ਪੰਜਾਬ ਚ’ ਕਰੋਨਾ ਹੋਇਆ ਬੇਕਾਬੂ,ਅੱਜ ਇੱਥੇ ਮਿਲੇ ਇਕੱਠੇ 158 ਨਵੇਂ ਪੋਜ਼ੀਟਿਵ ਮਰੀਜ਼-ਦੇਖੋ ਪੂਰੀ ਖ਼ਬਰ

ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 6907 ਹੋ ਗਈ ਹੈ ਅਤੇ ਹੁਣ ਤੱਕ ਕੋਰੋਨਾ ਵਾਇਰਸ ਨਾਲ 178 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਵਿਚ ਹਾਲੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 1901 ਹੈ ਅਤੇ ਕੋਰੋਨਾ ਪਾਜੀਟਿਵ 4828 ਮਰੀਜ਼ ਠੀਕ ਹੋ ਚੁੱਕੇ ਹਨ। ਸੂਬੇ ਵਿਚ ਹੁਣ ਤੱਕ ਸ਼ਕੀ ਮਰੀਜ਼ਾਂ ਗਿਣਤੀ 360189 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।

ਅੱਜ 14 ਜਿਲਿਆਂ ਵਿਚੋਂ 158 ਕੇਸ ਮਿਲੇ ਹਨ, ਜਿਨ੍ਹਾਂ ਵਿਚੋਂ ਲੁਧਿਆਣਾ ਵਿਚ 12, ਅੰਮ੍ਰਿਤਸਰ ਵਿਚੋਂ 11, ਜਲੰਧਰ ਵਿਚ 72, ਸੰਗਰੂਰ ਵਿਚੋਂ 5, ਪਟਿਆਲਾ ਵਿਚ 4, ਮੋਹਾਲੀ ਵਿਚ 6, ਗੁਰਦਾਸਪੁਰ ਵਿਚ 9, ਪਠਾਨਕੋਟ ਵਿਚੋਂ 2, ਰੋਪੜ ਵਿਚੋਂ 1, ਫਰੀਦਕੋਟ ਵਿਚ 17, ਕਪੂਰਥਲਾ ਵਿਚ 3, ਫਿਰੋਜਪੁਰ ਵਿਚ 9, ਫਿਰੋਜਪੁਰ ਵਿਚ 9, ਬਠਿੰਡਾ ਵਿਚ 5 ਅਤੇ ਮਾਨਸਾ ਵਿਚ 2 ਕੇਸ ਮਿਲੇ ਹਨ।

ਪੰਜਾਬ ਦੇ 22 ਜ਼ਿਲ੍ਹੇ ਕੋਰੋਨਾ ਦੀ ਚਪੇਟ ਵਿਚ ਹਨ। ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ ਕੋਰੋਨਾ ਦੀ ਲਾਗ ਦੇ ਮਰੀਜ਼ਾਂ ਦੀ ਗਿਣਤੀ ਇਸ ਤਰ੍ਹਾਂ ਹੈ। ਲੁਧਿਆਣਾ ਵਿਚ 1194, ਅੰਮ੍ਰਿਤਸਰ ਵਿਚ 987, ਜਲੰਧਰ ਵਿਚ 1016, ਸੰਗਰੂਰ ਵਿਚ 593, ਪਟਿਆਲਾ ਵਿਚ 444, ਐਸਏਐਸ ਨਗਰ ਵਿਚ 325, ਗੁਰਦਾਸਪੁਰ ਵਿਚ 271, ਪਠਾਨਕੋਟ ਵਿਚ 238,

ਤਰਨ ਤਾਰਨ ਵਿਚ 208, ਹੁਸ਼ਿਆਰਪੁਰ ਵਿਚ 187, ਐਸਬੀਐਸ ਨਗਰ ਵਿਚ 175, ਮੁਕਤਸਰ ਵਿਚ 140, ਫਤਿਹਗੜ੍ਹ ਸਾਹਿਬ ਵਿਚ 131, ਮੋਗਾ ਵਿਚ 134, ਰੋਪੜ 118, ਫਰੀਦਕੋਟ ਵਿਚ 146, ਕਪੂਰਥਲਾ ਵਿਚ 121, ਫਿਰੋਜਪੁਰ ਵਿਚ 131, ਬਠਿੰਡਾ ਵਿਚ 122, ਫਾਜਲਿਕਾ ਵਿਚ 102, ਬਰਨਾਲਾ ਵਿਚ 71 ਅਤੇ ਮਾਨਸਾ ਵਿਚ 53 ਕੋਰੋਨਾ ਪਾਜੀਟਿਵ ਕੇਸ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: news18punjab

Leave a Reply

Your email address will not be published. Required fields are marked *