ਹੁਣੇ ਹੁਣੇ ਅਫਸਾਨਾਂ ਖਾਨ ਦੇ ਮੰਗੇਤਰ ਸਾਜ਼ ਬਾਰੇ ਆਈ ਮਾੜੀ ਖ਼ਬਰ-ਹਰ ਪਾਸੇ ਹੋਈ ਚਰਚਾ

ਗਾਇਕ ਕਲਾਕਾਰ ਅਫ਼ਸਾਨਾ ਖ਼ਾਨ ਦੇ ਮੰਗੇਤਰ ਸਾਜਨ ਸ਼ਰਮਾ ਸਾਜ਼ ਨੂੰ ਗੈਂਗਸਟਰ ਸੁੱਖਪ੍ਰੀਤ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਧਮਕੀ ਦੇਣ ਵਾਲੇ ਨੇ ਸਾਜ਼ ਨੂੰ ਫੋਨ ਕਰ ਕੇ ਉਸ ਦੀ ਪਹਿਲੀ ਪਤਨੀ ਅਨੂ ਦਾ ਨਾਂ ਲੈ ਕੇ ਧਮਕਾਇਆ ਤੇ ਕਿਹਾ, ‘‘ਅਖੇ, ਜੇ ਅਨੂਗ੍ਰਹਿ (ਅਨੂ) ਵੱਲ ਵੇਖਿਆ ਤਾਂ ਖ਼ੈਰ ਨਹੀਂ, ਅਸੀਂ ਬੰਦੇ ਮਾਰਨ ਲੱਗਿਆਂ ਦੇਰ ਨਹੀਂ ਲਾਈ ਕਦੇ…।

ਜ਼ੀਰਕਪੁਰ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਇਕ ਜਣਾ ਕਾਬੂ ਕੀਤਾ ਹੈ। ਵੀਰਵਾਰ ਨੂੰ ਪੁਲਿਸ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ। ਯਾਦ ਰਹੇ ਗਾਇਕ ਕਲਾਕਾਰ ਅਫ਼ਸਾਨਾ ਨੇ ਸਾਜ਼ ਨਾਲ ਮੰਗਣੀ ਕੀਤੀ ਸੀ। ਦੂਜੇ ਪਾਸੇ ਸਾਜ਼ ਦੀ ਪਹਿਲੀ ਬੀਵੀ ਅਨੂ ਵਾਸੀ ਛੱਤੀਸਗੜ੍ਹ ਨੇ ਸਾਜ਼ ਵਿਰੁੱਧ ਧੋਖਾ ਕਰ ਕੇ ਇਕ-ਪਾਸੜ ਤਲਾਕ ਲੈਣ ਦੇ ਮਾਮਲੇ ਵਿਚ ਮੋਹਾਲੀ ਦੀ ਅਦਾਲਤ ਵਿਚ ਦੋ ਵੱਖ ਵੱਖ ਪਟੀਸ਼ਨਾਂ ਲਾਈਆਂ ਸਨ।

ਅਨੂ ਨੇ ਆਪਣੇ ਵਕੀਲ ਜ਼ਰੀਏ ਅਦਾਲਤ ਵਿਚ ਲਾਈ ਅਰਜ਼ੀ ਵਿਚ ਕਿਹਾ ਕਿ ਉਸ ਦਾ ਵਿਆਹ 2014 ਨੂੰ ਹੋਇਆ ਸੀ। ਸਾਜ਼ ਨੇ ਮੋਹਾਲੀ ਸਥਿਤ ਅਦਾਲਤ ਵਿਚ ਤਲਾਕ ਦਾ ਜੋ ਕੇਸ ਦਾਖ਼ਲ ਕੀਤਾ ਸੀ, ਉਸ ਕੇਸ ਵਿਚ ਉਸ ਦੇ ਪਿੰਡ ਤੇ ਜ਼ਿਲ੍ਹਾ ਦੋਵਾਂ ਦੇ ਨਾਂ ਬਦਲ ਕੇ ਧੋਖਾਦੇਹੀ ਕਰਦੇ ਹੋਏ ਸੰਮਨ ਭੇਜੇ ਸਨ ਜਦਕਿ ਸੰਮਨ ਵਿਚ ਦੱਸੇ ਗਏ ਸਿਰਨਾਵੇਂ ਸਹੀ ਨਹੀਂ ਹਨ। ਇਸ ਕਾਰਨ ਉਸ ਨੂੰ ਤਲਾਕ ਸਬੰਧੀ ਸੰਮਨ ਮਿਲੇ ਹੀ ਨਹੀਂ ਸਨ।

ਓਧਰ, ਸਾਜ਼ ਨੇ ਧਮਕੀ ਮਿਲਣ ਸਬੰਧੀ ਜ਼ੀਰਕਪੁਰ ਥਾਣੇ ਵਿਚ ਅਰਜ਼ੀ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਦੋ ਵੱਖ-ਵੱਖ ਨੰਬਰਾਂ ਤੋਂ ਫੋਨ ਆਏ ਸਨ, ਇਕ ਨੰਬਰ ਛੱਤੀਸਗੜ੍ਹ ਵਿਚ ਚੱਲ ਰਿਹਾ ਸੀ ਜਦਕਿ ਦੂਜਾ ਨੰਬਰ ਹਿਮਾਚਲ ਦਾ ਦੱਸਿਆ ਜਾ ਰਿਹਾ ਹੈ। ਜਾਂਚ ਜਾਰੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.