ਹੁਣੇ ਹੁਣੇ ਸਕੂਲ ਖੁੱਲ੍ਹਣ ਬਾਰੇ ਆਈ ਤਾਜ਼ਾ ਵੱਡੀ ਖ਼ਬਰ, ਵਿਦਿਆਰਥੀ ਖਿੱਚ ਲੈਣ ਤਿਆਰੀ,ਦੇਖੋ ਪੂਰੀ ਖ਼ਬਰ

ਕਰਮਚਾਰੀ ਮੰਤਰਾਲੇ ਨੇ ਕੇਂਦਰੀ ਤੇ ਰਾਜ ਸਿਖਲਾਈ ਸੰਸਥਾਵਾਂ ਨੂੰ 15 ਜੁਲਾਈ ਤੋਂ ਮੁੜ ਖੋਲ੍ਹਣ ਲਈ ਮਿਆਰੀ ਕਾਰਜਸ਼ੀਲ ਵਿਧੀ, ਐਸਓਪੀ (standard operating procedure) ਜਾਰੀ ਕੀਤੀ ਹੈ। ਇਸ ‘ਚ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਇਨ੍ਹਾਂ ਅਦਾਰਿਆਂ ਦੁਆਰਾ ਚੁੱਕੇ ਗਏ ਜ਼ਰੂਰੀ ਕਦਮਾਂ ਦਾ ਜ਼ਿਕਰ ਕੀਤਾ ਗਿਆ ਹੈ।

ਐਸਓਪੀ ਅਨੁਸਾਰ ਸਿਖਲਾਈ ਪ੍ਰੋਗਰਾਮ ਜਿੱਥੋਂ ਤੱਕ ਸੰਭਵ ਹੋ ਸਕੇ ਡਿਜੀਟਲ/ਆਨਲਾਈਨ/ਵਰਚੁਅਲ ਢੰਗ ਵਿੱਚ ਕਰਵਾਏ ਜਾਣਗੇ।ਐਸਓਪੀ ਅਨੁਸਾਰ ਸਬੰਧਤ ਸਿਖਲਾਈ ਸੰਸਥਾਵਾਂ ਨੂੰ ਕੇਂਦਰ ਸਰਕਾਰ, ਰਾਜ ਸਰਕਾਰਾਂ ਤੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਦੁਆਰਾ ਦਰਸਾਏ ਗਏ ਕੋਵਿਡ ਨਾਲ ਸਬੰਧਤ ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਪਏਗਾ ਜਿਸ ਵਿੱਚ ਸਰੀਰਕ ਦੂਰੀ ਦੀ ਪਾਲਣਾ, ਮਾਸਕ ਪਹਿਨਣਾ ਆਦਿ ਸ਼ਾਮਲ ਹਨ  |

ਇਸ ਅਨੁਸਾਰ, ਗਰਭਵਤੀ ਤੇ ਬੱਚੇ ਨੂੰ ਦੁੱਧ ਪਿਲਾਉਣ ਅਲੀਆਂ ਔਰਤਾਂ, ਦਮਾ ਜਾਂ ਫੇਫੜਿਆਂ ਦੀਆਂ ਬਿਮਾਰੀਆਂ ਵਾਲੇ ਲੋਕ, ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼, ਗੁਰਦੇ ਦੇ ਮਰੀਜ਼, ਦਿਲ ਦੇ ਗੰਭੀਰ ਮਰੀਜ਼ਾਂ ਲਈ ਜੋਖਮ ਵਧੇਰੇ ਹੁੰਦਾ ਹੈ।ਇਸ ਲਈ ਅਜਿਹੇ ਸਿਖਿਆਰਥੀਆਂ ਨੂੰ ਆਪਣੀ ਮੌਜੂਦਾ ਤਾਇਨਾਤੀ ਜਾਂ ਪ੍ਰਸ਼ਾਸਕੀ ਸਿਖਲਾਈ ਸੰਸਥਾ ਤੋਂ ਆਨਲਾਈਨ ਕੋਰਸਾਂ ‘ਚ ਭਾਗ ਲੈਣਾ ਚਾਹੀਦਾ।

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਤੈਅ ਪ੍ਰਕਿਰਿਆ ਤਹਿਤ ਸਾਰੇ ਕਲਾਸਰੂਮ, ਸਟਾਫ ਰੂਮ, ਦਫਤਰ, ਹੋਸਟਲ, ਗਲਿਆਰੇ, ਲਾਬੀ, ਸਾਂਝੇ ਖੇਤਰ ਤੇ ਵਾਸ਼ਰੂਮ ਸਾਫ਼ ਕੀਤੇ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਸਾਰੇ ਸਿਖਿਆਰਥੀਆਂ ਤੇ ਕਰਮਚਾਰੀਆਂ ਨੂੰ ਅਰੋਗਿਆ ਸੇਤੂ ਐਪ ਨੂੰ ਡਾਊਨਲੋਡ ਕਰਨਾ ਚਾਹੀਦਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: abpsanjha

Leave a Reply

Your email address will not be published. Required fields are marked *