ਆਮ ਜਨਤਾ ਲਈ ਆਈ ਆ ਰਹੀ ਮਾੜੀ ਖਬਰ ਮਾਰਚ ਦੇ ਅਖੀਰ ਚ ਹੋ ਸਕਦਾ ਇਹ ਫੈਸਲਾ-ਦੇਖੋ ਪੂਰੀ ਖ਼ਬਰ

ਰੋਨਾ ਵਾਇਰਸ ਦੀ ਬਿਮਾਰੀ ਨੇ ਹਰ ਦੇਸ਼ ਦੇ ਅਰਥਚਾਰੇ ਨੂੰ ਭਾਰੀ ਸੱ-ਟ ਮਾ-ਰੀ ਹੈ। ਤਕਰੀਬਨ ਡੇਢ ਸਾਲ ਦੇ ਵੱਧ ਸਮੇਂ ਤੋਂ ਵੀ ਹੁਣ ਤੱਕ ਵੱਖੋ-ਵੱਖ ਦੇਸ਼ ਇਸ ਗੰਭੀਰ ਸਥਿਤੀ ਤੋਂ ਉਭਰਨ ਦੇ ਲਈ ਅਜੇ ਵੀ ਨਿਰੰਤਰ ਕੋਸ਼ਿਸ਼ਾਂ ਕਰ ਰਹੇ ਹਨ। ਜਿਸ ਦੇ ਤਹਿਤ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਡਿੱਗ ਚੁੱਕੀ ਅਰਥ-ਵਿਵਸਥਾ ਨੂੰ ਮੁੜ ਲੀਹ ‘ਤੇ ਲਿਆ ਜਾ ਸਕੇ।

ਇਸ ਦੌਰਾਨ ਕਈ ਸਰਕਾਰੀ ਵਿਭਾਗਾਂ ਨੂੰ ਵੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਜਿਸ ਨੂੰ ਹੁਣ ਮੁੜ ਤੋਂ ਸੁਰਜੀਤ ਕਰਨ ਦੇ ਵਾਸਤੇ ਆਮ ਜਨਤਾ ਦਾ ਸਹਾਰਾ ਲਿਆ ਜਾ ਰਿਹਾ ਹੈ। ਦੱਸ ਦੇਈਏ ਕਿ ਆਉਣ ਵਾਲੇ ਦਿਨਾਂ ਦੌਰਾਨ ਭਾਰਤੀ ਰੇਲਵੇ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਉੱਪਰ ਕੁਝ ਵਾਧੂ ਬੋਝ ਪੈ ਸਕਦਾ ਹੈ।

ਜਿਸ ਦੌਰਾਨ ਯਾਤਰੀਆਂ ਦੇ ਟਿਕਟ ਖਰਚੇ ਨੂੰ ਵਧਾਇਆ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਰੇਲਵੇ ਵਿਭਾਗ ਰਾਤ ਦੇ ਸਮੇਂ ਯਾਤਰਾ ਕਰਨ ਵਾਲੇ ਮੁਸਾਫਿਰਾਂ ਕੋਲੋਂ 10 ਤੋਂ 20% ਵਧੇਰੇ ਕਿਰਾਇਆ ਲੈ ਸਕਦਾ ਹੈ। ਕਿਉਂਕਿ ਦੇਸ਼ ਅੰਦਰ ਆਈ ਹੋਈ ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਰੇਲਵੇ ਦੀ ਸਥਿਤੀ ਉੱਪਰ ਬਹੁਤ ਬੁਰਾ ਪ੍ਰਭਾਵ ਪਿਆ ਹੈ।

ਲਗਪਗ ਛੇ ਮਹੀਨਿਆਂ ਦੇ ਵੱਧ ਸਮੇਂ ਤੋਂ ਗੱਡੀਆਂ ਦਾ ਸੰਚਾਲਨ ਨਾ ਹੋਣ ਕਾਰਨ ਰੇਲਵੇ ਦੀ ਵਿੱਤੀ ਹਾਲਤ ਵੀ ਹੇਠਾਂ ਚੱਲੀ ਗਈ ਹੈ। ਜਿਸ ਕਾਰਨ ਰੇਲਵੇ ਨੇ ਆਮਦਨੀ ਸਰੋਤਾਂ ਨੂੰ ਵਧਾਉਣ ਵਾਸਤੇ ਵੱਖ ਵੱਖ ਜ਼ੋਨਾਂ ਤੋਂ ਰੇਲਵੇ ਮੰਤਰਾਲੇ ਵੱਲੋਂ ਸੁਝਾਵਾਂ ਦੀ ਮੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਹੀ ਅਧਿਕਾਰੀਆਂ ਨੇ ਰੇਲਵੇ ਮੰਤਰਾਲੇ ਨੂੰ ਰਾਤ ਦੇ ਸਫ਼ਰ ਦਾ ਕਿਰਾਇਆ ਵਧਾਉਣ ਦਾ ਸੁਝਾਅ ਦਿੱਤਾ।

ਇਸ ਅਨੁਸਾਰ ਰਾਤ ਨੂੰ ਸਫ਼ਰ ਕਰਨ ਵਾਲੇ ਮੁਸਾਫ਼ਿਰਾਂ ਕੋਲੋਂ ਰਾਤ ਦੀ ਯਾਤਰਾ ਦੇ ਨਾਮ ‘ਤੇ ਸਲੀਪਰ ਸ਼੍ਰੇਣੀ ਵਿਚ 10 ਪ੍ਰਤੀਸ਼ਤ, ਏਸੀ-3 ਵਿਚ 15 ਪ੍ਰਤੀਸ਼ਤ ਜਦਕਿ ਏਸੀ-1 ਅਤੇ ਏਸੀ-2 ਵਿੱਚ 20 ਪ੍ਰਤੀਸ਼ਤ ਵਾਧੂ ਕਿਰਾਇਆ ਵਸੂਲਣ ਦਾ ਸੁਝਾਅ ਦਿੱਤਾ ਹੈ। ਇਸ ਸੁਝਾਅ ਉਪਰ ਰੇਲਵੇ ਮੰਤਰਾਲੇ ਵੱਲੋਂ ਫ਼ੈਸਲਾ ਮਾਰਚ ਦੇ ਅੰਤ ਤੱਕ ਲਿਆ ਜਾ ਸਕਦਾ ਹੈ। ਰੇਲਵੇ ਅਧਿਕਾਰੀਆਂ ਨੇ ਮੰਤਰਾਲੇ ਨੂੰ ਦੱਸਿਆ ਕਿ ਰਾਤ ਨੂੰ ਭੋਪਾਲ ਤੋਂ ਦਿੱਲੀ ਅਤੇ ਮੁੰਬਈ ਜਾਣ ਵਾਲੇ ਯਾਤਰੀਆਂ ਨੂੰ ਵਧੇਰੇ ਸਹੂਲਤਾਂ ਮਿਲਦੀਆਂ ਹਨ।

Leave a Reply

Your email address will not be published.