ਹੁਣੇ ਹੁਣੇ ਮੋਦੀ ਨੇ ਨਵੰਬਰ ਤੱਕ ਲੋਕਾਂ ਨੂੰ ਇਹ ਚੀਜ਼ ਮੁਫ਼ਤ ਦੇਣ ਦਾ ਕੀਤਾ ਵੱਡਾ ਐਲਾਨ-ਦੇਖੋ ਪੂਰੀ ਖ਼ਬਰ

ਪ੍ਰਧਾਨ ਮੰਤਰੀ ਨੇ ਅੱਜ ਦੇਸ਼ ਦੇ ਨਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਵਿਸਥਾਰ ਹੁਣ ਦਿਵਾਲੀ, ਛੱਠ ਪੂਜਾ ਤਕ ਭਾਵ ਨਵੰਬਰ ਮਹੀਨੇ ਦੇ ਆਖਰੀ ਤਕ ਕਰ ਦਿੱਤਾ ਜਾਵੇਗਾ। ਗਰੀਬ ਕਲਿਆਣ ਅੰਨ ਯੋਜਨਾ ਦੇ ਇਸ ਵਿਸਥਾਰ ‘ਚ 90 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਖ਼ਰਚ ਹੋਣਗੇ। ਜੇ ਇਸ ਵਿਚ ਪਿਛਲੇ 3 ਮਹੀਨੇ ਦਾ ਖ਼ਰਚ ਜੋੜ ਦਿੱਤਾ ਜਾਵੇ ਤਾਂ ਇਹ ਲਗਪਗ ਡੇਢ ਲੱਖ ਕਰੋੜ ਰੁਪਏ ਹੋ ਜਾਂਦਾ ਹੈ। ਮੋਦੀ ਨੇ ਕਿਹਾ ਕਿ ਕੋਰੋਨਾ ਨਾਲ ਲੜਦੇ ਹੋਏ ਭਾਰਤ ਵਿਚ 80 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ 3 ਮਹੀਨੇ ਦਾ ਰਾਸ਼ਨ ਮੁਫ਼ਤ ਦਿੱਤਾ ਗਿਆ।

ਮੁਫ਼ਤ ਅਨਾਜ ਮੁਹੱਈਆ ਕਰਾਉਣ ਬਾਰੇ ਪੀਐੱਮ ਮੋਦੀ – ਪੀਐੱਮ ਮੋਦੀ ਨੇ ਕਿਹਾ ਕਿ ਇਕ ਪਾਸੇ ਦੇਖਿਆ ਜਾਵੇ ਤਾਂ ਅਮਰੀਕਾ ਦੀ ਕੁੱਲ ਜਨਸੰਖਿਆ ਤੋਂ ਢਾਈ ਗੁਣਾ ਜ਼ਿਆਦਾ ਲੋਕਾਂ ਨੂੰ, ਬ੍ਰਿਟੇਨ ਦੀ ਜਨਸੰਖਿਆ ਤੋਂ 12 ਗੁਣਾ ਜ਼ਿਆਦਾ ਲੋਕਾਂ ਨੂੰ ਅਤੇ ਯੂਰਪੀ ਯੂਨੀਅਨ ਦੀ ਅਬਾਦੀ ਤੋਂ ਲਗਪਗ ਦੁੱਗਣੇ ਤੋਂ ਜ਼ਿਆਦਾ ਲੋਕਾਂ ਨੂੰ ਸਾਡੀ ਸਰਕਾਰ ਨੇ ਮੁਫ਼ਤ ਅਨਾਜ ਮੁਹੱਈਆ ਕਰਾਇਆ ਹੈ।ਦੇਸ਼ ਦੇ ਹਰ ਕਿਸਾਨ, ਹਰ ਟੈਕਸਪੇਅਰ ਦਾ ਤਹਿ ਦਿਲੋਂ ਧੰਨਵਾਦ : ਪੀਐੱਮ ਮੋਦੀ


ਪੀਐੱਮ ਮੋਦੀ ਨੇ ਕਿਹਾ ਕਿ ਤੁਸੀਂ ਈਮਾਨਦਾਰੀ ਨਾਲ ਟੈਕਸ ਭਰਿਆ ਹੈ। ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਹੈ। ਇਸਲਈ ਅੱਜ ਦੇਸ਼ ਦਾ ਗਰੀਬ ਏਨੇ ਵੱਡੇ ਸੰਕਟ ਨਾਲ ਮੁਕਾਬਲਾ ਕਰ ਪਾ ਰਿਹਾ ਹੈ। ਮੈਂ ਅੱਜ ਹਰ ਗਰੀਬ ਦੇ ਨਾਲ, ਦੇਸ਼ ਦੇ ਹਰ ਕਿਸਾਨ, ਹਰ ਟੈਕਸਪੇਅਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।ਪੀਐਮ ਮੋਦੀ ਨੇ ਗਿਹਾ ਕਿ ਅੱਜ ਗਰੀਬ ਅਤੇ ਲੋੜਵੰਦਾਂ ਨੂੰ ਸਰਕਾਰ ਜੇ ਮੁਫ਼ਤ ਅਨਾਜ ਦੇ ਪਾ ਰਹੀ ਹੈ ਤਾਂ ਇਸ ਦਾ ਕ੍ਰੈਡਿਟ ਦੋ ਵਰਗਾਂ ਨੂੰ ਜਾਂਦਾ ਹੈ। ਸਾਡੇ ਦੇਸ਼ ਦਾ ਮਿਹਨਤੀ ਕਿਸਾਨ ਅਤੇ ਸਾਡੇ ਦੇਸ਼ ਦਾ ਈਮਾਨਦਾਰ ਟੈਕਸਪੇਅਰ।


ਗਰੀਬਾਂ ਨੂੰ ਮਿਲੇਗਾ ਮੁਫ਼ਤ ਅਨਾਜ – ਪੀਐੱਮ ਮੋਦੀ ਨੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਵਿਸਥਾਰ ਹੁਣ ਦਿਵਾਲੀ, ਛੱਠ ਪੂਜਾ ਤਕ ਭਾਵ ਨਵੰਬਰ ਮਹੀਨੇ ਦੇ ਆਖਰੀ ਤਕ ਕਰ ਦਿੱਤਾ ਜਾਵੇਗਾ। ਗਰੀਬ ਕਲਿਆਣ ਅੰਨ ਯੋਜਨਾ ਦੇ ਇਸ ਵਿਸਥਾਰ ਵਿਚ 90 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਖ਼ਰਚ ਹੋਣਗੇ। ਜੇ ਇਸ ਵਿਚ ਪਿਛਲੇ 3 ਮਹੀਨੇ ਦਾ ਖ਼ਰਚ ਜੋੜ ਦਿੱਤਾ ਜਾਵੇ ਤਾਂ ਇਹ ਲਗਪਗ ਡੇਢ ਲੱਖ ਕਰੋੜ ਰੁਪਏ ਹੋ ਜਾਂਦਾ ਹੈ।
ਮੋਦੀ ਨੇ ਕਿਹਾ ਕਿ ਕੋਰੋਨਾ ਨਾਲ ਲੜਦੇ ਹੋਏ ਭਾਰਤ ਵਿਚ 80 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ 3 ਮਹੀਨੇ ਦਾ ਰਾਸ਼ਨ ਮੁਫ਼ਤ ਦਿੱਤਾ ਗਿਆ।


ਅਨਲਾਕ 1 ਸ਼ੁਰੂ ਹੋਣ ਤੋਂ ਬਾਅਦ ਲਾਪਰਵਾਹੀ ਵਧੀ : ਮੋਦੀ
ਪੀਐੱਮ ਮੋਦੀ ਨੇ ਕਿਹਾ ਕਿ ਜਦੋਂ ਤੋਂ ਦੇਸ਼ ਵਿਚ ਅਨਲਾਕ 1 ਸ਼ਰੂ ਹੋਇਆ, ਉਦੋਂ ਤੋਂ ਵਿਅਕਤੀਗਤ ਅਤੇ ਸਮਾਜਿਕ ਵਿਵਹਾਰ ਵਿਚ ਲਾਪਰਵਾਹੀ ਵਧੀ ਹੈ। ਇਸ ਤੋਂ ਪਹਿਲਾਂ ਅਸੀਂ ਮਾਸਕ ਦੀ ਵਰਤੋਂ, ਦੋ ਗਜ ਦੀ ਦੂਰੀ ਅਤੇ 20 ਸੈਕੰਡ ਲਈ ਦਿਨ ਵਿਚ ਕਈ ਵਾਰ ਹੱਥ ਧੋਣ ਨੂੰ ਲੈ ਕੇ ਕਾਫੀ ਜ਼ਿਆਦਾ ਚੌਕਸ ਸੀ।

ਥਿਤੀ ਬਿਹਤਰ –ਪੀਐੱਮ ਮੋਦੀ ਨੇ ਕਿਹਾ ਕਿ ਜੇ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਦੇਖੀ ਜਾਵੇ ਤਾਂ ਦੁਨੀਆ ਦੇ ਕਈ ਦੇਸ਼ਾਂ ਨਾਲੋਂ ਭਾਰਤ ਦੀ ਸਥਿਤੀ ਬਿਹਤਰ ਹੈ। ਸਮੇਂ ਸਿਰ ਕੀਤੇ ਗਏ ਲਾਕਡਾਊਨ ਅਤੇ ਹੋਰ ਫੈਸਲਿਆਂ ਨੇ ਭਾਰਤ ਵਿਚ ਲੱਖਾਂ ਲੋਕਾਂ ਦਾ ਜੀਵਨ ਬਚਾਇਆ ਹੈ।


ਦੇਸ਼ ਵਾਸੀਆਂ ਨੂੰ ਆਪਣੀ ਦੇਖਭਾਲ ਕਰਨ ਦੀ ਅਪੀਲ ਕਰਦਾ ਹਾਂ : ਪੀਐੱਮ ਮੋਦੀ
ਪੀਐੱਮ ਮੋਦੀ ਨੇ ਕਿਹਾ ਕਿ ਅਸੀਂ ਅਨਲਾਕ 2 ਵਿਚ ਦਾਖਲ ਕਰ ਰਹੇ ਹਾਂ ਅਤੇ ਖਾਂਸੀ, ਬੁਖਾਰ ਅਤੇ ਸਰਦੀ ਦੇ ਮੌਸਮ ਦੀ ਸ਼ੁਰੂਆਤ ਹੋਣ ਵਾਲੀ ਹੈ। ਅਜਿਹੀ ਸਥਿਤੀ ਵਿਚ ਮੈਂ ਦੇਸ਼ ਵਾਸੀਆਂ ਨੂੰ ਆਪਣੀ ਦੇਖਭਾਲ ਕਰਨ ਦੀ ਅਪੀਲ ਕਰਦਾ ਹਾਂ। news source: punjabijagran

Leave a Reply

Your email address will not be published. Required fields are marked *