ਜਲਦ ਤੋਂ ਜਲਦ ਨਬੇੜ ਲਵੋ ਬੈਂਕਾਂ ਦੇ ਕੰਮ ਕਿਉਂਕਿ ਇਸ ਤੋਂ ਬੈਂਕਾਂ ਰਹਿਣਗੀਆਂ ਬੰਦ,ਦੇਖੋ ਤਾਜ਼ਾ ਖ਼ਬਰ

ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਸ (UFBU) ਦੇ ਬੈਨਰ ਹੇਠ 9 ਯੂਨੀਅਨਾਂ ਨੇ ਸੋਮਵਾਰ, 15 ਮਾਰਚ ਤੋਂ ਦਿਨਾ ਬੈਂਕ ਹੜਤਾਲ ਦਾ ਸੱਦਾ ਦਿੱਤਾ ਹੈ। ਯੂਨੀਅਨਸ ਨੇ ਦੋ ਸਰਕਾਰੀ ਬੈਂਕਾਂ ਦੇ ਤਜਵੀਜ਼ਸ਼ੁਦਾ ਨਿੱਜੀਕਰਨ ਦੇ ਵਿਰੋਧ ‘ਚ ਇਹ ਹੜਤਾਲ ਸੱਦੀ ਹੈ।

ਆਲ ਇੰਡੀਆ ਬੈਂਕ ਐਂਪਲਾਈਜ਼ ਐਸੋਸੀਏਸ਼ਨ (AIBEA) ਦੇ ਜਨਰਲ ਸਕੱਤਰ ਸੀ.ਐੱਚ ਵੇਂਕਟਚਲਮ ਨੇ ਦਾਅਵਾ ਕੀਤਾ ਕਿ ਇਸ ਹੜਤਾਲ ‘ਚ ਬੈਂਕਾਂ ਦੇ ਕਰੀਬ 10 ਲੱਖ ਮੁਲਾਜ਼ਮ ਤੇ ਬੈਂਕ ਅਧਿਕਾਰੀ ਸ਼ਾਮਲ ਹੋਣਗੇ। ਇਹ ਹੜਤਾਲ 15 ਤੇ 16 ਮਾਰਚ ਨੂੰ ਹੈ।


ਐੱਸਬੀਆਈ, ਕੇਨਰਾ ਬੈਂਕ ਸਮੇਤ ਕਈ ਬੈਂਕਾਂ ਦੀਆਂ ਸੇਵਾਵਾਂ ਹੋਣਗੀਆਂ ਪ੍ਰਭਾਵਿਤ -ਭਾਰਤੀ ਸਟੇਟ ਬੈਂਕ (SBI), ਕੇਨਰਾ ਬੈਂਕ (Canara Bank) ਸਮੇਤ ਕਈ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਬ੍ਰਾਂਚਾਂ ਤੇ ਦਫ਼ਤਰਾਂ ‘ਚ ਕੰਮਕਾਜ ਪ੍ਰਭਾਵਿਤ ਰਹਿਣ ਦੀ ਸੂਚਨਾ ਦਿੱਤੀ ਹੈ। ਬੈਂਕਾਂ ਨੇ ਇਹ ਵੀ ਕਿਹਾ ਹੈ ਕਿ ਉਹ ਤਜਵੀਜ਼ਸ਼ੁਦਾ ਹੜਤਾਲ ਦੇ ਦਿਨਾਂ ‘ਚ ਦਫ਼ਤਰਾਂ ਤੇ ਬੈਂਕ ਬ੍ਰਾਂਚਾਂ ਦੇ ਕੰਮਕਾਜ ਨੂੰ ਸੁਚਾਰੂ ਬਣਾਉਣ ਲਈ ਜ਼ਰੂਰੀ ਕਦਮ ਉਠਾ ਰਹੇ ਹਨ।


ਕਾਬਿਲੇਗ਼ੌਰ ਹੈ ਕਿ ਪਿਛਲੇ ਮਹੀਨੇ ਪੇਸ਼ ਹੋਏ ਆਮ ਬਜਟ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਆਪਣੀ ਵਿਨਿਵੇਸ਼ ਯੋਜਨਾ ਤਹਿਤ ਦੋ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਦਾ ਐਲਾਨ ਕੀਤਾ ਸੀ। ਇਨ੍ਹਾਂ ਦੋਵਾਂ ਬੈਂਕਾਂ ਦਾ ਨਿੱਜੀਕਰਨ ਵਿੱਤੀ ਵਰ੍ਹੇ 2021-22 ‘ਚ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਸਰਕਾਰ ਆਈਡੀਬੀਆਈ ਬੈਂਕ ‘ਚ (IDBI Bank) ‘ਚ ਆਪਣੀ ਬਹੁਗਿਣਤੀ ਹਿੱਸੇਦਾਰੀ ਸਾਲ 2019 ‘ਚ ਐੱਲਆਈਸੀ ਨੂੰ ਵੇਚ ਕੇ ਇਸ ਦਾ ਨਿੱਜੀਕਰਨ ਕਰ ਚੁੱਕੀ ਹੈ। ਨਾਲ ਹੀ ਸਰਕਾਰ ਪਿਛਲੇ ਸਾਲਾਂ ‘ਚ 14 ਸਰਕਾਰੀ ਬੈਂਕਾਂ ਦਾ ਰਲੇਵਾਂ ਕਰ ਚੁੱਕੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.