ਹੁਣ ਇਸ ਤਰਾਂ ਫੈਲ ਸਕਦਾ ਹੈ ਕਰੋਨਾ,ਹੁਣੇ ਹੁਣੇ WHO ਨੇ ਜ਼ਾਰੀ ਕੀਤਾ ਵੱਡਾ ਅਲਰਟ-ਦੇਖ ਪੂਰੀ ਖ਼ਬਰ

ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਪਹਿਲੀ ਵਾਰ ਹਵਾ ਜ਼ਰੀਏ ਕੋਰੋਨਾ ਵਾਇਰਸ ਦੇ ਫੈਲਣ ਦੇ ਖ਼ਦਸ਼ੇ ਨੂੰ ਸਵੀਕਾਰ ਕਰਦੇ ਹੋਏ ਕਿਹਾ ਹੈ ਕਿ ਉਹ ਜਲਦ ਹੀ ਸੋਧ ਕੇ ਵਿਗਿਆਨੀ ਸਾਰ ਜਾਰੀ ਕਰੇਗਾ। ਡਬਲਯੂ.ਐੱਚ.ਓ. ਦੀ ਮਾਹਰ ਬੇਨੇਡੇਟਾ ਐਲੇਗ੍ਰਾਂਜੀ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਵਿਚ ਨਿਊਯਾਰਕ ਟਾਈਮਸ ਵਿਚ ਛੱਪੀ ਇਕ ਖ਼ਬਰ ਦੇ ਬਾਰੇ ਵਿਚ ਪੁੱਛੇ ਜਾਣ ‘ਤੇ ਕਿਹਾ ‘ਅਸੀਂ ਸਵੀਕਾਰ ਕਰਦੇ ਹਾਂ ਕਿ ਕੋਰੋਨਾ ਵਾਇਰਸ ਅਤੇ ਮਹਾਮਾਰੀ ਨਾਲ ਜੁੜੇ ਹੋਰ ਖ਼ੇਤਰਾਂ ਦੀ ਤਰ੍ਹਾਂ ਇਸ ਸੰਬੰਧ ਵਿਚ ਵੀ ਨਵੇਂ ਸਬੂਤ ਸਾਹਮਣੇ ਆ ਰਹੇ ਹਨ।

ਸਾਡੀ ਰਾਏ ਹੈ ਕਿ ਸਾਨੂੰ ਇਸ ਸਬੂਤ ‘ਤੇ ਖੁੱਲ੍ਹੇ ਦਿਮਾਗ ਨਾਲ ਵਿਚਾਰ ਕਰਕੇ ਵਾਇਰਸ ਦੇ ਇਨਫੈਕਸ਼ਨ ਦੇ ਤੌਰ-ਤਰੀਕਿਆਂ ਦੇ ਸੰਦਰਭ ਵਿਚ ਉਸ ਦੇ ਪ੍ਰਭਾਵ ਅਤੇ ਇਸ ਲਿਹਾਜ਼ ਨਾਲ ਜ਼ਰੂਰੀ ਸਾਵਧਾਨੀਆਂ ਨੂੰ ਸਮਝਣਾ ਚਾਹੀਦਾ ਹੈ।’ਨਿਊਯਾਰਕ ਟਾਈਮਸ ਨੇ 239 ਮਾਹਰਾਂ ਦੇ ਹਵਾਲੇ ਤੋਂ ਇਕ ਰਿਪੋਟਰ ਪ੍ਰਕਾਸ਼ਿਤ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਦਾ ਵਾਇਰਸ ਹਵਾ ਨਾਲ ਫੈਲ ਰਿਹਾ ਹੈ।

ਸਭ ਤੋਂ ਪਹਿਲਾਂ ਅਪ੍ਰੈਲ ਵਿਚ ਇਸ ਤਰ੍ਹਾਂ ਦੀ ਰਿਪੋਟਰ ਸਾਹਮਣੇ ਆਈ ਸੀ ਪਰ ਡਬਲਯੂ.ਐੱਚ.ਓ. ਹੁਣ ਤੱਕ ਇਸ ਸਿਧਾਂਤ ਨੂੰ ਸਵੀਕਾਰ ਕਰਣ ਤੋਂ ਕਤਰਾਉਂਦਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਵਿਚ ਕੋਵਿਡ-19 ਦੀ ਮਾਹਰ ਡਾ. ਮਰਿਆ ਵੈਨ ਕੇਰਖੋਵ ਨੇ ਕਿਹਾ ‘ਅਸੀਂ ਹਵਾ ਦੇ ਰਸਤੇ ਅਤੇ ਮੂੰਹ ਅਤੇ ਨੱਕ ‘ਚੋਂ ਨਿਕਲਣ ਵਾਲੇ ਬੇਹੱਦ ਸੂਖ਼ਮ ਜਲਕਣਾਂ ਨਾਲ ਵਾਇਰਸ ਦੇ ਫੈਲਣ ਦੀ ਸੰਭਾਵਨਾ ਦੀ ਗੱਲ ਕਰਦੇ ਰਹੇ ਹਾਂ।

ਅਸੀਂ ਮੌਜੂਦਾ ਸਬੂਤਾਂ ਦੇ ਆਧਾਰ ‘ਤੇ ਇਕ ਵਿਗਿਆਨੀ ਸਾਰ ਤਿਆਰ ਕਰ ਰਹੇ ਹਾਂ। ਅਸੀਂ ਕਈ ਹਫ਼ਤਿਆਂ ਤੋਂ ਇਸ ‘ਤੇ ਕੰਮ ਕਰ ਰਹੇ ਹਾਂ।’ ਇਸ ਵਿਚ ਵਾਇਰਸ ਦੇ ਮੂਲ ਦਾ ਪਤਾ ਲਗਾਉਣ ਲਈ ਵਿਸ਼ਵ ਸਿਹਤ ਸੰਗਠਨ ਦੇ ਮਾਹਰਾਂ ਦਾ ਇਕ ਦਲ ਇਸ ਹਫ਼ਤੇ ਦੇ ਆਖ਼ੀਰ ਵਿਚ ਚੀਨ ਜਾ ਰਿਹਾ ਹੈ।ਡਬਲਯੂ.ਐੱਚ.ਓ. ਦੇ ਡਾਇਰੈਕਟਰ ਜਨਰਲ ਡਾ.ਤੇਦਰੋਸ ਗੇਬ੍ਰਿਏਸਸ ਨੇ ਕਿਹਾ ‘ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ।

ਡਬਲਯੂ.ਐੱਚ.ਓ. ਦੇ ਮਾਹਰ ਇਸ ਹਫ਼ਤੇ ਦੇ ਆਖ਼ੀਰ ਵਿਚ ਚੀਨ ਜਾਣਗੇ, ਜਿੱਥੇ ਚੀਨੀ ਮਾਹਰਾਂ ਨਾਲ ਮਿਲ ਕੇ ਉਹ ਵਾਇਰਸ ਦੇ ਗੈਰ ਮਨੁੱਖੀ ਸਰੋਤ ਦੀ ਪਛਾਣ ਲਈ ਵਿਗਿਆਨੀ ਯੋਜਨਾ ਤਿਆਰ ਕਰਣਗੇ।’ ਉਨ੍ਹਾਂ ਦੱਸਿਆ ਕਿ ਮਾਹਰਾਂ ਦਾ ਇਹ ਦਲ ਵਿਸ਼ਵ ਸਿਹਤ ਸੰਗਠਨ ਦੀ ਅਗਵਾਈ ਅੰਤਰਰਾਸ਼ਟਰੀ ਮਿਸ਼ਨ ਲਈ ਕਾਰਜ ਖ਼ੇਤਰ ਦੀ ਪਛਾਣ ਕਰੇਗਾ। ਮਿਸ਼ਨ ਦਾ ਉਦੇਸ਼ ਉਨ੍ਹਾਂ ਜੀਵਾਂ ਦੇ ਬਾਰੇ ਵਿਚ ਹੋਰ ਜ਼ਿਆਦਾ ਸਮਝ ਵਿਕਸਿਤ ਕਰਣਾ ਹੈ ਜਿਨ੍ਹਾਂ ਵਿਚ ਕੁਦਰਤੀ ਰੂਪ ਤੋਂ ਵਾਇਰਸ ਪਾਏ ਜਾਂਦੇ ਹਨ। ਨਾਲ ਹੀ ਇਹ ਵੀ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਦੂਜੇ ਜੀਵਾਂ ਤੋਂ ਇਹ ਵਾਇਰਸ ਇਨਸਾਨਾਂ ਵਿਚ ਕਿਵੇਂ ਆਇਆ।news source: jagbani

Leave a Reply

Your email address will not be published. Required fields are marked *