ਡ੍ਰਾਇਵਿੰਗ ਲਾਇਸੰਸ ਬਣਾਉਣ ਵਾਲਿਆਂ ਲਈ ਆਈ ਇਹ ਜਰੂਰੀ ਖ਼ਬਰ-ਇੱਕ ਵਾਰ ਜਰੂਰ ਦੇਖ ਲਵੋ

ਡ੍ਰਾਇਵਿੰਗ ਲਾਇਸੰਸ ਬਣਵਾਉਣ ਲਈ ਪਹਿਲਾਂ ਕਈ ਤਰ੍ਹਾਂ ਦੇ ਦਸਤਾਵੇਜ਼ਾਂ ਦੀ ਲੋੜ ਹੁੰਦੀ ਸੀ। ਪਹਿਲਾਂ ਲਾਇਸੰਸ ਬਣਵਾਉਣ ਲਈ 10ਵੀਂ ਦੀ ਮਾਰਕਸ਼ੀਟ ਦੀ ਵੀ ਲੋੜ ਪੈਂਦੀ ਸੀ। ਪਰ ਕੇਂਦਰ ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣ ਲਈ ਕਈ ਵੱਡੇ ਫੈਸਲੇ ਲਏ ਹਨ। ਇਨ੍ਹਾਂ ਫੈਸਲਿਆਂ ਤੋਂ ਬਾਅਦ ਬਹੁਤ ਸਾਰੇ ਦਸਤਾਵੇਜ਼ਾਂ ਬਿਨਾਂ ਵੀ ਤੁਹਾਡਾ ਲਾਇਸੰਸ ਬਣ ਜਾਵੇਗਾ।

ਹੁਣ ਆਧਾਰ ਕਾਰਡ ਨਾਲ ਹੀ ਤੁਸੀਂ ਆਪਣਾ ਲਾਇਸੰਸ ਬਣਵਾ ਸਕਦੇ ਹੋ। ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਨੇ ਡ੍ਰਾਇਵਿੰਗ ਲਾਇਸੰਸ ਸਮੇਤ 18 ਸੇਵਾਵਾਂ ਆਨਲਾਈਨ ਕਰ ਦਿੱਤੀਆਂ ਹਨ। ਜਿਸ ਤੋਂ ਬਾਅਦ ਹੁਣ ਤੁਸੀਂ ਘਰ ਬਹਿ ਕੇ ਲਾਇਸੰਸ ਲਈ ਅਪਲਾਈ ਕਰ ਸਕਦੇ ਹੋ।

ਲਾਇਸੰਸ ਲਈ ਇਸ ਤਰ੍ਹਾਂ ਕਰੋ ਅਪਲਾਈ

ਡ੍ਰਾਇਵਿੰਗ ਲਾਇਸੰਸ ਲਈ ਅਪਲਾਈ ਕਰਨ ਲਈ ਸਭ ਤੋਂ ਪਹਿਲਾਂ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਦੀ ਵੈਬਸਾਈਟ ‘ਤੇ ਜਾਓ।
ਲੈਪਟੌਪ ਜਾਂ ਕੰਪਿਊਟਰ ‘ਤੇ Parivahan.Gov.In ਟਾਇਪ ਕਰੋ।


ਹੁਣ ਆਪਣਾ ਸੂਬਾ ਤੇ ਸ਼ਹਿਰ ਚੁਣੋ।
ਇੱਥੇ ਲਰਨਿੰਗ ਲਾਇਸੰਸ ਆਪਸ਼ਨ ‘ਤੇ ਕਲਿਕ ਕਰੋ।


ਏਨਾ ਕਰਨ ਤੋਂ ਬਾਅਦ ਤਹਾਨੂੰ ਐਪਲੀਕੇਸ਼ਨ ਫਾਰਮ ‘ਚ ਆਪਣੀ ਡਿਟੇਲ ਭਰਨੀ ਹੋਵੇਗੀ।
ਇੱਥੇ ਪਛਾਣ ਪੱਤਰ, ਜਨਮ ਸਰਟੀਫਿਕੇਟ, ਐਡਰੈਸ ਪਰੂਫ, ਆਪਣੀ ਫੋਟੋ ਸਾਇਨ ਅਪਲੋਡ ਕਰੋ।
ਹੁਣ ਟੈਸਟ ਲਈ ਡੇਟ ਸਲੈਕਟ ਕਰੋ।

ਜਦੋਂ ਟੈਸਟ ਲਈ ਜਾਓ ਤਾਂ ਆਪਣਾ ਆਈਡੀ ਪਰੂਫ ਜਿਵੇਂ ਵੋਟਰ ਆਈਡੀ ਜਾਂ ਆਧਾਰ ਕਾਰਡ ਜਿਹੇ ਦਸਤਾਵੇਜ਼ ਨਾਲ ਲੈਕੇ ਜਾਓ।

Leave a Reply

Your email address will not be published. Required fields are marked *