ਇਹਨਾਂ ਲੋਕਾਂ ਨੂੰ ਹੁਣ ਤੋਂ ਹੋਵੇਗਾ ਸੌਖਾ,ਲਾਗੂ ਹੋਣ ਜਾ ਰਿਹਾ ਨਵਾਂ ਨਿਯਮ-ਦੇਖੋ ਪੂਰੀ ਖ਼ਬਰ

ਹੁਣ ਸਰਬ ਭਾਰਤੀ ਟੂਰਿਸਟ ਪਰਮਿਟ ਲਈ ਤੁਹਾਨੂੰ ਲੰਮਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ। ਸੈਰ-ਸਪਾਟਾ ਨੂੰ ਉਤਸ਼ਾਹਤ ਕਰਨ ਲਈ ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਕੀਤਾ ਹੈ। ਹੁਣ ਆਨਲਾਈਨ ਅਰਜ਼ੀ ਜਮ੍ਹਾ ਹੋਣ ਦੇ 30 ਦਿਨਾਂ ਦੇ ਅੰਦਰ-ਅੰਦਰ ਹੀ ‘ਆਲ ਇੰਡੀਆ ਟੂਰਿਸਟ ਪਰਮਿਟ’ ਜਾਰੀ ਕਰ ਦਿੱਤਾ ਜਾਵੇਗਾ। ਨਵੇਂ ਨਿਯਮ 1 ਅਪ੍ਰੈਲ 2021 ਤੋਂ ਲਾਗੂ ਹੋ ਰਹੇ ਹਨ।

ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲਾ ਨੇ ਇਸ ਲਈ ਇਕ ਨਵੀਂ ਯੋਜਨਾ ਦੀ ਘੋਸ਼ਣਾ ਕੀਤਾ ਹੈ, ਜਿਸ ਤਹਿਤ ਕੋਈ ਵੀ ਟੂਰਿਸਟ ਵਾਹਨ ਚਾਲਕ ਆਨਲਾਈਨ ਜ਼ਰੀਏ ਸਰਬ ਭਾਰਤੀ ਟੂਰਿਸਟ ਪਰਮਿਟ ਲਈ ਅਰਜ਼ੀ ਦੇ ਸਕੇਗਾ।

ਮੰਤਰਾਲਾ ਨੇ ਕਿਹਾ ਕਿ ਆਨਲਾਈਨ ਅਰਜ਼ੀ ਦੇ ਨਾਲ ਸਬੰਧਤ ਜ਼ਰੂਰੀ ਦਸਤਾਵੇਜ਼ਾਂ ਤੇ ਫ਼ੀਸ ਜਮ੍ਹਾ ਕਰਾਉਣ ਦੇ 30 ਦਿਨਾਂ ਦੇ ਅੰਦਰ ਪਰਮਿਟ ਜਾਰੀ ਕਰ ਦਿੱਤਾ ਜਾਵੇਗਾ।

ਨਵੇਂ ਨਿਯਮਾਂ ਨੂੰ ”ਆਲ ਇੰਡੀਆ ਟੂਰਿਸਟ ਵ੍ਹੀਕਲਸ ਆਥੋਰਾਈਜ਼ੇਸ਼ਨ ਐਂਡ ਪਰਮਿਟ ਰੂਲਜ਼, 2021” ਦਾ ਨਾਂ ਦਿੱਤਾ ਗਿਆ ਹੈ। ਮੌਜੂਦਾ ਪਰਮਿਟ ਆਪਣੀ ਮਿਆਦ ਤੱਕ ਲਾਗੂ ਰਹਿਣਗੇ। ਨਵੀਂ ਸਕੀਮ ਵਿਚ ਵਾਹਨ ਚਾਲਕ ਤਿੰਨ ਮਹੀਨੇ ਤੋਂ ਤਿੰਨ ਸਾਲ ਤੱਕ ਦਾ ਟੂਰਿਸਟ ਪਰਮਿਟ ਲੈ ਸਕੇਗਾ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *