ਹੁਣੇ ਹੁਣੇ ਕਰੋਨਾ ਕਰਕੇ ਇਥੇ 13 ਤੋਂ 30 ਮਾਰਚ ਤੱਕ ਲਈ ਹੋ ਗਿਆ ਤਾਲਾ ਬੰਦੀ ਦਾ ਐਲਾਨ-ਦੇਖੋ ਪੂਰੀ ਖ਼ਬਰ

ਉਥੇ ਫਿਰ ਤੋਂ ਕਰੋਨਾ ਦੀ ਅਗਲੀ ਲਹਿਰ ਸਭ ਉੱਪਰ ਪ੍ਰਭਾਵੀ ਹੁੰਦੀ ਨਜ਼ਰ ਆ ਰਹੀ ਹੈ। ਦੇਸ਼ ਅੰਦਰ ਕਈ ਸੂਬਿਆਂ ਵਿੱਚ ਕਰੋਨਾ ਕੇਸਾਂ ਦੇ ਵਾਧੇ ਨੂੰ ਦੇਖਦੇ ਹੋਏ ਸੂਬਾ ਸਰਕਾਰਾਂ ਵੱਲੋਂ ਰਾਤ ਦਾ ਕਰਫਿਊ ਲਗਾਉਣ ਦੇ ਆਦੇਸ਼ ਲਾਗੂ ਕੀਤੇ ਗਏ ਹਨ। ਹੁਣ ਕਰੋਨਾ ਕਰਕੇ ਮਹਾਰਾਸ਼ਟਰ ਚ ਇਥੇ ਇਥੇ 13 ਤੋਂ 30 ਮਾਰਚ ਤੱਕ ਲਈ ਤਾਲਾ ਬੰਦੀ ਦਾ ਐਲਾਨ ਹੋ ਗਿਆ ਹੈ।

ਭਾਰਤ ਦੇ ਬਹੁਤ ਸਾਰੇ ਸੂਬਿਆਂ ਵਿੱਚ ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਰਾਤ ਦਾ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਲਾਗੂ ਕੀਤੇ ਗਏ ਇਸ ਰਾਤ ਦੇ ਕਰਫਿਊ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਛੋਟ ਦਿੱਤੀ ਗਈ ਹੈ।ਜੋ ਰਾਤ ਦੇ ਸਮੇਂ ਡਿਊਟੀ ਉੱਪਰ ਆਉਂਦੇ ਜਾਂਦੇ ਹਨ ਜਾਂ ਕੋਈ ਯਾਤਰਾ ਤੋਂ ਵਾਪਸ ਪਰਤ ਰਹੇ ਹੋਣਗੇ।

ਪੰਜਾਬ ਸੂਬੇ ਦੇ ਵਿੱਚ ਵੀ ਚਾਰ ਜ਼ਿਲ੍ਹਿਆਂ ਅੰਦਰ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ। ਉਥੇ ਹੀ ਕਰੋਨਾ ਨੇ ਸਭ ਤੋਂ ਵੱਧ ਪ੍ਰਭਾਵਿਤ ਮਹਾ ਰਾਸ਼ਟਰ ਸੂਬੇ ਨੂੰ ਕੀਤਾ ਹੈ। ਜਿਥੇ ਰਾਤ ਦਾ ਕਰਫ਼ਿਊ ਲਗਾਇਆ ਹੋਇਆ ਹੈ, ਹੁਣ ਕਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਮੁੰਬਈ ਨਾਲ ਲੱਗਦੇ ਠਾਣੇ ਵਿੱਚ ਵੀ 16 ਥਾਵਾਂ ਉਪਰ ਤਾਲਾ ਬੰਦੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਇਨ੍ਹਾਂ ਜਗ੍ਹਾ ਉੱਪਰ ਕਰੋਨਾ ਦੇ ਕੇਸ ਲਗਾ ਤਾਰ ਤੇਜ਼ੀ ਨਾਲ ਵਧਦੇ ਹਨ। ਜਿਸ ਨਾਲ ਹੁਣ ਤੱਕ ਇੱਥੇ ਮਰੀਜ਼ਾਂ ਦੀ ਗਿਣਤੀ 62 ਹਜ਼ਾਰ 830 ਹੋ ਚੁੱਕੀ ਹੈ। ਇਨ੍ਹਾਂ ਕੇਸਾਂ ਨੂੰ ਵੇਖਦੇ ਹੋਏ ਹੀ ਠਾਣੇ ਮਹਾ ਨਗਰ ਨਗਰ ਪਾਲਿਕਾ ਦੇ ਮੁਖੀ ਡਾਕਟਰ ਵਿਪਨ ਸ਼ਰਮਾ ਵੱਲੋਂ 13 ਮਾਰਚ ਤੋਂ 30 ਮਾਰਚ ਤੱਕ ਠਾਣੇ ਸ਼ਹਿਰ ਦੇ 16 ਇਲਾਕਿਆਂ ਵਿੱਚ ਰਾਤ ਦਾ ਕਰਫਿਊ ਲਗਾਉਣ ਦੇ ਆਦੇਸ਼ ਲਾਗੂ ਕੀਤੇ ਗਏ ਹਨ। ਤਾਂ ਜੋ ਸ਼ਹਿਰ ਅੰਦਰ ਕਰੋਨਾ ਕੇਸਾਂ ਦੇ ਵਾਧੇ ਨੂੰ ਰੋਕਿਆ ਜਾ ਸਕੇ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.