ਬੈੱਡ ਨਾ ਮਿਲਣ ਕਰਕੇ ਇੱਥੇ ਕਰੋਨਾ ਮਰੀਜ਼ ਨੂੰ ਸਾਰਾ ਦਿਨ ਐਂਬੂਲੈਂਸ ਵਿਚ ਰੱਖਿਆ ਤੇ ਫ਼ਿਰ ਹੋਈ ਮੌਤ-ਦੇਖੋ ਪੂਰੀ ਖ਼ਬਰ

ਮੁੰਬਾਈ ਵਿਚ ਕੋਰੋਨਾਵਾਇਰਸ ਪੀੜਤ ਵਿਅਕਤੀ ਨੂੰ ਬੈੱਡ ਨਾ ਮਿਲਣ ਕਰਕੇ ਪੂਰਾ ਇਕ ਦਿਨ ਐਂਬੂਲੈਂਸ ’ਚ ਗੁਜ਼ਾਰਨਾ ਪਿਆ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਇਹ ਦਾਅਵਾ ਕੀਤਾ ਕਿ ਜਦੋਂ ਬਜ਼ੁਰਗ ਨੂੰ ਹਸਪਤਾਲ ’ਚ ਦਾਖ਼ਲ ਕੀਤਾ ਗਿਆ ਤਾਂ ਉਨ੍ਹਾਂ ਕੋਲ ਟੀਕਾ ਖ਼ਰੀਦਣ ਲਈ 32 ਹਜ਼ਾਰ ਰੁਪਏ ਨਹੀਂ ਸਨ।

ਇਸ ਕਾਰਨ ਉਨ੍ਹਾਂ ਦੀ 25 ਜੂਨ ਨੂੰ ਮੌਤ ਹੋ ਗਈ। ਬਜ਼ੁਰਗ ਦੇ ਪੁੱਤਰ ਨੇ ਦੱਸਿਆ ਕਿ 20 ਜੂਨ ਨੂੰ ਪਿਤਾ ਨੂੰ ਖੰਘ ਅਤੇ ਸਾਹ ਲੈਣ ’ਚ ਤਕਲੀਫ਼ ਸ਼ੁਰੂ ਹੋ ਗਈ ਸੀ। ਉਹ ਤੁਰੰਤ ਉਨ੍ਹਾਂ ਨੂੰ ਵਾਸ਼ੀ ਸਥਿਤ ਨਵੀ ਮੁੰਬਈ ਮਿਊਂਸਿਪਲ ਕਾਰਪੋਰੇਸ਼ਨ ਦੇ ਕੋਵਿਡ ਹਸਪਤਾਲ ਲੈ ਕੇ ਗਏ ਜਿਥੇ ਆਕਸੀਜਨ ਸਪਲਾਈ ਵਾਲਾ ਕੋਈ ਬੈੱਡ ਨਹੀਂ ਸੀ। ਉਨ੍ਹਾਂ ਨੂੰ ਦੂਜੇ ਹਸਪਤਾਲ ’ਚ ਜਾਣ ਲਈ ਕਿਹਾ ਗਿਆ।

ਜਦੋਂ ਊਹ ਹਸਪਤਾਲ ਦੀ ਭਾਲ ਕਰਨ ਲੱਗੇ ਤਾਂ ਪਿਤਾ ਨੂੰ ਆਕਸੀਜਨ ਵਾਲੀ ਐਂਬੂਲੈਂਸ ’ਚ ਰੱਖਣਾ ਪਿਆ। ਅਗਲੇ ਦਿਨ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਜਿਥੇ ਟੀਕੇ ਲਈ ਪੈਸੇ ਮੰਗਣ ਤੋਂ ਬਾਅਦ ਕੋਈ ਸਹਾਇਤਾ ਨਾ ਮਿਲੀ ਤਾਂ ਉਨ੍ਹਾਂ ਚਾਰ ਦਿਨਾਂ ਮਗਰੋਂ ਦਮ ਤੋੜ ਦਿੱਤਾ।

ਅਗਲੇ ਦਿਨ ਹਸਪਤਾਲ ਵਿੱਚ ਦਾਖਲ ਹੋਇਆ – ਜਦੋਂ ਸਰਕਾਰੀ ਹਸਪਤਾਲ ਨੇ ਮਰੀਜ਼ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ, ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਕੋਪਰ ਖੈਰਾਨ ਖੇਤਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਡਾਕਟਰਾਂ ਨੇ ਮਰੀਜ਼ ਦੇ ਬੇਟੇ ਨੂੰ ਕਿਹਾ ਕਿ ਉਸ ਨੂੰ ਇੰਜੈਕਸ਼ਨ ਦੀ ਜ਼ਰੂਰਤ ਹੋਏਗੀ ਜਿਸਦੀ ਕੀਮਤ ਲਗਭਗ 32,000 ਰੁਪਏ ਹੈ, ਇਸ ਲਈ ਉਸਨੇ ਮਦਦ ਲਈ NMMC ਕੋਲ ਪਹੁੰਚ ਕੀਤੀ, ਪਰ ਅਧਿਕਾਰੀਆਂ ਨੇ ਕਿਹਾ ਕਿ ਉਹ ਕੁਝ ਨਹੀਂ ਕਰ ਸਕਦੇ। ਮਰੀਜ਼ ਦੀ 4 ਦਿਨਾਂ ਬਾਅਦ ਮੌਤ ਹੋ ਗਈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: news18punjab

Leave a Reply

Your email address will not be published. Required fields are marked *