ਆਮ ਲੋਕਾਂ ਨੂੰ ਲੱਗੇਗਾ ਵੱਡਾ ਝਟਕਾ-ਰੋਜ਼ਾਨਾਂ ਵਰਤੋਂ ਵਾਲੀਆਂ ਇਹ ਚੀਜ਼ਾਂ ਹੋਣ ਜਾ ਰਹੀਆਂ ਹਨ ਮਹਿੰਗੀਆਂ-ਦੇਖੋ ਪੂਰੀ ਖ਼ਬਰ

ਕੋਰੋਨਾ ਆਫ਼ਤ ਦਰਮਿਆਨ ਹੁਣ ਟਮਾਟਰਾਂ ਸਮੇਤ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਵੀ ਨਵੀਂ ਮੁਸੀਬਤ ਬਣ ਕੇ ਸਾਹਮਣੇ ਆਉਣ ਵਾਲੀਆਂ ਹਨ। ਟਮਾਟਰ ਜਿਹੜੇ ਕੁਝ ਦਿਨ ਪਹਿਲਾਂ 10 ਤੋਂ 15 ਰੁਪਏ ਪ੍ਰਤੀ ਕਿਲੋ ਵਿਚ ਅਸਾਨੀ ਨਾਲ ਮਿਲ ਰਹੇ ਸਨ। ਹੁਣ ਉਨ੍ਹਾਂ ਦੀ ਕੀਮਤ 70 ਤੋਂ 90 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਅੰਕੜੇ ਤੱਕ ਪਹੁੰਚਣ ਵਾਲੀਆਂ ਹਨ। ਸਿਰਫ ਟਮਾਟਰ ਹੀ ਨਹੀਂ ਸਗੋਂ ਹੋਰ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਵੀ ਵਧਣੀਆਂ ਸ਼ੁਰੂ ਹੋ ਗਈਆਂ ਹਨ। ਇਥੋਂ ਤਕ ਕਿ ਆਲੂ ਦੇ ਭਾਅ ‘ਚ ਵੀ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ।

ਕੁਝ ਦਿਨ ਪਹਿਲਾਂ ਟਮਾਟਰ ਦੀ ਕੀਮਤ 10 ਤੋਂ 15 ਰੁਪਏ ਪ੍ਰਤੀ ਕਿੱਲੋ ਸੀ, ਜਿਹੜੀ ਕਿ ਹੁਣ 50 ਰੁਪਏ ਕਿਲੋ ਤੋਂ ਲੈ ਕੇ 90 ਰੁਪਏ ਪ੍ਰਤੀ ਕਿੱਲੋ ਤੱਕ ਵਿਕ ਰਿਹਾ ਹੈ। ਟਮਾਟਰਾਂ ਦੀ ਵਰਤੋਂ ਤਕਰੀਬਨ ਸਾਰੀਆਂ ਦਾਲਾਂ ਅਤੇ ਸਬਜ਼ੀਆਂ ਬਣਾਉਣ ਵਿਚ ਕੀਤੀ ਜਾਂਦੀ ਹੈ, ਇਸ ਲਈ ਆਮ ਲੋਕਾਂ ਅਜਿਹੇ ਮਹਿੰਗੇ ਟਮਾਟਰ ਖਰੀਦਣਾ ਜੇਬ ‘ਤੇ ਭਾਰੀ ਪੈਣ ਵਾਲਾ ਹੈ।

ਦਰਅਸਲ ਗੁਜਰਾਤ ਤੋਂ ਦਿੱਲੀ ਲਈ ਟਮਾਟਰਾਂ ਦੀ ਵੱਡੀ ਆਮਦ ਹੁੰਦੀ ਸੀ। ਪਰ ਹੁਣ ਬਰਸਾਤ ਦੇ ਮੌਸਮ ਵਿਚ ਅਚਾਨਕ ਇਸ ਦੀ ਆਮਦ ‘ਚ ਕਮੀ ਆਈ ਹੈ। ਹੁਣ ਵਪਾਰੀਆਂ ਨੂੰ ਸ਼ਿਮਲਾ ਤੋਂ ਆਉਣ ਵਾਲੇ ਟਮਾਟਰਾਂ ‘ਤੇ ਹੀ ਗੁਜ਼ਾਰਾ ਕਰਨਾ ਪਏਗਾ। ਹਾਲਾਂਕਿ ਟਮਾਟਰ ਦੀ ਸਪਾਲਈ ਵੀ ਸ਼ਿਮਲਾ ਤੋਂ ਨਹੀਂ ਆ ਰਹੀ। ਦੂਜੇ ਪਾਸੇ ਡੀਜ਼ਲ ਦੀਆਂ ਕੀਮਤਾਂ ਵਿਚ ਨਿਰੰਤਰ ਵਾਧੇ ਨਾਲ ਆਵਾਜਾਈ ਮਹਿੰਗੀ ਹੋ ਗਈ ਹੈ। ਅਜਿਹੀ ਸਥਿਤੀ ਵਿਚ ਵਪਾਰੀ ਥੋਕ ਟਮਾਟਰਾਂ ਲਈ ਪ੍ਰਤੀ ਕਿਲੋ 50 ਰੁਪਏ ਤੋਂ ਵੱਧ ਦਾ ਭੁਗਤਾਨ ਕਰ ਰਹੇ ਹਨ।

ਆਲੂ ਵੀ ਮਹਿੰਗੇ ਹੋਣੇ ਸ਼ੁਰੂ ਹੋਏ – ਸਿਰਫ ਟਮਾਟਰ ਹੀ ਨਹੀਂ ਸਗੋਂ ਹੁਣ ਆਲੂ ਦੀਆਂ ਕੀਮਤਾਂ ਵੀ ਵਧਣੀਆਂ ਸ਼ੁਰੂ ਹੋ ਗਈਆਂ ਹਨ। ਕੁਝ ਦਿਨ ਪਹਿਲਾਂ ਦਿੱਲੀ ਵਿਚ ਆਲੂ ਦੀ ਕੀਮਤ ਲਗਭਗ 20 ਰੁਪਏ ਪ੍ਰਤੀ ਕਿੱਲੋ ਸੀ। ਜਿਹੜੀ ਕਿ ਹੁਣ ਵੱਧ ਕੇ 30 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਇੱਕ ਮੀਡੀਆ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਚਿਪਸੋਨਾ ਆਲੂ ਦੀ ਕੀਮਤ 35 ਤੋਂ 40 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਹੈ। ਪ੍ਰਚੂਨ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਮੰਡੀ ਵਿਚ ਆਲੂ ਦੀ ਕੀਮਤ 1300 ਰੁਪਏ ਪ੍ਰਤੀ ਬੈਗ ਵਿਕ ਰਹੀ ਹੈ। ਇਕ ਬੋਰੀ ਵਿਚੋਂ ਸਿਰਫ 48 ਤੋਂ 50 ਕਿਲੋ ਆਲੂ ਹੀ ਨਿਕਲਦਾ ਹੈ। ਅਜਿਹੀ ਸਥਿਤੀ ਵਿਚ ਮਹਿੰਗੇ ਆਲੂ ਵੇਚਣ ਤੋਂ ਇਲਾਵਾ ਕੋਈ ਚਾਰਾ ਨਹੀਂ।


ਹਰੀਆਂ ਸਬਜ਼ੀਆਂ ਵੀ ਹੋ ਰਹੀਆਂ ਹਨ ਮਹਿੰਗੀਆਂ – ਕਈ ਮੌਸਮੀ ਸਬਜ਼ੀਆਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ। ਭਿੰਡੀ 30-40 ਰੁਪਏ ਦੀ ਕੀਮਤ ‘ਤੇ ਵੇਚੀ ਜਾ ਰਹੀ ਹੈ। ਇਸੇ ਤਰ੍ਹਾਂ ਸ਼ਿਮਲਾ ਮਿਰਚ( ਕੈਪਸਿਕਮ) ਅਤੇ ਫ੍ਰੈਂਚ ਬੀਨ 60 ਤੋਂ 80 ਰੁਪਏ, ਗੋਭੀ 40 ਤੋਂ 60 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਹੈ। ਬੈਂਗਣ 30 ਰੁਪਏ ਪ੍ਰਤੀ ਕਿੱਲੋ ਅਤੇ ਕੱਦੂ 20 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਦਰਅਸਲ ਮੀਂਹ ਦੀ ਸ਼ੁਰੂਆਤ ਕਾਰਨ ਹਰੀਆਂ ਸਬਜ਼ੀਆਂ ਦੀ ਕਾਸ਼ਤ ਪ੍ਰਭਾਵਿਤ ਹੋਈ ਹੈ।news source: jagbani

Leave a Reply

Your email address will not be published. Required fields are marked *