ਪੰਜਾਬ :10 ਸਾਲਾ ਬੱਚੀ ਦੇ ਜਨਰੇਟਰ ਚ’ ਫ਼ਸੇ ਵਾਲ, ਸਿਰ ਤੋਂ ਕੰਨ ਸਮੇਤ ਉਤਰੀ ਚਮੜੀ ਅਤੇ ਹੁਣ…. ਦੇਖੋ ਪੂਰੀ ਖ਼ਬਰ

ਸੰਗਰੂਰ ਦੇ ਪਿੰਡ ਲਹਿਰਾਗਾਗਾ ‘ਚ ਮੰਗਲਵਾਰ ਸ਼ਾਮ ਘਰ ਦੇ ਬਾਹਰ ਖੇਡ ਰਹੀ 10 ਸਾਲ ਦੀ ਬੱਚੀ ਦੇ ਵਾਲ ਜੇਨਰੇਟਰ ‘ਚ ਫ਼ਸ ਗਏ, ਜਿਸ ਕਾਰਨ ਉਸ ਦੇ ਸਿਰ ‘ਤੇ ਲੱਗੀ ਸਾਰੀ ਚਮੜੀ ਖੋਪੜੀ ਤੋਂ ਵੱਖ ਹੋ ਗਈ। ਇਸ ਹਾਦਸੇ ਨੂੰ ਦੇਖ ਹਰ ਕਿਸੇ ਦਾ ਦਿਲ ਦ ਹਿ ਲਾ ਅ ਗਿਆ। ਬੱਚੀ ਲਵਪ੍ਰੀਤ ਦੀ ਮਾਂ ਸ਼ਰਮੀਲਾ ਸਮੇਤ ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਲੈ ਗਏ। ਹਾਲਾਂਕਿ ਬੱਚੀ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਓਪਰੇਸ਼ਨ ਕਰਨ ਵਾਲੇ ਡਾਕਟਰ ਬੋਲ- ਵਾਲ ਉਗਣਾ ਥੋੜ੍ਹਾ ਮੁਸ਼ਕਲ  – ਜਾਣਕਾਰੀ ਮੁਤਾਬਕ ਬੱਚੀ ਦਾ ਓਪਰੇਸ਼ਨ ਰਾਤ 2 ਵਜੇਂ ਤੋਂ ਸਵੇਰੇ 7 ਵਜੇ ਤੱਕ ਚੱਲਿਆ। ਡਾਕਟਰਾਂ ਨੇ ਦੱਸਿਆ ਕਿ ਚਮੜੀ ਨੂੰ ਜੁੜਨ ‘ਚ ਡੇਢ ਦੋ ਮਹੀਨੇ ਲੱਗਣਗੇ। ਵਾਲ ਆਉਣ ਦੀ ਸੰਭਾਵਨਾ ਬਹੁਤ ਘੱਟ ਹੈ। ਪਹਿਲਾਂ ਚਮੜੀ ਜੁੜਨ ਦਾ ਇੰਤਜ਼ਾਰ ਹੋਵੇਗਾ, ਫਿਰ ਬੱਚੇ ਦੀ ਸਰੀਰ ਦੀ ਹੱਡੀ ਨੂੰ ਕੰਨ ਨਾਲ ਜੋੜਿਆ ਜਾਵੇਗਾ। ਬੱਚੀ ਨੂੰ ਠੀਕ ਤਰ੍ਹਾਂ ਸੁਣਾਈ ਦੇ ਰਿਹਾ ਹੈ ਪਰ ਉਸ ਨੂੰ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਹੋਣ ਦਾ ਖਤਰਾ ਰਹੇਗਾ।

ਚੰਗੀ ਗੱਲ ਮਦਦ ਕਰਨ ਲਏ ਅੱਗੇ ਆਏ ਲੋਕ  – ਇਸ ਘਟਨਾ ਦਾ ਪਤਾ ਚੱਲਦੇ ਹੀ ਕਈ ਸੰਸਥਾਵਾਂ ਬੱਚੀ ਦੇ ਇਲਾਜ ਲਈ ਅੱਗੇ ਆਈਆਂ, ਜਿਨ੍ਹਾਂ ਨੇ ਬੱਚੀ ਦੇ ਪਿਤਾ ਦੇ ਖਾਤੇ ‘ਚ ਬੁੱਧਵਾਰ ਸ਼ਾਮ ਤੱਕ 13 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ। ਜਦਕਿ ਬੱਚੀ ਦੇ ਇਲਾਜ ਲਈ 5 ਲੱਖ ਰੁਪਏ ਤੱਕ ਦਾ ਖਰਚਾ ਆਵੇਗਾ। ਸੰਸਥਾ ਨੇ ਕਿਹਾ ਕਿ ਜਿੰਨ੍ਹੇ ਵੀ ਪੈਸੇ ਉਨ੍ਹਾਂ ਦੇ ਖਾਤੇ ‘ਚ ਜਮ੍ਹਾ ਹੋਏ ਹਨ, ਉਹ ਬੱਚੀ ਦੇ ਭਵਿੱਖ ‘ਚ ਪੜ੍ਹਾਈ ਲਈ ਕੰਮ ਆਉਣਗੇ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |

 

Leave a Reply

Your email address will not be published. Required fields are marked *