ਪੰਜਾਬ ਦੇ ਇਸ ਜ਼ਿਲ੍ਹੇ ਵਿਚ ਵੀ ਹੋਇਆ ਕਰਫਿਊ ਦਾ ਵੱਡਾ ਐਲਾਨ ਤੇ ਹੋਜੋ ਸਾਵਧਾਨ,ਦੇਖੋ ਪੂਰੀ ਖ਼ਬਰ

ਸੂਬੇ ‘ਚ ਕੋਰੋਨਾ ਦੇ ਦਿਨ ਪ੍ਰਤੀ ਦਿਨ ਵੱਧਦੇ ਗ੍ਰਾਫ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਅੱਜ ਮੁਕਤਸਰ ‘ਚ ਵੀ ਨਾਈਟ ਕਰਫ਼ਿਊ ਦਾ ਐਲਾਨ ਕਰ ਦਿੱਤਾ ਹੈ। ਸਕੂਲਾਂ ਤੋਂ ਬਾਅਦ ਸ਼ਨਿਚਰਵਾਰ ਨੂੰ ਸਾਰੇ ਆਂਗਨਵਾੜੀ ਕੇਂਦਰ ਵੀ ਬੰਦ ਕਰਨ ਦੇ ਨਿਰਦੇਸ਼ ਦਿੱਤੇ ਤੇ ਫਾਜ਼ਿਲਕਾ ‘ਚ ਨਾਈਟ ਕਰਫ਼ਿਆ ਦਾ ਐਲਾਨ ਕੀਤਾ ਸੀ।

ਨਾਈਟ ਕਰਫਿਊ ਵਾਲੇ ਜ਼ਿਲਿ੍ਹਆਂ ਦੀ ਗਿਣਤੀ ਵੱਧ ਕੇ ਹੁਣ 10 ਹੋ ਗਈ ਹੈ। ਸ਼ਨਿਚਰਵਾਰ ਨੂੰ ਪੰਜਾਬ ‘ਚ ਇਕ ਹੀ ਦਿਨ ‘ਚ ਇਨਫੈਕਸ਼ਨ ਦੇ 1515 ਨਵੇਂ ਮਾਮਲੇ ਸਾਹਮਣੇ ਆਏ ਤੇ 22 ਲੋਕਾਂ ਦੀ ਮੌਤ ਹੋ ਗਈ।

ਮੁਕਤਸਰ ਦੇ ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਦਾ ਵੀ ਸ਼ਨਿਚਰਵਾਰ ਨੂੰ ਕੋਰੋਨਾ ਕਾਰਨ ਦੇਹਾਂਤ ਹੋ ਗਿਆ। ਉਹ 79 ਸਾਲ ਦੇ ਸਨ ਤੇ ਉਨ੍ਹਾਂ ਦਾ ਸਸਕਾਰ ਪਿੰਡ ਮਰਾੜ ‘ਚ ਐਤਵਾਰ ਨੂੰ ਕੀਤਾ ਜਾਵੇਗਾ। ਉਨ੍ਹਾਂ ਨੇ ਸਾਲ 2002 ‘ਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਨੂੰ ਹਰਾਇਆ ਸੀ।


ਸੱਤ ਜ਼ਿਲ੍ਹਿਆਂ ‘ਚ ਸਾਹਮਣੇ ਆਏ 100 ਤੋਂ ਜ਼ਿਆਦਾ ਨਵੇਂ ਇਨਫੈਕਟਿਡ – ਸ਼ਨਿਚਰਵਾਰ ਨੂੰ ਸੱਤ ਜ਼ਿਲ੍ਹਿਆਂ ‘ਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਅੰਕੜਾ 100 ਤੋਂ ਪਾਰ ਰਿਹਾ। ਹੁਸ਼ਿਆਰਪੁਰ ‘ਚ ਸਭ ਤੋਂ ਜ਼ਿਆਦਾ 211, ਲੁਧਿਆਣਾ ‘ਚ 180, ਜਲੰਧਰ ‘ਚ 179, ਪਟਿਆਲਾ ‘ਚ 164, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ‘ਚ 137,

ਮੋਹਾਲੀ ‘ਚ 125 ਤੇ ਅੰਮਿ੍ਤਸਰ ‘ਚ 103 ਨਵੇਂ ਇਨਫੈਕਿਟਡ ਸਾਹਮਣੇ ਆਏ। ਸੂਬੇ ‘ਚ ਸਰਗਰਮ ਮਾਮਲਿਆਂ ਦੀ ਗਿਣਤੀ ਵਧ ਕੇ 10916 ਹੋ ਗਈ ਹੈ। ਸੂਬੇ ‘ਚ 212 ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਤੇ 24 ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ ਹੈ।

Leave a Reply

Your email address will not be published. Required fields are marked *