ਆਮ ਲੋਕਾਂ ਨੂੰ ਲੱਗਾ ਵੱਡਾ ਝੱਟਕਾ-20 ਫੀਸਦੀ ਵਧੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ,ਦੇਖੋ ਅੱਜ ਦੇ ਤਾਜ਼ਾ ਰੇਟ

ਪੈਟਰੋਲ-ਡੀਜ਼ਲ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਦਾ ਝਟਕਾ ਹੁਣ ਦੇਸ਼ ਦੀ ਬਰਾਮਦ ਨੂੰ ਲੱਗਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਲਾਜਿਸਟਿਕਸ ਕਾਸਟ ਵਧਣ ਕਾਰਣ ਉਨ੍ਹਾਂ ਦੇ ਪ੍ਰੋਡਕਟਸ ਦੀ ਲਾਗਤ ਵੀ ਵਧ ਗਈ ਹੈ, ਜਿਸ ਕਾਰਣ ਉਹ ਗਲੋਬਲ ਮਾਰਕੀਟ ’ਚ ਮੁਕਾਬਲੇਬਾਜ਼ ਹੁੰਦੇ ਜਾ ਰਹੇ ਹਨ।

ਮਹਾਮਾਰੀ ਦੇ ਅਸਰ ਤੋਂ ਪਹਿਲਾਂ ਹੀ ਸਮੁੰਦਰੀ ਅਤੇ ਹਵਾਈ ਮਾਲ-ਭਾੜੇ ’ਚ ਤਕਰੀਬਨ ਤਿੰਨ ਗੁਣਾ ਵਾਧਾ ਹੋ ਚੁੱਕਾ ਹੈ। ਹੁਣ ਘਰੇਲੂ ਮਾਲ-ਭਾੜੇ ’ਚ ਲਗਭਗ 20 ਫੀਸਦੀ ਵਾਧੇ ਕਾਰਣ ਬਰਾਮਦਕਾਰ ਬੇਹੱਦ ਪ੍ਰੇਸ਼ਾਨ ਹਨ। ਗਾਰਮੈਂਟ ਤੋਂ ਲੈ ਕੇ ਹੈਂਡੀਕ੍ਰਾਫਟ ਤੱਕ ਬਰਾਮਦ ਕਰਨ ਵਾਲੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਲਾਜਿਸਟਿਕਸ ਕਾਸਟ ’ਚ ਹੋਏ ਭਾਰੀ ਵਾਧੇ ਕਾਰਣ ਕੀਮਤਾਂ ’ਤੇ ਲਗਭਗ 20 ਫੀਸਦੀ ਦਾ ਅਸਰ ਹੋਇਆ ਹੈ। ਅਜਿਹੇ ’ਚ ਉਹ ਕੀਮਤਾਂ ਦੇ ਲਿਹਾਜ ਨਾਲ ਖਰੀਦਦਾਰਾਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰ ਪਾ ਰਹੇ ਹਨ।

ਫਿਊਲ ਕਾਸਟ ਨੂੰ ਲੈ ਕੇ ਸਰਕਾਰ ਤੁਰੰਤ ਦਖਲ ਦੇਵੇ – ਬਰਾਮਦਕਾਰਾਂ ਦਾ ਕਹਿਣਾ ਹੈ ਕਿ ਜੋ ਸ਼ਿਪਮੈਂਟ ਏਅਰ ਕਾਰਗੋ ਤੋਂ ਪਹਿਲਾਂ 150 ਰੁਪਏ ਪ੍ਰਤੀ ਕਿਲੋ ਯੂਰਪੀਅਨ ਦੇਸ਼ਾਂ ’ਚ ਜਾਂਦੇ ਸਨ। ਉਹ ਹੁਣ 500-600 ਰੁਪਏ ਪ੍ਰਤੀ ਕਿਲੋ ਵਧਿਆ ਹੋਇਆ ਹੈ। ਸਮੁੰਦਰੀ ਮਾਲ-ਭਾੜੇ ਦੀ ਗੱਲ ਕਰੀਏ ਤਾਂ ਪਹਿਲਾਂ ਕੰਟੇਨਰ ਮਿਲਣਾ ਮੁਸ਼ਕਲ ਹੈ।

ਨਾਲ ਹੀ ਭਾੜਾ ਵੀ ਡਬਲ ਹੋ ਗਿਆ ਹੈ। ਉੱਪਰੋਂ ਘਰੇਲੂ ਮਾਲ-ਭਾੜੇ ’ਚ ਵਾਧਾ ਦਿੱਲੀ-ਮੁੰਬਈ ਦਾ ਔਸਤਨ ਮਾਲ-ਭਾੜਾ ਜੋ ਪਹਿਲਾਂ 40 ਰੁਪਏ ਪ੍ਰਤੀ ਕਿਲੋ ਤੱਕ ਸੀ, ਉਹ ਹੁਣ 80 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਬਰਾਮਦਕਾਰ ਫਿਊਲ ਕਾਸਟ ਨੂੰ ਲੈ ਕੇ ਸਰਕਾਰ ਨੂੰ ਤੁਰੰਤ ਦਖਲ ਦੀ ਗੁਹਾਰ ਲਗਾ ਰਹੇ ਹਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.