ਪੰਜਾਬ ਦੇ ਕਿਸਾਨਾਂ ਨੂੰ ਝਟਕਾ,ਹਰਿਆਣਾ ਸਰਕਾਰ ਵਲੋਂ SYL ਬਣਾਉਣ ਨੂੰ ਲੈਕੇ ਖਿੱਚੀ ਇਹ ਤਿਆਰੀ

ਕਿਸਾਨ ਅੰਦੋਲਨ ਤੋਂ ਬਾਅਦ ਹੀ ਕਿਸਾਨਾਂ ਨੂੰ ਤੋੜਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸਦੇ ਤਹਿਤ ਕਈ ਹੱਥਕੰਡੇ ਵਰਤੇ ਜਾ ਰਹੇ ਹਨ ਜਿਸਦੇ ਤਹਿਤ ਹੁਣ ਹਰਿਆਣਾ ਵਲੋਂ SYL ਨਹਿਰ ਬਣਾਉਣ ਦੀ ਤਿਆਰੀ ਸ਼ੁਰੂ ਕੀਤੀ ਜਾ ਰਹੀ ਹੈ ਜਿਸਦੇ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਕ ਵਿਸ਼ੇਸ਼ ਬਜਟ ਵੀ ਤਿਆਰ ਕਿੱਤਾ ਹੈ|

ਮਨੋਹਰ ਲਾਲ ਖੱਟਰ ਮਨੋਹਰ ਲਾਲ ਖੱਟਰ ਜਿਨ੍ਹਾਂ ਕੋਲ ਸੂਬੇ ਦਾ ਵਿੱਤ ਮੰਤਰਾਲਾ ਵੀ ਹੈ, ਨੇ ਕੱਲ੍ਹ ਵਿਧਾਨ ਸਭਾ ‘ਚ ਸਾਲ 2021-22 ਲਈ 155645 ਕਰੋੜ ਦਾ ਬਜਟ ਪੇਸ਼ ਕੀਤਾ | ਇਹ ਬਜਟ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਕੀਤਾ ਗਿਆ ਹੈ | ਇਸ ਬਜਟ ਦੀ ਜੋ ਸਭ ਤੋਂ ਅਹਿਮ ਗੱਲ ਹੈ ਉਹ ਸੀ SYL |ਬਜਟ ਪੇਸ਼ ਕਰਨ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੂਬਾ ਸਰਕਾਰ ਰਾਵੀ-ਬਿਆਸ ਨਦੀਆਂ ਦੇ ਪਾਣੀ ਦਾ ਬਣਦਾ ਹਿੱਸਾ ਪ੍ਰਾਪਤ ਕਰਨ ਤੇ ਐੱਸ.ਵਾਈ.ਐੱਲ. ਨਹਿਰ ਦੇ ਨਿਰਮਾਣ ਲਈ ਤਿਆਰ ਹੈ

, ਜਿਸ ਲਈ ਬਜਟ ‘ਚ 100 ਕਰੋੜ ਰੁਪਏ ਰੱਖੇ ਗਏ ਹਨ, ਜਦਕਿ ਲੋੜ ਪੈਣ ‘ਤੇ ਨਹਿਰ ਦੀ ਉਸਾਰੀ ਲਈ ਹੋਰ ਰਕਮ ਵੀ ਜਾਰੀ ਕੀਤੀ ਜਾਵੇਗੀ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਰਿਆਣਾ ਦੇ ਆਰਥਿਕ ਵਾਧੇ ਲਈ ਕਿਸਾਨਾਂ ਨੂੰ ਹਮਾਇਤ ਜਾਰੀ ਰੱਖੇਗੀ |

ਇਸਤੋਂ ਪਹਿਲਾਂ ਵੀ ਹਰਿਆਣਾ ਦੀ ਬੀਜੇਪੀ ਸਰਕਾਰ ਵਲੋਂ SYL ਦਾ ਮੁੱਦਾ ਚੁਕਿਆ ਜਾ ਗਿਆ ਸੀ ਪਰ ਹਰਿਆਣਾ ਦੇ ਕਿਸਾਨਾਂ ਵਲੋਂ ਇਸਦਾ ਬਹੁਤ ਸਮਰਥਨ ਨਹੀਂ ਮਿਲਿਆ ਹੁਣ ਦੇਖਣ ਵਾਲਾ ਹੋਵੇਗਾ | ਇਸ ਬਜਟ ਤੋਂ ਬਾਅਦ ਹਰਿਆਣਾ ਦੇ ਕਿਸਾਨਾਂ ਦੀ ਕੀ ਪ੍ਰਤੀਕਿਰਿਆ ਰਹੇਗੀ |ਸਰਕਾਰ ਨੇ ਕਿਹਾ ਕਿ ਬਜਟ ‘ਚ ਸਿਹਤ, ਖੇਤੀਬਾੜੀ ਤੇ ਬੁਨਿਆਦੀ ਢਾਂਚਾ ਖੇਤਰਾਂ ‘ਤੇ ਖ਼ਾਸ ਜ਼ੋਰ ਦਿੱਤਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਪਿੰਜੌਰ ਤੇ ਗੁਰੂਗ੍ਰਾਮ ਨੂੰ ਫ਼ਿਲਮ ਸਿਟੀ ਵਜੋਂ ਵਿਕਸਿਤ ਕੀਤਾ ਜਾਵੇਗਾ |

ਸਰਕਾਰ ਨੇ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਦੀ ਸਿੱਖਿਆ ਮੁਫਤ ਕਰਨ ਦਾ ਪ੍ਰਸਤਾਵ ਰੱਖਿਆ ਹੈ | ਇਸ ਤੋਂ ਇਲਾਵਾ ਉਨ੍ਹਾਂ ਬੁਢਾਪਾ ਪੈਨਸ਼ਨ 2250 ਤੋਂ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਕਰਨ ਦੀ ਵਿਵਸਥਾ ਦਾ ਵੀ ਐਲਾਨ ਕੀਤਾ |

Leave a Reply

Your email address will not be published.