ਇਸ ਦੇਸ਼ ਚ’ ਪਾਸ ਹੋ ਰਿਹਾ ਹੈ ਨਵਾਂ ਬਿੱਲ,8 ਲੱਖ ਭਾਰਤੀਆਂ ਲੋਕਾਂ ਦੀਆਂ ਨੌਕਰੀਆਂ ਨੂੰ ਵੱਡਾ ਖਤਰਾ-ਦੇਖੋ ਪੂਰੀ ਖ਼ਬਰ

ਕੁਵੈਤ ‘ਚ ਵਿਦੇਸ਼ੀ ਕਾਮਿਆਂ ਨੂੰ ਲੈ ਕੇ ਅਪ੍ਰਵਾਸੀ ਕੋਟਾ ਬਿੱਲ ਲਿਆਂਦਾ ਜਾ ਰਿਹਾ ਹੈ। ਇਸ ਨਾਲ ਇਸ ਖਾੜੀ ਦੇਸ਼ ‘ਚ ਵਿਦੇਸ਼ੀ ਕਾਮਿਆਂ ਦੀ ਗਿਣਤੀ ‘ਚ ਕਟੌਤੀ ਕੀਤੀ ਜਾਵੇਗੀ। ਇਸ ਬਿੱਲ ਦੇ ਡਰਾਫਟ ਨੂੰ ਕੁਵੈਤ ਦੀ ਨੈਸ਼ਨਲ ਅਸੈਂਬਲੀ ਦੀ ਕਾਨੂੰਨੀ ਤੇ ਲੈਜਿਸਲੇਟਿਵ ਕਮੇਟੀ ਨੇ ਵੀ ਸੰਵਿਧਾਨਕ ਕਰਾਰ ਦੇ ਦਿੱਤਾ ਹੈ।

ਇਸ ਬਿੱਲ ਨੂੰ ਫਿਲਹਾਲ ਇੱਕ ਹੋਰ ਕਮੇਟੀ ਵੱਲੋਂ ਪਾਵਰ ਦਿੱਤੀ ਜਾਣੀ ਬਾਕੀ ਹੈ ਪਰ ਇਸ ਦੇ ਬਾਵਜੂਦ ਭਾਰਤੀਆਂ ਲਈ ਮੁਸ਼ਕਲਾਂ ਵਧ ਗਈਆਂ ਹਨ। ਦਰਅਸਲ ਕੁਵੈਤ ‘ਚ ਵੱਡੀ ਸੰਖਿਆਂ ‘ਚ ਭਾਰਤੀ ਕੰਮ ਕਰਦੇ ਹਨ। ਜੇਕਰ ਇਹ ਬਿੱਲ ਪਾਸ ਹੋ ਗਿਆ ਤਾਂ ਕਰੀਬ 7-8 ਲੱਖ ਭਾਰਤੀ ਕਾਮਿਆਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪੈ ਸਕਦਾ ਹੈ।

ਕੁਵੈਤ ‘ਚ ਪਰਵਾਸੀਆਂ ‘ਚ ਸਭ ਤੋਂ ਵੱਧ ਗਿਣਤੀ ਭਾਰਤੀਆਂ ਦੀ ਹੈ। ਇਸ ਬਿੱਲ ‘ਚ ਕੁਵੈਤ ਦੀ 48 ਲੱਖ ਆਬਾਦੀ ‘ਚ ਭਾਰਤੀਆਂ ਦੀ ਗਿਣਤੀ 15 ਫੀਸਦ ਕਰਨ ਦਾ ਪ੍ਰਸਤਾਵ ਹੈ। ਮੌਜੂਦਾ ਸਮੇਂ ਕੁਵੈਤ ‘ਚ ਸਾਡੇ 14 ਲੱਖ ਦੇ ਕਰੀਬ ਭਾਰਤੀ ਹਨ। ਜੇਕਰ 15 ਫੀਸਦ ਕੋਟਾ ਤੈਅ ਕੀਤਾ ਤਾਂ ਗਿਣਤੀ ਸਿਰਫ਼ ਸੱ ਲੱਖ ਦੇ ਕਰੀਬ ਰਹਿ ਜਾਵੇਗੀ।

ਕੁਵੈਤ ਭਾਰਤ ਲਈ ਵਿਦੇਸ਼ਾਂ ਤੋਂ ਭੇਜੇ ਜਾਣ ਵਾਲੇ ਪੈਸਿਆਂ ਦਾ ਇਕ ਸਿਖਰਲਾ ਸਰੋਤ ਵੀ ਹੈ। ਇਕੱਲੇ ਸਾਲ 2018 ‘ਚ ਕੁਵੈਤ ਤੋਂ ਭਾਰਤ ‘ਚ 4.8 ਬਿਲੀਅਨ ਡਾਲਰ ਭੇਜੇ ਗਏ ਸਨ। ਕੁਵੈਤ ਅਜਿਹਾ ਇਸ ਲਈ ਕਰਨ ਜਾ ਰਿਹਾ ਹੈ ਕਿਉਂਕਿ ਉੱਥੋਂ ਦੇ ਨਾਗਰਿਕ ਆਪਣੇ ਹੀ ਦੇਸ਼ ‘ਚ ਘੱਟ ਗਿਣਤੀ ਹੋ ਗਏ ਹਨ। 48 ਲੱਖ ਦੀ ਆਬਾਦੀ ਵਾਲੇ ਕੁਵੈਤ ‘ਚ 30 ਲੱਖ ਪਰਵਾਸੀ ਲੋਕ ਹਨ।ਦੱਸਿਆ ਜਾ ਰਿਹਾ ਕਿ ਕੁਵੈਤ ਹੁਣ ਬਹੁਗਿਣਤੀ ਦੇਸ਼ ਨਹੀਂ ਰਹਿਣਾ ਚਾਹੁੰਦਾ ਤੇ ਕੁਵੈਤ ਵਿਦੇਸ਼ੀ ਕਾਮਿਆਂ ‘ਤੇ ਆਪਣੀ ਨਿਰਭਰਤਾ ਘਟਾਉਣਾ ਚਾਹੁੰਦਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: apbsanjha

Leave a Reply

Your email address will not be published. Required fields are marked *