ਵੱਡੀ ਖੁਸ਼ਖ਼ਬਰੀ: ਇਸ ਦਵਾਈ ਨਾਲ ਵੱਡੀ ਗਿਣਤੀ ਵਿਚ ਠੀਕ ਹੋ ਰਹੇ ਹਨ ਕਰੋਨਾ ਮਰੀਜ਼,ਹੁਣ ਤੱਕ ਏਨੇ ਮਰੀਜ਼ ਹੋਏ ਠੀਕ-ਦੇਖੋ ਪੂਰੀ ਖ਼ਬਰ

ਕੋਰੋਨਾ ਵਾਇਰਸ ਦੇ ਲਗਾਤਾਰ ਵੱਧਦੇ ਮਾਮਲਿਆਂ ਦੌਰਾਨ ਇਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਗਿਲਿਅਡ ਸਾਇੰਸਿਜ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇੱਕ ਲੇਟ-ਸਟੇਜ ਅਧਿਐਨ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਇਸ ਦੇ ਐਂਟੀਵਾਇਰਲ ਰੇਮਡੇਸਿਵਿਰ ਨੇ ਕਲੀਨਿਕਲ ਰਿਕਵਰੀ ‘ਚ ਕਾਫ਼ੀ ਸੁਧਾਰ ਕੀਤਾ ਹੈ ਅਤੇ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ‘ਚ ਮੌਤ ਦਾ ਖਤਰਾ ਵੀ ਘੱਟ ਹੋਇਆ ਹੈ।

ਕੰਪਨੀ ਨੂੰ ਕਿਹਾ ਗਿਆ ਕਿ ਸੰਭਾਵਿਤ ਕਲੀਨਿਕਲ ਟ੍ਰਾਇਲਜ਼ ‘ਚ ਇਸ ਖੋਜ ਦੀ ਪੁਸ਼ਟੀ ਦੀ ਜ਼ਰੂਰਤ ਹੈ।ਗਿਲਿਅਡ ਨੇ ਕਿਹਾ ਕਿ ਇੱਕ ਲੇਟ-ਸਟੇਜ ਪੜਾਅ ਦੇ ਅਧਿਐਨ ‘ਚ ਇਲਾਜ ਕਰਾਉਣ ਵਾਲੇ 312 ਮਰੀਜ਼ਾਂ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ ਅਤੇ ਅਧਿਐਨ ‘ਚ ਉਸੇ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਬੀਮਾਰੀ ਦੀ ਗੰਭੀਰਤਾ ਦੇ ਨਾਲ 818 ਮਰੀਜ਼ਾਂ ਦੀ ਵੱਖਰੇ ਤਰ੍ਹਾਂ ਨਾਲ ਪ੍ਰੀਖਣ ਕੀਤਾ ਗਿਆ।

ਕੰਪਨੀ ਨੇ ਕਿਹਾ ਕਿ ਇਸਦੇ ਲੇਟ-ਸਟੇਜ ਅਧਿਐਨ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਰੇਮਡੇਸਿਵਿਰ ਨਾਲ ਇਲਾਜ ਕੀਤੇ ਜਾ ਰਹੇ 74.4% ਮਰੀਜ਼ 14 ਦਿਨਾਂ ‘ਚ ਠੀਕ ਹੋ ਗਏ, ਜਦੋਂ ਕਿ ਆਮਤੌਰ ‘ਤੇ ਇਹ ਦਰ 59.0 ਫੀਸਦੀ ਰਿਹਾ ਸੀ।

ਵਿਸ਼ਲੇਸ਼ਣ ‘ਚ ਰੇਮਡੇਸਿਵਿਰ ਨਾਲ ਇਲਾਜ ਕੀਤੇ ਗਏ ਮਰੀਜ਼ਾਂ ਦੀ ਮੌਤ ਦਰ 14 ਦਿਨ ‘ਚ 7.6 ਫੀਸਦੀ ਰਹੀ, ਜਦੋਂ ਕਿ ਰੇਮਡੇਸਿਵਿਰ ਤੋਂ ਬਿਨਾਂ ਇਲਾਜ ਕੀਤੇ ਜਾ ਰਹੇ ਮਰੀਜ਼ਾਂ ‘ਚ ਮੌਤ ਦੀ ਦਰ 12.5 ਫੀਸਦੀ ਸੀ। ਕੋਰੋਨਾ ਸੰਕਟ ਦੇ ਦੌਰ ‘ਚ ਗਿਲਿਅਡ ਕੰਪਨੀ ਦੇ ਸ਼ੇਅਰ ‘ਚ ਉਛਾਲ ਦੇਖਿਆ ਜਾ ਰਿਹਾ ਹੈ ਅਤੇ 2 ਫੀਸਦੀ ਦੇ ਵਾਧੇ ਨਾਲ 76.14 ਪ੍ਰਤੀ ਡਾਲਰ ਹੋ ਗਿਆ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: jagbani

 

Leave a Reply

Your email address will not be published. Required fields are marked *