇ ਸ਼ਮਸ਼ਾਨਘਾਟ ’ਚ ਬਹੁਤ ਵੱਡੇ ਇਕੱਠ ’ਚ ਸਸਕਾਰ ਕੀਤਾ ਗਿਆ, ਹਜ਼ਾਰਾਂ ਰੋਂਦੀਆਂ ਅੱਖਾਂ ਨੇ ਮ੍ਰਿਤਕ ਪ੍ਰਦੀਪ ਸਿੰਘ ਨੂੰ ਵਿਦਾਇਗੀ ਦਿੱਤੀ ਅਤੇ ਸਿਹਰਾ ਬੰਨ੍ਹ ਕੇ ਮੌਤ ਦੀ ਘੋੜੀ ਚੜ੍ਹਾਇਆ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |