ਹੁਣੇ ਹੁਣੇ ਏਥੇ ਸਵਾਰੀਆਂ ਨਾਲ ਭਰੀ ਟ੍ਰੇਨ ਨੂੰ ਲੱਗੀ ਭਿਆਨਕ ਅੱਗ ਤੇ ਮੌਕੇ ਤੇ ਹੀ….. ਦੇਖੋ ਤਾਜ਼ਾ ਖ਼ਬਰ

ਨਵੀਂ ਦਿੱਲੀ ਤੋਂ ਦੇਹਰਾਦੂਨ ਆ ਰਹੀ ਸ਼ਤਾਬਦੀ ਐਕਸਪ੍ਰੈਸ ਦੇ ਕੋਚ ਵਿੱਚ ਭਿਆਨਕ ਅੱਗ ਲੱਗ ਗਈ। ਲੋਕੋ ਪਾਇਲਟ ਨੇ ਅੱਗ ਲੱਗਣ ਤੋਂ ਪਹਿਲਾਂ ਐਮਰਜੈਂਸੀ ਬਰੇਕ ਲਗਾ ਕੇ ਜੰਗਲ ਦੇ ਮੱਧ ‘ਚ ਟ੍ਰੇਨ ਨੂੰ ਰੋਕ ਲਿਆ। ਤੁਰੰਤ ਕੋਚ ਸੀ-5 ਨੂੰ ਖਾਲੀ ਕਰਵਾਇਆ ਗਿਆ।

ਇਸ ਨਾਲ ਕੋਚ ਨੂੰ ਰੇਲ ਤੋਂ ਅਲੱਗ ਕਰ ਦਿੱਤਾ ਗਿਆ ਅਤੇ ਦੂਜੇ ਕੋਚਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਇਸ ਤੋਂ ਬਾਅਦ ਕਿਸੇ ਤਰ੍ਹਾਂ ਰਾਜਾਜੀ ਟਾਈਗਰ ਰਿਜ਼ਰਵ ਅਤੇ ਰੇਲਵੇ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ।

ਇਸ ਕੋਚ ਸੀ -5 ‘ਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ। ਕੋਚ ਦੇ ਸਾਰੇ ਯਾਤਰੀਆਂ ਨੂੰ ਦੂਜੇ ਕੋਚਾਂ ਵਿੱਚ ਟਰਾਂਸਫਰ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਟ੍ਰੇਨ ਦੇਹਰਾਦੂਨ ਲਈ ਰਵਾਨਾ ਹੋਈ। ਘਟਨਾ ਦੇ ਮੱਦੇਨਜ਼ਰ ਦੇਹਰਾਦੂਨ ਰੇਲਵੇ ਸਟੇਸ਼ਨ ਦੇ ਬਾਹਰ ਐਂਬੂਲੈਂਸ ਭੇਜ ਦਿੱਤੀ ਗਈ ਹੈ। ਸਿਹਤ ਕਰਮਚਾਰੀ ਅਤੇ ਪੁਲਿਸ ਵੀ ਸਟੇਸ਼ਨ ‘ਤੇ ਤਾਇਨਾਤ ਹਨ।

ਕੋਚ ਵਿਚ 35 ਲੋਕ ਸਵਾਰ ਸਨ। ਘਟਨਾ ਅੱਜ ਸ਼ਨੀਵਾਰ ਦੁਪਹਿਰ 12:20 ਵਜੇ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਰਾਜਾਜੀ ਟਾਈਗਰ ਰਿਜ਼ਰਵ ਖੇਤਰ ਹੋਣ ਕਰਕੇ, ਕਾਂਸਰੋ ਵਿੱਚ ਮੋਬਾਈਲ ਨੈਟਵਰਕ ਸੇਵਾ ਉਪਲਬਧ ਨਹੀਂ ਹੈ। ਜਿਸ ਕਾਰਨ ਇਸ ਘਟਨਾ ਬਾਰੇ ਜਾਣਕਾਰੀ ਇਕੱਠੀ ਕਰਨ ‘ਚ ਸਮਾਂ ਲੱਗਿਆ।

ਅੱਗ ਲੱਗਣ ਕਾਰਨ ਕਿਸੇ ਦੇ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਅੱਗ ਇੰਨੀ ਭਿਆਨਕ ਸੀ ਕਿ ਵੇਖਦਿਆਂ ਹੀ ਵੇਖਦਿਆਂ ਪੂਰਾ ਕੋਚ ਅੱਗ ਦੀਆਂ ਲਪਟਾਂ ਦੀ ਚਪੇਟ ‘ਚ ਆ ਗਿਆ।

Leave a Reply

Your email address will not be published. Required fields are marked *