ਹੁਣੇ ਹੁਣੇ ਏਥੇ ਭਿਆਨਕ ਖੱਡ ਚ’ ਡਿੱਗੀ ਸ਼ਰਧਾਲੂਆਂ ਨਾਲ ਭਰੀ ਬੱਸ ਤੇ ਮੌਕੇ ਤੇ ਹੋਈਆਂ ਏਨੀਆਂ ਮੌਤਾਂ

ਇੰਡੋਨੇਸ਼ੀਆ ਦੇ ਜਾਵਾ ਟਾਪੂ ਵਿਚ ਸੈਲਾਨੀਆਂ ਦੀ ਇਕ ਬੱਸ ਖੱਡ ਵਿਚ ਡਿੱਗ ਪਈ।ਇਸ ਹਾਦਸੇ ਵਿਚ ਬੱਸ ਵਿਚ ਸਵਾਰ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਅਤੇ 39 ਹੋਰ ਜ਼ਖਮੀ ਹੋ ਗਏ। ਪੁਲਸ ਅਤੇ ਬਚਾਅ ਕਰਤਾਵਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।ਸਥਾਨਕ ਪੁਲਸ ਪ੍ਰਮੁੱਖ ਏਕੋ ਪ੍ਰਾਸੇਤਓ ਰੋਬਿਯਾਂਤੋ ਨੇ ਦੱਸਿਆ ਕਿ ਇਹ ਬੱਸ ਪੱਛਮੀ ਜਾਵਾ ਦੇ ਸੁਬਾਂਗ ਸ਼ਹਿਰ ਵਿਚ ਇਸਲਾਮੀ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਅਤੇ

ਉਹਨਾਂ ਦੇ ਮਾਪਿਆਂ ਦੇ ਸਮੂਹ ਨੂੰ ਬੁੱਧਵਾਰ ਨੂੰ ਸੂਬੇ ਦੇ ਤਾਸਿਕਾਮਲਯ ਜ਼ਿਲ੍ਹੇ ਵਿਚ ਇਕ ਤੀਰਥ ਸਥਲ ‘ਤੇ ਲੈਕੇ ਜਾ ਰਹੀ ਸੀ, ਉਦੋਂ ਇਹ ਹਾਦਸਾ ਵਾਪਰਿਆ।ਉਹਨਾਂ ਨੇ ਦੱਸਿਆ ਕਿ ਸੁਮੇਦਾਂਗ ਜ਼ਿਲ੍ਹੇ ਵਿਚ ਢਲਾਣ ਵਾਲੇ ਇਸ ਇਲਾਕੇ ਵਿਚ ਡਰਾਈਵਰ ਬੱਸ ਨੂੰ ਕੰਟਰੋਲ ਨਹੀਂ ਕਰ ਪਾਇਆ ਅਤੇ ਬੱਸ 20 ਮੀਟਰ ਡੂੰਘੀ ਖੱਡ ਵਿਚ ਡਿੱਗ ਪਈ।

ਰੋਬਿਯਾਂਤੋ ਨੇ ਦੱਸਿਆ ਕਿ ਪੁਲਸ ਹਾਦਸੇ ਦੇ ਕਾਰਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਹਾਦਸੇ ਵਿਚ ਜਿਉਂਦੀ ਬਚੇ ਲੋਕਾਂ ਦਾ ਕਹਿਣਾ ਹੈਕਿ ਗੱਡੀ ਦੇ ਬ੍ਰੇਕ ਖਰਾਬ ਹੋ ਗਏ ਸਨ। ਵਾਂਦੁੰਗ ਤਲਾਸ਼ ਅਤੇ ਬਚਾਅ ਏਜੰਸੀ ਪ੍ਰਮੁੱਖ ਦੇਦੇਨ ਰਿਦਵਾਂਸਾਹ ਨੇ ਦੱਸਿਆ ਕਿ 27 ਮ੍ਰਿਤਕਾਂ ਦੀਆਂ ਲਾਸ਼ਾਂ ਅਤੇ 39 ਜ਼ਖਮੀਆਂ ਨੂੰ ਇਕ ਹਸਪਤਾਲ ਅਤੇ ਇਕ ਨੇੜਲੇ ਸਿਹਤ ਕੇਂਦਰ ਲਿਜਾਇਆ ਗਿਆ ਹੈ।

ਉਹਨਾਂ ਨੇ ਦੱਸਿਆ ਕਿ ਹਾਦਸਾਗ੍ਰਸਤ ਬੱਸ ਵਿਚ ਫਸੇ ਇਕ ਵਿਅਕਤੀ ਨੂੰ ਵੀਰਵਾਰ ਸਵੇਰੇ ਮਲਬੇ ਵਿਚੋਂ ਬਾਹਰ ਕੱਢਿਆ ਗਿਆਰਿਦਵਾਂਸਾਹ ਨੇ ਦੱਸਿਆ ਕਿ 13 ਜ਼ਖਮੀਆਂ ਦੀ ਹਾਲਤ ਗੰਭੀਰ ਹੈ ਅਤੇ ਮ੍ਰਿਤਕਾਂ ਵਿਚ ਬੱਸ ਡਰਾਈਵਰ ਵੀ ਸ਼ਾਮਲ ਹੈ।ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਵਿਚ ਸੁਰੱਖਿਆ ਦੇ ਖਰਾਬ ਮਾਪਦੰਡਾਂ ਅਤੇ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਸੜਕ ਹਾਦਸੇ ਅਕਸਰ ਵਾਪਰਦੇ ਰਹਿੰਦੇ ਹਨ।

ਸੁਮਾਤਰਾ ਟਾਪੂ ਵਿਚ ਦਸੰਬਰ 2019 ਵਿਚ ਇਕ ਯਾਤਰੀ ਬੱਸ ਦੇ 80 ਮੀਟਰ ਡੂੰਘੀ ਖੱਡ ਵਿਚ ਡਿੱਗ ਜਾਣ ਨਾਲ 35 ਲੋਕਾਂ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ 2018 ਵਿਚ ਪੱਛਮੀ ਜਾਵਾ ਵਿਚ ਬੱਸ ਦੇ ਪਹਾੜੀ ਤੋਂ ਡਿੱਗ ਜਾਣ ਕਾਰਨ 27 ਲੋਕਾਂ ਦੀ ਮੌਤ ਹੋ ਗਈ ਸੀ।

Leave a Reply

Your email address will not be published. Required fields are marked *