ਹੁਣੇ ਹੁਣੇ ਏਨੇ ਰੁਪਏ ਸਸਤੀ ਹੋਈ ਬਿਜਲੀ ਯੂਨਿਟ,ਲੋਕਾਂ ਨੂੰ ਮਿਲੇਗਾ ਸੁੱਖ ਦਾ ਸਾਹ-ਦੇਖੋ ਪੂਰੀ ਖ਼ਬਰ

ਭਾਰਤ ‘ਚ ਸੋਲਰ ਬਿਜਲੀ ਦੀ ਦਰ ਘੱਟੋ-ਘੱਟ ਪੱਧਰ ‘ਤੇ ਪਹੁੰਚ ਗਈ ਹੈ। ਹਾਲ ਹੀ ‘ਚ ਸੋਲਰ ਐਨਰਜੀ ਪੈਦਾ ਕਰਨ ਵਾਲੀਆਂ ਛੇ ਕੰਪਨੀਆਂ ਨੇ ਆਪਣੀ ਬੋਲੀ ‘ਚ 2.36 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਵੇਚਣ ਦੀ ਪੇਸ਼ਕਸ਼ ਕੀਤੀ ਹੈ। ਇਨ੍ਹਾਂ ‘ਚ ਪੰਜ ਵਿਦੇਸ਼ੀ ਕੰਪਨੀਆਂ ਹਨ ਜੋ ਮਿਲ ਕੇ 2000 ਮੈਗਾਵਾਟ ਬਿਜਲੀ ਪੈਦਾ ਕਰਨਗੀਆਂ। ਇਸ ਬੋਲੀ ‘ਚ ਸਫਲ ਹੋਣ ਵਾਲੀ ਭਾਰਤ ਦੀ ਇਕਲੌਤੀ ਕੰਪਨੀ ਰੀ-ਨੀਊ ਪਾਵਰ ਹੈ।

ਹੁਣ ਤਕ ਸੋਲਰ ਐਨਰਜੀ ਦੀ ਘੱਟੋ ਘੱਟ ਟੈਰਿਫ 2.44 ਰੁਪਏ ਪ੍ਰਤੀ ਯੂਨਿਟ ਸੀ। ਤਾਜ਼ਾ ਬੋਲੀ ਮੁਤਾਬਕ ਸਪੇਨ ਦੀ ਕੰਪਨੀ ਸੋਲਰਪੈਕ ਨੇ 300 ਮੈਗਾਵਾਟ ਬਿਜਲੀ ਬਣਾਉਣ ਦਾ ਠੇਕਾ ਹਾਸਲ ਕੀਤਾ ਹੈ। ਕੰਪਨੀ ਨੇ 2.36 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਬਣਾਉਣ ਦੀ ਬੋਲੀ ਲਾਈ ਹੈ।

ਇਟਲੀ ਦੀ ਕੰਪਨੀ ਏਨਲ ਗ੍ਰੀਨ 300 ਮੈਗਾਵਾਟ ਸੋਲਰ ਐਨਰਜੀ 2.37 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪੈਦਾ ਕਰੇਗੀ। ਭਾਰਤੀ ਕੰਪਨੀ ਰੀਨੀਊ ਪਾਵਰ 400 ਮੈਗਾਵਾਟ ਬਿਜਲੀ 2.38 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਣਾਏਗੀ।

ਦਰਅਸਲ ਕੋਰੋਨਾ ਵਾਇਰਸ ਲੌਕਡਾਊਨ ਦੌਰਾਨ ਪੈਦਾ ਹੋਈ ਮੰਦੀ ‘ਚ ਸੋਲਰ ਉਪਕਰਨ ਕਾਫੀ ਸਸਤੇ ਹੋ ਗਏ ਹਨ। ਇਸ ਲਈ ਕੰਪਨੀਆਂ ਲਈ ਸੋਲਰ ਐਨਰਜੀ ਦੇ ਉਤਪਾਦਨ ‘ਚ ਕਾਫੀ ਘੱਟ ਲਾਗਤ ਆ ਰਹੀ ਹੈ। ਹਾਲਾਂਕਿ ਭਾਰਤੀ ਡਿਵੈਲਪਰ ਬਿਜਲੀ ਦੀ ਮੰਗ ‘ਚ ਕਮੀ ਤੋਂ ਫਿਕਰਮੰਦ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: abpsanjha

Leave a Reply

Your email address will not be published. Required fields are marked *