ਏਥੇ 7 ਕਿੱਲੋਮੀਟਰ ਸਫ਼ਰ ਲਈ ਕਰੋਨਾ ਮਰੀਜ਼ ਤੋਂ ਐਂਬੂਲੈਂਸ ਨੇ ਲਏ 8000 ਰੁਪਏ ਤੇ ਫ਼ਿਰ….. ਦੇਖੋ ਪੂਰੀ ਖ਼ਬਰ

ਕੋਰੋਨਾਵਾਇਰਸ ਕਾਰਨ ਮਹਾਰਾਸ਼ਟਰ ਵਿਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਹਸਪਤਾਲਾਂ ਵਿਚ ਬੈੱਡਾਂ ਦੀ ਵੱਡੀ ਘਾਟ ਹੋ ਗਈ ਹੈ। ਕੋਰੋਨਾ ਮਹਾਂਮਾਰੀ ਦੇ ਇਸ ਸੰਕਟ ਵਿੱਚ ਵੀ ਕੁਝ ਲੋਕ ਮਰੀਜ਼ਾਂ ਨੂੰ ਲੁੱਟਣ ਦੇ ਰਾਹ ਤੁਰੇ ਹੋਏ ਹਨ।

ਅਜਿਹਾ ਹੀ ਇਕ ਮਾਮਲਾ ਪੁਣੇ ਵਿਚ ਸਾਹਮਣੇ ਆਇਆ ਹੈ, ਜਿਥੇ ਇਕ ਐਂਬੂਲੈਂਸ ਨੇ ਇਕ ਕੋਰੋਨਾ ਮਰੀਜ਼ ਨੂੰ ਸਿਰਫ 7 ਕਿਲੋਮੀਟਰ ਦੀ ਦੂਰੀ ਤੋਂ ਲਿਉਣ ਲਈ 8 ਹਜ਼ਾਰ ਰੁਪਏ ਲਏ। ਇਸ ਕੇਸ ਵਿੱਚ ਐਂਬੂਲੈਂਸ ਦੇ ਮਾਲਕ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।

​ਜਾਣਕਾਰੀ ਅਨੁਸਾਰ ਪੁਣੇ ਦੇ ਬਿਬਵੇਬਾੜੀ ਵਿੱਚ ਇੱਕ ਕੋਰੋਨਾ ਮਰੀਜ਼ ਨੇ ਹਸਪਤਾਲ ਪਹੁੰਚਣ ਲਈ ਇੱਕ ਐਂਬੂਲੈਂਸ ਬੁਲਾ ਲਈ। ਮਰੀਜ਼ ਨੇ ਦੀਨਾਨਾਥ ਹਸਪਤਾਲ ਜਾਣ ਲਈ ਬਿਬਵੇਬਾੜੀ ਤੋਂ 8 ਹਜ਼ਾਰ ਰੁਪਏ ਦਿੱਤੇ, ਜਦੋਂਕਿ ਮਰੀਜ਼ ਦੇ ਘਰ ਤੋਂ ਹਸਪਤਾਲ ਦੀ ਦੂਰੀ ਸਿਰਫ 7 ਕਿਲੋਮੀਟਰ ਹੈ।

ਇਸ ਕੇਸ ਵਿੱਚ, ਮਰੀਜ਼ ਨੇ ਹੁਣ ਜ਼ਿਲ੍ਹਾ ਮੈਜਿਸਟਰੇਟ ਨੂੰ ਸ਼ਿਕਾਇਤ ਕੀਤੀ ਹੈ। ਮਰੀਜ਼ ਦੀ ਸ਼ਿਕਾਇਤ ‘ਤੇ ਐਂਬੂਲੈਂਸ ਮਾਲਕ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਇਹ ਐਂਬੂਲੈਂਸ ਸੇਵਾ ਸੰਜੀਵਨੀ ਐਂਬੂਲੈਂਸ ਸੇਵਾ ਦੇ ਨਾਮ ‘ਤੇ ਚਲਾਈ ਜਾ ਰਹੀ ਸੀ ਜਦੋਂਕਿ ਇਸ ਦਾ ਲਾਇਸੈਂਸ ਮੋਬਾਈਲ ਕਲੀਨਿਕਾਂ ਦੇ ਨਾਮ ‘ਤੇ ਸੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: news18punjab

Leave a Reply

Your email address will not be published. Required fields are marked *