ਪੰਜਾਬ ਚ’ ਇੱਥੇ ਕਹਿਰ ਬਣ ਵਰਿਆ ਮੀਂਹ ਤੇ ਤੂਫ਼ਾਨ,ਨਵ-ਵਿਆਹੇ ਜੋੜੇ ਦੀ ਇਸ ਤਰਾਂ ਹੋਈ ਦਰਦਨਾਕ ਮੌਤ-ਦੇਖੋ ਪੂਰੀ ਖ਼ਬਰ

ਬੀਤੀ ਰਾਤ ਆਇਆ ਤੂਫਾਨ ਤੇ ਤੇਜ਼ ਮੀਂਹ ਅੰਮ੍ਰਿਤਸਰ ਦੇ ਇਕ ਪਰਿਵਾਰ ‘ਤੇ ਕ ਹਿ ਰ ਬਣ ਕੇ ਵਰ੍ਹਿਆ ਜਿਸ ਵਿਚ ਨਵ-ਵਿਆਹੇ ਜੋੜੇ ਦੀ ਮੌ ਤ ਹੋ ਗਈ। ਘਟਨਾ ਢੱਪਈ ਇਲਾਕੇ ਦੀ ਹੈ, ਜਿੱਥੇ ਬੀਤੀ ਰਾਤ ਆਏ ਤੇਜ਼ ਤੂ ਫਾ ਨ ਤੇ ਮੀਂਹ ਕਾਰਣ ਮਕਾਨ ਦੀ ਛੱਡ ਡਿੱਗ ਗਈ ਜਿਸ ਕਾਰਣ ਨਵ-ਵਿਆਹੇ ਜੋੜੇ ਦੀ ਮੌ ਤ ਹੋ ਗਈ।

ਛੱਤ ਡਿੱਗਣ ਕਾਰਣ ਹੇਠਾਂ ਸੁੱਤੇ ਪਤੀ-ਪਤਨੀ ਮਲਬੇ ਥੱਲੇ ਦੱਬੇ ਗਏ। ਇਸ ਦੌਰਾਨ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਆਂਢ-ਗੁਆਂਢ ਦੇ ਲੋਕਾਂ ਵਲੋਂ ਇਨ੍ਹਾਂ ਨੂੰ ਬਾਹਰ ਕੱਢਣ ਲਈ ਬਹੁਤ ਜੱਦੋ-ਜਹਿਦ ਕੀਤੀ ਗਈ ਪਰ ਜਦੋਂ ਤਕ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ, ਉਦੋਂ ਤਕ ਦੋਵਾਂ ਦੀ ਮੌ ਤ ਹੋ ਚੁੱਕੀ ਸੀ।

ਮ੍ਰਿਤਕਾਂ ਦੀ ਪਛਾਣ ਪਤੀ ਰਵਿੰਦਰ ਸਿੰਘ (33) ਅਤੇ ਪਤਨੀ ਹਰਪ੍ਰੀਤ ਕੌਰ (27) ਦੇ ਰੂਪ ਵਿਚ ਹੋਈ ਹੈ। ਰਵਿੰਦਰ ਸਿੰਘ ਵੈਲਡਿੰਗ ਦਾ ਕੰਮ ਕਰਦਾ ਸੀ ਅਤੇ ਮਹਿਜ਼ ਇਕ ਸਾਲ ਪਹਿਲਾਂ ਹੀ ਰਵਿੰਦਰ ਅਤੇ ਹਰਪ੍ਰੀਤ ਦਾ ਵਿਆਹ ਹੋਇਆ ਸੀ ਜਿਨ੍ਹਾਂ ਦੀ ਅੱਜ ਛੱਤ ਡਿੱਗਣ ਕਾਰਣ ਮੌ ਤ ਹੋ ਗਈ।

ਘਟਨਾਂ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਜਿਥੇ ਰੋ-ਰੋ ਬੁਰਾ ਹਾਲ ਹੈ, ਉਥੇ ਹੀ ਇਸ ਘਟਨਾ ਦੇ ਚੱਲਦੇ ਸਥਾਨਕ ਲੋਕਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ।ਪੁਲਸ ਦਾ ਕਹਿਣਾ ਹੈ ਕਿ ਰਾਤ ਨੂੰ ਪਏ ਮੀਂਹ ਕਾਰਣ ਮਕਾਨ ਦੀ ਛੱਤ ਡਿੱਗਣ ਕਾਰਣ ਪਤੀ-ਪਤਨੀ ਦੀ ਮੌ ਤ ਹੋਈ ਹੈ। ਫਿਲਹਾਲ ਪੁਲਸ ਵਲੋਂ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: jagbani

Leave a Reply

Your email address will not be published. Required fields are marked *