ਰਾਸ਼ਨ ਕਾਰਡ ਵਾਲਿਆਂ ਲਈ ਆਈ ਇਹ ਬਹੁਤ ਜਰੂਰੀ ਖ਼ਬਰ-ਦੇਖੋ ਲਵੋ ਪੂਰੀ ਖ਼ਬਰ

ਵਿਆਹ ਤੋਂ ਬਾਅਦ ਧੀ ਦੀ ਸਹੁਰਾ ਘਰ ਲਈ ਵਿਦਾਇਗੀ ਹੋ ਗਈ ਤਾਂ ਇੱਥੋਂ ਦੇ ਰਾਸ਼ਨ ਕਾਰਡ ਤੋਂ ਵਿਆਹੁਤਾ ਧੀ ਦਾ ਨਾਂ ਕੱਟਿਆ ਜਾਵੇਗਾ। ਸਪਲਾਈ ਵਿਭਾਗ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਜਦੋਂ ਧੀ ਪੇਕੇ ਘਰ ਨਹੀਂ ਰਹਿ ਰਹੀ ਤਾਂ ਉਸ ਦਾ ਨਾਂ ਰਾਸ਼ਨ ਕਾਰਡ ਦੇ ਯੂਨਿਟ ਤੋਂ ਕੱਟਿਆ ਜਾਵੇਗਾ ਤਾਂ ਜੋ ਜ਼ਿਲ੍ਹੇ ‘ਚ ਯੂਨਿਟ ਘਟਣ ਤੇ ਦੂਸਰੇ ਲੋਕਾਂ ਦਾ ਕਾਰਡ ਬਣ ਸਕੇ ਕਿਉਂਕਿ ਵਿਆਹ ਤੋਂ ਬਾਅਦ ਸਹੁਰਾ ਪੱਖ ਵੀ ਕਰਾਡ ‘ਚ ਉਸ ਦਾ ਨਾਂ ਐਡ ਕਰਵਾਉਂਦੇ ਹਨ।

ਅਜਿਹੇ ਵਿਚ ਦੋ ਜਗ੍ਹਾ ਨਾਂ ਨਾ ਹੋਵੇ, ਇਸ ਲਈ ਨਾਂ ਕੱਟੇ ਜਾਣਗੇ।ਜ਼ਿਲ੍ਹਾ ਸਪਲਾਈ ਅਧਿਕਾਰੀ ਪ੍ਰਤਾਪ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦਾ ਕੋਟਾ ਪੂਰਾ ਹੈ ਤੇ ਨਵੇਂ ਲੋਕਾਂ ਦੇ ਕਾਰਡ ਨਹੀਂ ਬਣ ਪਾ ਰਹੇ। ਸੈਂਕੜੇ ਲੋਕ ਰਾਸ਼ਨ ਕਾਰਡ ਲਈ ਅਪਲਾਈ ਕਰ ਕੇ ਲਾਈਨਾਂ ‘ਚ ਲੱਗੇ ਹਨ।

ਡੀਐੱਸਓ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਲੋਕ ਸਹੁਰਾ ਪੱਖ ਨੂੰਹ ਦਾ ਨਾਂ ਰਾਸ਼ਨ ਕਾਰਡ ‘ਚ ਸ਼ਾਮਲ ਕਰਵਾਉਂਦਾ ਹੈ, ਅਜਿਹੇ ਵਿਚ ਪੇਕੇ ਤੋੰ ਨਾਂ ਕੱਟਿਆ ਜਾਵੇਗਾ। ਸਾਰੇ ਕੋਟੇਦਾਰਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਅਜਿਹੇ ਨਾਵਾਂ ਦੀ ਲਿਸਟ ਭੇਜਣ ਤਾਂ ਜੋ ਅਜਿਹੇ ਨਾਂ ਕੱਟੇ ਜਾ ਸਕੇਣ ਤੇ ਨਵੇਂ ਕਾਰਡ ਬਣ ਸਕਣ

ਜ਼ਿਲ੍ਹਾ ਸਪਲਾਈ ਅਧਿਕਾਰੀ ਵਿਜੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਕਰੀਬ 700 ਅਰਜ਼ੀਆਂ ਪੈਂਡਿੰਗ ਹਨ। ਸ਼ਹਿਰ ਕੇਤਰ ਦਾ ਕਾਰਡ ਦਾ ਕੋਟਾ ਤਾਂ ਕਰੀਬ ਇਕ ਸਾਲ ਤੋਂ ਫੁੱਲ ਹੈ। ਹੁਣ ਅਯੋਗ ਪਾਤਰੀਆਂ ਦੀ ਜਾਂਚ ਕਰ ਕੇ ਨਾਂ ਕੱਟਣ ਤੋਂ ਬਾਅਦ ਜਿਹੜੇ ਕਾਰਡ ਕੈਂਸਲ ਹੋਣਗੇ ਉਨ੍ਹਾਂ ਦੀ ਜਗ੍ਹਾ ਨਵੇਂ ਬਣਨਗੇ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.