ਪੰਜਾਬ ਚ’ ਝੋਨੇ ਦੀ ਖਰੀਦ ਨੂੰ ਲੈ ਕੇ ਸਰਕਾਰ ਵੱਲੋਂ ਆਈ ਇਹ ਵੱਡੀ ਖ਼ਬਰ-ਦੇਖੋ ਤੇ ਸ਼ੇਅਰ ਕਰੋ

ਨਵੇਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਪ੍ਰਦਰਸ਼ਨਾਂ ਵਿਚਾਲੇ ਪੰਜਾਬ ਤੋਂ ਝੋਨੇ ਦੀ ਖ਼ਰੀਦ ਨੂੰ ਲੈ ਕੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆ ਰਹੇ ਹਨ। ਚਾਲੂ ਸਾਉਣੀ ਮਾਰਕੀਟਿੰਗ ਸੀਜ਼ਨ ਦੌਰਾਨ ਪੰਜਾਬ ‘ਚ ਝੋਨੇ ਦੀ ਕੁਲ ਪੈਦਾਵਾਰ ਤੋਂ ਜ਼ਿਆਦਾ ਸਰਕਾਰੀ ਖ਼ਰੀਦ ਹੋ ਚੁੱਕੀ ਹੈ। ਇਸ ਦੇ ਦੋ ਕਾਰਨ ਹੋ ਸਕਦੇ ਹਨ ਜਾਂ ਤਾਂ ਰਾਈਸ ਮਿੱਲਾਂ ‘ਚ ਪਿਛਲੇ ਸਾਲ ਦੇ ਰੱਖੇ ਝੋਨੇ ਦੀ ਦੁਬਾਰਾ ਖ਼ਰੀਦ ਹੋ ਰਹੀ ਹੈ ਜਾਂ ਫਿਰ ਦੂਜੇ ਸੂਬਿਆਂ ਤੋਂ ਸਸਤਾ ਝੋਨਾ ਖ਼ਰੀਦ ਕੇ ਇਥੇ ਕੁਝ ਲੋਕ ਮੁਨਾਫ਼ਾ ਕਮਾ ਰਹੇ ਹਨ। ਦੂਜੇ ਸੂਬਿਆਂ ਤੋਂ ਸਸਤੇ ‘ਚ ਝੋਨੇ ਲਿਆ ਕੇ ਵੇਚਣ ਦਾ ਖ਼ਦਸ਼ਾ ਪਹਿਲਾਂ ਤੋਂ ਪ੍ਰਗਟਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਇਸ ਧਾਂਦਲੀ ਦੀ ਜਾਂਚ ਲਈ ਖ਼ਰੀਦੇ ਗਏ ਝੋਨੇ ਦੇ ਏਜਿੰਗ (ਪੁਰਾਣੇਪਨ) ਦੀ ਜਾਂਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਪ੍ਰਕਿਰਿਆ ਪੰਜਾਬ ਸਮੇਤ ਪੂਰੇ ਦੇਸ਼ ‘ਚ ਲਾਗੂ ਹੋਵੇਗੀ।

ਚਾਲੂ ਸਾਉਣੀ ਮਾਰਕੀਟਿੰਗ ਸੀਜ਼ਨ ‘ਚ ਪੰਜਾਬ ਤੋਂ 2.03 ਕਰੋੜ ਟਨ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ, ਜਦਕਿ ਸੂਬੇ ‘ਚ ਝੋਨੇ ਦੀ ਕੁਲ ਪੈਦਾਵਾਰ ਸਿਰਫ 1.82 ਕਰੋੜ ਟਨ ਹੋਈ ਹੈ। ਅਰਥਾਤ ਪੈਦਾਵਾਰ ਦੇ ਮੁਕਾਬਲੇ ਤਕਰੀਬਨ 20 ਲੱਖ ਟਨ ਜ਼ਿਆਦਾ ਵੇਚ ਦਿੱਤਾ ਗਿਆ। ਆਮ ਤੌਰ ‘ਤੇ ਖ਼ਰੀਦ ਦੀ ਕੌਮੀ ਔਸਤ ਪੈਦਾਵਾਰ ਦੇ ਮੁਕਾਬਲੇ 20-25 ਫ਼ੀਸਦੀ ਰਹਿੰਦੀ ਹੈ। ਜ਼ਾਹਿਰ ਹੈ ਕਿ ਅੰਕੜਿਆਂ ਦੇ ਇਸ ਵਿਗੜੇ ਸੰਤੁਲਨ ‘ਚ ਘਪਲੇ ਦੀ ਬੋਅ ਤੋਂ ਕੇਂਦਰ ਸਰਕਾਰ ਚੌਕਸ ਹੋ ਗਈ ਹੈ ਖ਼ੁਰਾਕ ਤੇ ਜਨਤਕ ਵੰਡ ਸਪਲਾਈ ਮੰਤਰਾਲੇ ਦੇ ਸਕੱਤਰ ਸੁਧਾਂਸ਼ੂ ਪਾਂਡੇ ਨੇ ਖ਼ਦਸਾ ਪ੍ਰਗਟਾਇਆ ਕਿ ਕਿਤੇ ਰਾਈਸ ਮਿੱਲਾਂ ਰਾਹੀਂ ਪੁਰਾਣਾ ਝੋਨਾ ਦੁਬਾਰਾ ਤਾਂ ਨਹੀਂ ਵੇਚ ਦਿੱਤਾ ਗਿਆ। ਮਿਆਰੀ ਜਾਂਚ ਨਾਲ ਝੋਨੇ ਦੇ ਸੀਜ਼ਨ ਤੇ ਪੁਰਾਣੇ ਹੋਣ ਦਾ ਪਤਾ ਲਾਇਆ ਜਾ ਸਕੇਗਾ।

ਇਸ ਨਾਲ ਪੂਰੀ ਖ਼ਰੀਦ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ‘ਚ ਮਦਦ ਮਿਲੇਗੀ। ਉਨ੍ਹਾਂ ਨੇ ਦੱਸਿਆ ਕਿ ਅਜਿਹੇ ਮਾਮਲੇ ਦੀ ਸੂਚਨਾ ਆਂਧਰ ਪ੍ਰਦੇਸ਼ ਦੇ ਕੁਝ ਜ਼ਿਲਿ੍ਹਆਂ ਤੋਂ ਵੀ ਮਿਲੀ ਹੈ ਤੇ ਉਥੇ ਏਜਿੰਗ ਜਾਂਚ ਕਰਵਾਈ ਜਾ ਰਹੀ ਹੈ। ਹੁਣ ਇਹ ਪ੍ਰਣਾਲੀ ਪੰਜਾਬ ਸਮੇਤ ਸੂਬਿਆਂ ‘ਚ ਵੀ ਲਾਗੂ ਹੋਵੇਗੀ।ਸਕੱਤਰ ਨੇ ਦੱਸਿਆ ਕਿ ਖ਼ਰੀਦ ਦੀ ਜੋ ਪ੍ਰਕਿਰਿਆ ਹੈ ਉਸ ਤਹਿਤ ਕਿਸਾਨਾਂ ਨੂੰ ਆਪਣੀ ਜ਼ਮੀਨ ਦਾ ਵੇਰਵਾ ਦਿੰਦਿਆਂ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ। ਇਹ ਪ੍ਰਬੰਧ ਸਾਰੇ ਸੂਬਿਆਂ ‘ਚ ਕੀਤਾ ਗਿਆ ਹੈ। ਤੇਲੰਗਾਨਾ, ਤਾਮਿਲਨਾਡੂ, ਮਹਾਰਾਸ਼ਟਰ, ਹਰਿਆਣਾ, ਪੰਜਾਬ, ਆਂਧਰ ਪ੍ਰਦੇਸ਼, ਉੱਤਰ ਪ੍ਰਦੇਸ਼, ਓਡੀਸ਼ਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਬਿਹਾਰ ਤੇ ਰਾਜਸਥਾਨ ‘ਚ ਅਨਾਜ ਦੀ ਸਰਕਾਰੀ ਖ਼ਰੀਦ ਕੀਤੀ ਜਾਂਦੀ ਹੈ।

ਇਨ੍ਹਾਂ ਵਿਚੋਂ ਪੰਜਾਬ ਇਕਲੌਤਾ ਸੂਬਾ ਹੈ, ਜਿਥੇ ਕਿਸਾਨਾਂ ਦੀਆਂ ਜ਼ਮੀਨਾਂ ਦਾ ਵੇਰਵਾ ਪ੍ਰਰੋਕਿਊਰਮੈਂਟ ਪੋਰਟਲ ਨਾਲ ਨਹੀਂ ਜੁੜਿਆ ਹੈ। ਗੁਆਂਢੀ ਸੂਬੇ ਹਰਿਆਣਾ ‘ਚ ਜ਼ਮੀਨ ਦਾ ਵੇਰਵਾ ਪੋਰਟਲ ਨਾਲ ਜੁੜਿਆ ਹੈ। ਬਾਕੀ ਸੂਬਿਆਂ ‘ਚ ਕਿਸਾਨਾਂ ਦੀ ਜ਼ਮੀਨ ਦਾ ਵੇਰਵਾ ਉਨ੍ਹਾਂ ਦੀ ਉਪਜ ਦੀ ਖ਼ਰੀਦ ਰਜਿਸਟ੍ਰੇਸ਼ਨ ਨਾਲ ਜੁੜ ਜਾਂਦਾ ਹੈ। ਖ਼ਰੀਦ ਪੋਰਟਲ ‘ਤੇ ਜ਼ਮੀਨ ਮਾਲਕ ਆਪਣੀ ਜਗ੍ਹਾ, ਆਪਣੇ ਪਟੇਦਾਰ, ਬਟਾਈਦਾਰ ਤੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਦੇ ਨਾਂ ਦਰਜ ਕਰਵਾ ਸਕਦਾ ਹੈ। ਪਟਵਾਰੀ ਤੋਂ ਵੀ ਜ਼ਮੀਨ ਦੇ ਅੰਕੜਿਆਂ ਦੀ ਤਸਦੀਕ ਕਰਵਾਈ ਜਾ ਸਕਦੀ ਹੈ।

ਪੰਜਾਬ ‘ਚ ਹਾਲੇ ਕਿਸਾਨਾਂ ਦੇ ਖਾਤੇ ‘ਚ ਨਹੀਂ ਜਾਂਦੀ ਰਕਮ – ਹੋਰ ਸੂਬਿਆਂ ‘ਚ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਭੁਗਤਾਨ ਸਿੱਧਾ ਬੈਂਕ ਖਾਤੇ ‘ਚ ਕੀਤਾ ਜਾਂਦਾ ਹੈ, ਜਦਕਿ ਪੰਜਾਬ ‘ਚ ਉਪਜ ਦਾ ਭੁਗਤਾਨ ਆੜ੍ਹਤੀਏ ਦੇ ਖਾਤੇ ‘ਚ ਜਾਂਦਾ ਹੈ। ਸਕੱਤਰ ਨੇ ਕਿਹਾ ਕਿ ਆਗਾਮੀ ਹਾੜੀ ਖ਼ਰੀਦ ਸੀਜ਼ਨ ‘ਚ ਕਣਕ ਦੀ ਖ਼ਰੀਦ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾਇਆ ਜਾਵੇਗਾ, ਜਿਸ ਨਾਲ ਭੁਗਤਾਨ ਕਿਸਾਨਾਂ ਦੇ ਬੈਂਕ ਖਾਤਿਆਂ ‘ਚ ਪੱੁਜੇ। ਆੜ੍ਹਤੀਏ ਦੀ ਕਮਿਸ਼ਨ ਉਨ੍ਹਾਂ ਦੇ ਖਾਤੇ ‘ਚ ਜਮ੍ਹਾਂ ਕਰਵਾਈ ਜਾਵੇਗੀ।ਭਾਰਤੀ ਖ਼ੁਰਾਕ ਨਿਗਮ (ਐੱਫਸੀਆਈ) ਨੇ ਸਾਰੇ ਸੂਬਿਆਂ ਨੂੰ ਇਸ ਤਰ੍ਹਾਂ ਦਾ ਵੇਰਵਾ ਭੇਜ ਦਿੱਤਾ ਹੈ। ਜ਼ਮੀਨ ਦਾ ਵੇਰਵਾ ਦੇਣ ਨਾਲ ਉਨ੍ਹਾਂ ਦੀ ਜ਼ਿਆਦਾਤਰ ਪੈਦਾਵਾਰ ਦਾ ਪਤਾ ਲਾਇਆ ਜਾ ਸਕੇਗਾ। ਇਸ ਨਾਲ ਮੌਜੂਦਾ ਕਿਸਾਨ ਦੀ ਵੱਧ ਤੋਂ ਵੱਧ ਪੈਦਾਵਾਰ ਦੀ ਖ਼ਰੀਦ ਯਕੀਨੀ ਬਣਾਈ ਜਾ ਸਕੇਗੀ। ਆੜ੍ਹਤੀ ਤੇ ਵਪਾਰੀ ਗੁਆਂਢੀ ਸੂਬਿਆਂ ਤੋਂ ਸਸਤੀਆਂ ਦਰਾਂ ‘ਤੇ ਖ਼ਰੀਦੇ ਅਨਾਜ ਨੂੰ ਸਰਕਾਰੀ ਖ਼ਰੀਦ ਕੇਂਦਰ ‘ਤੇ ਨਹੀਂ ਵੇਚ ਸਕੇਗਾ।

Leave a Reply

Your email address will not be published. Required fields are marked *