ਇਹਨਾਂ ਲੋਕਾਂ ਲਈ ਆਈ ਵੱਡੀ ਖੁਸ਼ਖ਼ਬਰੀ-ਲੱਗਣਗੀਆਂ ਮੌਜ਼ਾਂ ਹੀ ਮੌਜ਼ਾਂ,ਦੇਖੋ ਪੂਰੀ ਖ਼ਬਰ

ਕੇਂਦਰ ਸਰਕਾਰ ਨੇ ਕੋਰੋਨਾ ਸੰਕਟ ਦੌਰਾਨ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਭੋਗੀਆਂ ਦੇ ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਰੋਕ ਲਈਆਂ ਸਨ ਪਰ ਹੁਣ ਇਹ ਕਿਸ਼ਤਾਂ ਜਲਦੀ ਹੀ ਮਿਲਣ ਵਾਲੀਆਂ ਹਨ। ਵਿੱਤ ਮੰਤਰਾਲੇ ਮੁਤਾਬਕ ਹੁਣ ਉਨ੍ਹਾਂ ਨੂੰ 1 ਜਨਵਰੀ 2020, 1 ਜੁਲਾਈ 2020 ਤੇ 1 ਜਨਵਰੀ 2021 ਤੋਂ ਮਹਿੰਗਾਈ ਭੱਤੇ ਤੇ ਮਹਿੰਗਾਈ ਰਾਹਤ (DA and DR) ਦੀਆਂ ਅਟਕੀਆਂ ਹੋਈਆਂ ਤਿੰਨ ਕਿਸ਼ਤਾਂ ਦਾ ਭੁਗਤਾਨ ਕੀਤਾ ਜਾਵੇਗਾ।

ਵਿੱਤ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਭੋਗੀਆਂ ਦੀ ਪੈਂਡਿੰਗ ਤਿੰਨਾਂ ਕਿਸ਼ਤਾਂ ਨੂੰ ਜਲਦੀ ਤੋਂ ਜਲਦੀ ਫ਼ੈਸਲਾ ਲੈ ਕੇ ਬਹਾਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੰਤਰਾਲੇ ਨੇ ਇਹ ਵੀ ਕਿਹਾ ਕਿ ਰੋਕੀਆਂ ਗਈਆਂ ਕਿਸ਼ਤਾਂ ਨੂੰ 1 ਜੁਲਾਈ 2021 ਤੋਂ ਲਾਗੂ ਹੋਣ ਵਾਲੀਆਂ ਦਰਾਂ ’ਤੇ ਭੁਗਤਾਨ ਕੀਤਾ ਜਾਵੇਗਾ।

ਰਾਜ ਸਭਾ ਵਿਚ ਇਕ ਲਿਖਿਤ ਜਵਾਬ ਵਿਚ, ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਕਾਰ ਨੇ ਰੋਕੀਆਂ ਗਈਆਂ ਡੀਏ ਦੀਆਂ ਤਿੰਨੋਂ ਕਿਸ਼ਤਾਂ ਨਾਲ 37,430.88 ਕਰੋੜ ਰੁਪਏ ਤੋਂ ਜ਼ਿਆਦਾ ਬਚਤ ਕੀਤੀ, ਜਿਸ ਨਾਲ ਪਿਛਲੇ ਸਾਲ ਦੇਸ਼ ਵਿਚ ਆਈ ਕੋਰੋਨਾ ਮਹਾਮਾਰੀ ਨਾਲ ਨਿਪਟਣ ਵਿਚ ਮਦਦ ਮਿਲੀ ਸੀ।

ਵਰਤਮਾਨ ਵਿਚ, ਕੇਂਦਰੀ ਮੁਲਾਜ਼ਮਾਂ ਨੂੰ 17 ਫ਼ੀਸਦੀ ਡੀਏ ਮਿਲਦਾ ਹੈ। ਪਿਛਲੇ ਸਾਲ, ਕੇਂਦਰੀ ਮੰਤਰੀਮੰਡਲ ਨੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਬੋਗੀਆਂ ਲਈ ਡੀਏ ਵਿਚ 4 ਫ਼ੀਸਦੀ ਦਾ ਵਾਧਾ ਕਰ ਕੇ ਇਸ ਨੂੰ 21 ਫ਼ੀਸਦੀ ਕਰਨ ਦੀ ਮਨਜ਼ੂਰੀ ਦਿੱਤੀ ਸੀ। ਇਹ 1 ਜਨਵਰੀ, 2021 ਤੋਂ ਪ੍ਰਭਾਵੀ ਹੋਣਾ ਹੈ, ਮਤਲਬ ਕਿ ਹੁਣ ਕੇਂਦਰੀ ਮੁਲਾਜ਼ਮਾਂ ਨੂੰ ਰੋਕੀਆਂ ਗਈਆਂ ਕਿਸ਼ਤਾਂ ਦਾ ਜੁਲਾਈ ਤੋਂ ਮਿਲਣ ਦਾ ਅਨੁਮਾਨ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.