ਟਿੱਕ ਟੌਕ ਐਪ ਚਲਾਉਣ ਵਾਲਿਆਂ ਲਈ ਆਈ ਤਾਜ਼ਾ ਚੰਗੀ ਖ਼ਬਰ-ਦੇਖੋ ਪੂਰੀ ਖ਼ਬਰ

ਭਾਰਤ ਨੇ ਪਿਛਲੇ ਦਿਨੀ ਮਸ਼ਹੂਰ ਐਪ ਟਿੱਕ ਟੋਕ ਤੇ ਪਾਬੰਦੀ ਲਗਾ ਦਿਤੀ ਹੈ ਜਿਸ ਨਾਲ ਟਿੱਕ ਟੋਕ ਐਪ ਨੂੰ ਕਰੋੜਾਂ ਡਾਲਰਾਂ ਦਾ ਨੁਕਸਾਨ ਹੋ ਰਿਹਾ ਹੈ। ਹੁਣ ਇਕ ਅਜਿਹੀ ਖਬਰ ਆ ਰਹੀ ਹੈ ਜਿਸ ਨਾਲ ਟਿੱਕ ਟੋਕ ਚਲਾਉਣ ਵਾਲਿਆਂ ਲਈ ਇਕ ਆਸ ਬਚ ਗਈ ਹੈ ਕੇ ਹੋ ਸਕਦਾ ਜੇਕਰ ਅਜਿਹਾ ਹੋ ਗਿਆ ਤਾਂ ਦੁਬਾਰਾ ਇੰਡੀਆ ਵਿਚ ਸਰਕਾਰ ਟਿੱਕ ਟੋਕ ਤੇ ਬੈਨ ਹਟਾ ਸਕਦੀ ਹੈ।


ਭਾਰਤ ‘ਚ ਪਾਬੰਦੀਸ਼ੁਦਾ ਟਿਕਟਾਕ ਐਪ ਵੀ ਹੁਣ ਚੀਨ ਨਾਲ ਰਿਸ਼ਤਾ ਤੋੜਨਾ ਚਾਹੁੰਦਾ ਹੈ। ਟਿਕਟਾਕ ਦੀ ਕੰਪਨੀ ਬਾਈਟ ਡਾਂਸ ਲਿਮਟਿਡ ਨੇ ਕਿਹਾ ਕਿ ਉਹ ਆਪਣੇ ਟਿਕਟਾਕ ਕਾਰੋਬਾਰ ਦੇ ਕਾਰਪੋਰੇਟ ਢਾਂਚੇ ‘ਚ ਬਦਲਾਅ ਕਰਨ ਦੇ ਬਾਰੇ ‘ਚ ਸੋਚ ਰਹੀ ਹੈ। ਅਮਰੀਕਾ ਦੀ ਚਿੰਤਾ ਦਾ ਕਾਰਣ ਕੰਪਨੀ ਦੇ ਚੀਨੀ ਮੂਲ ਨੂੰ ਲੈ ਕੇ ਹੈ। ਇਸ ਨੂੰ ਲੈ ਕੇ ਕੰਪਨੀ ਦੇ ਐਗਜ਼ੀਕਿਊਟਿਵ ਦੀ ਮੀਟਿੰਗ ਹੋਈ।


ਮੀਟਿੰਗ ‘ਚ ਸ਼ਾਮਲ ਇਕ ਅਧਿਕਾਰੀ ਮੁਤਾਬਕ ਇਸ ‘ਚ ਟਿਕਟਾਕ ਲਈ ਇਕ ਨਵਾਂ ਮੈਨੇਜਮੈਂਟ ਬੋਰਡ ਬਣਾਉਣ ਅਤੇ ਚੀਨ ਦੇ ਬਾਹਰ ਐਪ ਲਈ ਇਕ ਵੱਖ ਮੁੱਖ ਦਫਤਰ ਸਥਾਪਿਤ ਕਰਨ ਵਰਗੇ ਵਿਕਲਪਾਂ ‘ਤੇ ਚਰਚਾ ਕੀਤੀ ਗਈ।ਸੂਤਰਾਂ ਮੁਤਾਬਕ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਇੰਡੀਆ ਦੁਬਾਰਾ ਵਿਚਾਰ ਕਰਕੇ ਐਪ ਤੋਂ ਭਾਰਤ ਵਿਚ ਬੈਨ ਹਟਾ ਦਵੇ।


ਸ਼ਾਰਟ ਵੀਡੀਓ ਅਤੇ ਸੰਗੀਤ ਐਪ ਟਿਕਟਾਕ ਦਾ ਮੌਜੂਦਾ ਸਮੇਂ ‘ਚ ਬਾਈਟ ਡਾਂਸ ਤੋਂ ਵੱਖ ਆਪਣਾ ਮੁੱਖ ਦਫਤਰ ਨਹੀਂ ਹੈ। ਇਹ ਚੀਨ ਦੇ ਕੇਮੈਨ ਆਈਲੈਂਡਸ ‘ਚ ਸਥਿਤ ਹੈ। ਗਲੋਬਲੀ ਆਧਾਰ ‘ਤੇ ਟਿਕਟਾਕ ਆਪਣਾ ਨਵਾਂ ਹੈੱਡਕੁਆਰਟਰ ਖੋਲ੍ਹਣ ਲਈ ਕਈ ਸਥਾਨਾਂ ‘ਤੇ ਵਿਚਾਰ ਕਰ ਰਿਹਾ ਹੈ।

ਦੱਸ ਦੇਈਏ ਕਿ ਇਸ ਦੇ ਪੰਜ ਸਭ ਤੋਂ ਵੱਡੇ ਦਫਤਰ ਲਾਸ ਏਜੰਲਸ, ਨਿਊਯਾਰਕ, ਲੰਡਨ, ਡਬਲਿਨ ਅਤੇ ਸਿੰਗਾਪੁਰ ‘ਚ ਹੈ। ਉੱਥੇ ਏ.ਐੱਨ.ਆਈ. ਮੁਤਾਬਕ ਚੀਨ ਵਲੋਂ ਨਵਾਂ ਨੈਸ਼ਨਲ ਸਕਿਓਰਟੀ ਲਾਅ ਲਿਆਉਣ ਤੋਂ ਬਾਅਦ ਟਿਕਟਾਕ ਨੇ ਹਾਂਗਕਾਂਗ ਦੀ ਮਾਰਕਿਟ ਤੋਂ ਹਟਣ ਦਾ ਫੈਸਲਾ ਕੀਤਾ ਹੈ।

Leave a Reply

Your email address will not be published. Required fields are marked *