ਪੰਜਾਬ ਚ’ਏਥੇ ਮੀਂਹ ਨਾਲ ਪੁੱਤਾਂ ਵਾਂਗ ਪਾਲੀ ਕਣਕ ਹੋਈ ਤਬਾਹ ਅਤੇ 24 ਘੰਟਿਆਂ ਤੱਕ ਫ਼ਿਰ ਹੋ ਜਾਓ ਸਾਵਧਾਨ,ਦੇਖੋ ਪੂਰੀ ਜਾਣਕਾਰੀ

ਪੰਜਾਬ ਵਿੱਚ ਹੋ ਰਹੀ ਬੇਮੌਸਮੀ ਬਾਰਿਸ਼ ਨੇ ਜਿਥੇ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਦਾ ਅੰਨਦਾਤਾ ਦੀਆਂ ਚਿੰਨਤਾਵਾਂ ਵਧਾ ਦਿੱਤੀਆਂ ਹਨ। ਨਾਭਾ ਵਿਖੇ ਪਈ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਧਰਤੀ ਤੇ ਵਿਛ ਗਈ ਹੈ।

ਬੀਤੀ ਰਾਤ ਤੋਂ ਲਗਾਤਾਰ ਬਰਸਾਤ ਅਤੇ ਹਨ੍ਹੇਰੀ ਨੇ ਕਣਕ ਨੂੰ ਤਹਿਸ ਨਹਿਸ ਕਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਬਰਸਾਤ ਨਾ ਰੁਕੀ ਤਾਂ ਕਣਕ ਦਾ ਬਹੁਤ ਨੁਕਸਾਨ ਹੋ ਜਾਵੇਗਾ, ਕਿਉਂਕਿ ਜੋ ਕਣਕ ਧਰਤੀ ਤੇ ਵਿਛ ਗਈ ਹੈ ਉਹ ਕਣਕ ਦਾ ਕਾਲਾ ਦਾਣਾ ਬਣ ਜਾਏਗਾ।ਇਸ ਮੌਕੇ ਕਿਸਾਨ ਪਰਗਟ ਸਿੰਘ ਅਤੇ ਕਿਸਾਨ ਜਸਬੀਰ ਸਿੰਘ ਨੇ ਕਿਹਾ ਕਿ ਬੀਤੀ ਰਾਤ ਤੋਂ ਹੋ ਰਹੀ ਬੇਮੌਸਮੀ ਬਰਸਾਤ ਨੇ ਸਾਡੀ 50 ਪ੍ਰਤੀਸ਼ਤ ਕਣਕ ਨੂੰ ਖ਼ਰਾਬ ਕਰ ਦਿੱਤਾ ਹੈ ਜੇ ਬਰਸਾਤ ਇਸੇ ਤਰ੍ਹਾਂ ਜਾਰੀ ਰਹੀ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋਵੇਗਾ।

ਇਕ ਪਾਸੇ ਅਸੀਂ ਆਪਣੀ ਹੋਂਦ ਬਚਾਉਣ ਲਈ ਦਿੱਲੀ ਦੇ ਬਾਰਡਰਾਂ ਅਤੇ ਸੰਘਰਸ਼ ਕਰ ਰਿਹਾ ਉੱਥੇ ਹੀ ਦੂਜੇ ਪਾਸੇ ਕੁਦਰਤੀ ਕਹਿਰ ਦੇ ਨਾਲ ਸਾਡਾ ਵੱਡਾ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੂੰ ਤਾਂ ਹਰ ਵਾਰ ਕਿਸੇ ਨਾ ਕਿਸੇ ਤਰ੍ਹਾਂ ਦੀ ਮਾਰ ਝੱਲਣੀ ਹੀ ਪੈਂਦੀ ਹੈ ,ਇਕ ਪਾਸੇ ਜਿੱਥੇ ਸਰਕਾਰਾਂ ਕਿਸਾਨਾਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰੇ ਨੇ ਉਥੇ ਕੁਦਰਤੀ ਮਾਰ ਵੀ ਕਿਸਾਨਾਂ ਤੂੰ ਪੈ ਰਹੀ ਹੈ ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਬੇਮੌਸਮੀ ਬਰਸਾਤ ਦੇ ਨਾਲ ਮੌਸਮ ਵਿਭਾਗ ਦੇ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ 24 ਤੋਂ 36 ਘੰਟਿਆਂ ਦੌਰਾਨ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ’ਚ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਧੂੜ ਭਰੀ ਹਨੇਰੀ ਚੱਲਣ ਦੇ ਨਾਲ ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਹੈ।ਜੇਕਰ ਮੌਸਮ ਵਿਭਾਗ ਦੀ ਭਵਿੱਖਬਾਣੀ ਸੱਚੀ ਹੋ ਜਾਂਦੀ ਹੈ ਤਾਂ ਪੰਜਾਬ ਦੇ ਅੰਨਦਾਤਾ ਦਾ ਕਾਫ਼ੀ ਵੱਡਾ ਨੁਕਸਾਨ ਹੋ ਸਕਦਾ ਹੈ ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *