ਪੰਜਾਬ ਚ’ ਕਰੋਨਾ ਨੇ ਮਚਾਇਆ ਵੱਡਾ ਕਹਿਰ: ਇੱਕੋ ਥਾਂ ਆਏ ਇਕੱਠੇ 28 ਹੋਰ ਨਵੇਂ ਪੋਜ਼ੀਟਿਵ ਮਰੀਜ਼-ਦੇਖੋ ਪੂਰੀ ਖ਼ਬਰ

ਪੰਜਾਬ ‘ਚ ਕੋਰੋਨਾ ਵਾਇਰਸ ਮਾਰੂ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲੇ ‘ਚ ਨਵਾਂਸ਼ਹਿਰ ‘ਚ ਉਸ ਸਮੇਂ ਕੋਰੋਨਾ ਦਾ ਧਮਾਕਾ ਹੋ ਗਿਆ ਜਦੋਂ ਇਥੋਂ ਦੇ ਰਾਹੋਂ ‘ਚ ਇਕੱਠੇ 28 ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਜਿਹੜੇ 28 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ,

ਉਨ੍ਹਾਂ ‘ਚ ਇਕ ਵਿਧਾਇਕ ਦਾ ਪੀ. ਏ. ਵੀ ਸ਼ਾਮਲ ਹੈ। ਸਾਰੇ ਲੋਕ ਇਕ ਹੀ ਮੁਹੱਲੇ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇਕੱਠੇ 28 ਕੇਸ ਪਾਜ਼ੇਟਿਵ ਆਉਣ ਨਾਲ ਜਿੱਥੇ ਸਿਹਤ ਮਹਿਕਮੇ ‘ਚ ਹਫੜਾ-ਦਫੜੀ ਮਚ ਗਈ ਹੈ, ਉਥੇ ਹੀ ਲੋਕਾਂ ‘ਚ ਵੀ ਦਹਿਸ਼ਤ ਪਾਈ ਜਾ ਰਹੀ ਹੈ।

ਪੰਜਾਬ ‘ਚ ਕੋਰੋਨਾ ਦੀ ਸਥਿਤੀ – ਪੰਜਾਬ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 6 ਹਜ਼ਾਰ ਤੋਂ ਪਾਰ ਹੋ ਗਈ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 1003, ਲੁਧਿਆਣਾ ‘ਚ 1079, ਜਲੰਧਰ ‘ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 923, ਸੰਗਰੂਰ ‘ਚ 535 ਕੇਸ, ਪਟਿਆਲਾ ‘ਚ 376, ਮੋਹਾਲੀ ‘ਚ 302, ਗੁਰਦਾਸਪੁਰ ‘ਚ 249 ਕੇਸ,

ਪਠਾਨਕੋਟ ‘ਚ 228, ਤਰਨਤਾਰਨ 207,  ਹੁਸ਼ਿਆਰਪੁਰ ‘ਚ 189,  ਨਵਾਂਸ਼ਹਿਰ ‘ਚ 184, ਮੁਕਤਸਰ 139, ਫਤਿਹਗੜ੍ਹ ਸਾਹਿਬ ‘ਚ 123, ਰੋਪੜ ‘ਚ 114, ਮੋਗਾ ‘ਚ 121, ਫਰੀਦਕੋਟ 111, ਕਪੂਰਥਲਾ 109, ਫਿਰੋਜ਼ਪੁਰ ‘ਚ 119, ਫਾਜ਼ਿਲਕਾ 103, ਬਠਿੰਡਾ ‘ਚ 110, ਬਰਨਾਲਾ ‘ਚ 71, ਮਾਨਸਾ ‘ਚ 50 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ‘ਚੋਂ 4507 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1698 ਤੋਂ ਵੱਧ ਮਾਮਲੇ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 166 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: jagbani

 

Leave a Reply

Your email address will not be published. Required fields are marked *