ਕਰੋਨਾ ਵਾਇਰਸ ਦਾ ਕਹਿਰ ਹੋਇਆ ਬੇਕਾਬੂ,ਪਿੱਛਲੇ 24 ਘੰਟਿਆਂ ਵਿਚ ਆਏ 163000 ਪੋਜ਼ੀਟਿਵ ਅਤੇ ਹੋਈਆਂ 3000 ਮੌਤਾਂ-ਦੇਖੋ ਪੂਰੀ ਖ਼ਬਰ

ਦੁਨੀਆਂ ਭਰ ‘ਚ ਕੋਰੋਨਾ ਮਹਾਮਾਰੀ ਦਾ ਪਸਾਰ ਜਾਰੀ ਹੈ। ਵਰਲਡੋਮੀਟਰ ਮੁਤਾਬਕ ਹੁਣ ਤਕ ਪੂਰੀ ਦੁਨੀਆਂ ‘ਚ ਕੋਰੋਨਾ ਵਾਇਰਸ ਨਾਲ ਇਕ ਕਰੋੜ, ਦੋ ਲੱਖ ਲੋਕ ਇਨਫੈਕਟਡ ਹੋ ਚੁੱਕੇ ਹਨ। ਇਸ ਦੌਰਾਨ ਹੀ ਮਰਨ ਵਾਲਿਆਂ ਦਾ ਅੰਕੜਾ ਪੰਜ ਲੱਖ ਤੋਂ ਪਾਰ ਪਹੁੰਚ ਗਿਆ। ਇਸ ਦੌਰਾਨ ਹੀ 55 ਲੱਖ ਤੋਂ ਜ਼ਿਆਦਾ ਲੋਕ ਠੀਕ ਵੀ ਹੋ ਚੁੱਕੇ ਹਨ।

ਦੁਨੀਆਂ ਦੇ 70 ਫੀਸਦ ਮਾਮਲੇ ਸਿਰਫ਼ 12 ਦੇਸ਼ਾਂ ਤੋਂ ਆਏ ਹਨ ਜਿੱਥੇ ਕੋਰੋਨਾ ਪੀੜਤਾਂ ਦੀ ਸੰਖਿਆ 72 ਲੱਖ ਤੋਂ ਜ਼ਿਆਦਾ ਹੈ।ਅਮਰੀਕਾ ਕੋਰੋਨਾ ਪ੍ਰਭਾਵਿਤ ਦੇਸ਼ਾਂ ਦੀ ਸੂਚੀ ‘ਚ ਪਹਿਲੇ ਨੰਬਰ ‘ਤੇ ਹੈ। ਇੱਥੇ ਹੁਣ ਤਕ 26 ਲੱਖ ਲੋਕ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ ਜਦਕਿ ਇਕ ਲੱਖ, 28 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਬ੍ਰਾਜ਼ੀਲ ‘ਚ ਵੀ ਕੋਰੋਨਾ ਬੁਰੀ ਤਰ੍ਹਾਂ ਮਾਰ ਕਰ ਰਿਹਾ ਹੈ। ਬ੍ਰਾਜ਼ੀਲ ਤੋਂ ਬਾਅਦ ਰੂਸ ਤੇ ਭਾਰਤ ‘ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।

ਵੱਖ-ਵੱਖ ਦੇਸ਼ਾਂ ਦੇ ਅੰਕੜੇ:
ਅਮਰੀਕਾ: ਕੇਸ- 2,637,039, ਮੌਤਾਂ- 128,437
ਬ੍ਰਾਜ਼ੀਲ: ਕੇਸ- 1,345,254, ਮੌਤਾਂ- 57,658
ਰੂਸ: ਕੇਸ- 634,437, ਮੌਤਾਂ- 9,073


ਭਾਰਤ: ਕੇਸ- 549,197, ਮੌਤਾਂ- 16,487
ਯੂਕੇ: ਕੇਸ- 311,151, ਮੌਤਾਂ- 43,550
ਸਪੇਨ: ਕੇਸ- 295,850, ਮੌਤਾਂ- 28,343
ਪੇਰੂ: ਕੇਸ- 279,419, ਮੌਤਾਂ- 9,317

ਚਿਲੀ: ਕੇਸ- 271,982, ਮੌਤਾਂ- 5,509
ਇਟਲੀ: ਕੇਸ- 240,310, ਮੌਤਾਂ- 34,738
ਇਰਾਨ: ਕੇਸ- 222,669, ਮੌਤਾਂ- 10,508

news source: abpsanjha

Leave a Reply

Your email address will not be published. Required fields are marked *