ਬਿਨ੍ਹਾਂ ਲੱਛਣਾ ਵਾਲੀ ਇੱਕ ਔਰਤ ਨੇ ਇਕੱਠੇ 91 ਲੋਕਾਂ ਨੂੰ ਕੀਤਾ ਪੋਜ਼ੀਟਿਵ-ਦੇਖੋ ਪੂਰੀ ਖ਼ਬਰ

ਗਲੋਬਲ ਪੱਧਰ ‘ਤੇ ਫੈਲੀ ਕੋਰੋਨਾਵਾਇਰਸ ਮਹਾਮਾਰੀ ਨਾਲ ਹਰੇਕ ਦੇਸ਼ ਪ੍ਰਭਾਵਿਤ ਹੈ। ਦੁਨੀਆ ਭਰ ਦੇ ਵਿਗਿਆਨੀ ਇਸ ਬੀਮਾਰੀ ਦਾ ਇਲਾਜ ਲੱਭਣ ਵਿਚ ਲੱਗੇ ਹੋਏ ਹਨ।ਇਸ ਦੌਰਾਨ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਾਣਕਾਰੀ ਮੁਤਾਬਕ ਇਕ ਬਿਨਾਂ ਲੱਛਣ ਵਾਲੀ ਬੀਬੀ ਨੇ 71 ਲੋਕਾਂ ਨੂੰ ਕੋਰੋਨਾਵਾਇਰਸ ਨਾਲ ਪੀੜਤ ਕਰ ਦਿੱਤਾ। ਭਾਵੇਂਕਿ ਬੀਬੀ ਨੇ ਖੁਦ ਕਾਫੀ ਸਾਵਧਾਨੀ ਵਰਤੀ ਸੀ ਫਿਰ ਵੀ ਵਾਇਰਸ ਫੈਲ ਗਿਆ।

ਚੀਨ ਦੇ ਸੈਂਟਰ ਫੌਰ ਡਿਜੀਜ਼ (CDC) ਕੰਟਰੋਲ ਨੇ ਇਸ ਘਟਨਾ ਸਬੰਧੀ ਅਧਿਐਨ ਕੀਤਾ ਹੈ। ਚੀਨੀ ਸੀ.ਡੀ.ਸੀ. ਦਾ ਕਹਿਣਾ ਹੈ ਕਿ ਬੀਬੀ ਨੇ ਸਭ ਕੁਝ ਸਹੀ ਕੀਤਾ। ਯਾਤਰਾ ਤੋਂ ਪਰਤਣ ਦੇ ਬਾਅਦ ਉਸ ਨੇ ਖੁਦ ਨੂੰ ਆਪਣੇ ਅਪਾਰਟਮੈਂਟ ਵਿਚ ਕੁਆਰੰਟੀਨ ਕਰ ਲਿਆ ਸੀ। ਉਸ ਵਿਚ ਬੀਮਾਰੀ ਦਾ ਕੋਈ ਲੱਛਣ ਨਹੀਂ ਸੀ। ਬੀਬੀ ਅਪਾਰਟਮੈਂਟ ਵਿਚ ਜਾਣ ਦੌਰਾਨ ਲਿਫਟ ਵਿਚ ਵੀ ਇਕੱਲੀ ਸੀ। ਅਧਿਐਨ ਦੇ ਮੁਤਾਬਕ ਬੀਬੀ ਅਮਰੀਕਾ ਦੀ ਯਾਤਰਾ ਤੋਂ 19 ਮਾਰਚ ਨੂੰ ਆਪਣੇ ਘਰ ਮਤਲਬ  ਚੀਨ ਦੇ ਹੇਲੋਂਗਜਿਆਂਗ ਵਿਚ ਪਰਤੀ ਸੀ। ਜਾਂਚ ਵਿਚ ਉਹ ਕੋਰੋਨਾ ਨੈਗੇਟਿਵ ਆਈ ਸੀ। ਬਾਵਜੂਦ ਇਸ ਦੇ ਉਸ ਨੇ ਖੁਦ ਨੂੰ ਘਰ ਵਿਚ ਬੰਦ ਕੀਤਾ ਸੀ।

ਭਾਵੇਂਕਿ ਲਿਫਟ ਵਿਚ ਸਵਾਰ ਹੋਣ ਦੇ ਥੋੜ੍ਹੀ ਦੇਰ ਬਾਅਦ ਹੀ ਉਹਨਾਂ ਦੇ ਗੁਆਂਢੀ ਨੇ ਉਸੇ ਲਿਫਟ ਦੀ ਵਰਤੋਂ ਜ਼ਰੂਰ ਕੀਤੀ।ਇਸ ਦੇ ਬਾਅਦ ਗੁਆਂਢੀ ਦੀ ਮਾਂ ਅਤੇ ਉਹਨਾਂ ਨੂੰ ਮਿਲਣ ਆਏ ਬੁਆਏਫ੍ਰੈਂਡ ਨੇ ਇਕ ਪਾਰਟੀ ਵਿਚ ਸ਼ਿਰਕਤ ਕੀਤੀ। ਇਸ ਦੇ ਬਾਅਦ 2 ਅਪ੍ਰੈਲ ਨੂੰ ਉਸ ਪਾਰਟੀ ਵਿਚ ਸ਼ਾਮਲ ਇਕ ਵਿਅਕਤੀ ਨੂੰ ਸਟ੍ਰੋਕ ਹੋਇਆ। ਪਾਰਟੀ ਵਿ ਚਸ਼ਾਮਲ ਲੋਕਾਂ ਦਾ ਕਿਸੇ ਪੀੜਤ ਵਿਅਕਤੀ ਨਾਲ ਕੋਈ ਕੁਨੈਕਸ਼ਨ ਨਹੀ ਮਿਲਿਆ। ਬਾਅਦ ਵਿਚ ਖੋਜੀਆਂ ਨੇ ਆਪਣੇ ਨਤੀਜੇ ਵਿਚ ਪਾਇਆ ਕਿ ਜਿਹੜੀ ਲਿਫਟ ਵਿਚ ਅਮਰੀਕਾ ਤੋਂ ਪਰਤਣ ਵਾਲੀ ਬੀਬੀ ਸਵਾਰ ਹੋਈ ਸੀ, ਉਸੇ ਲਿਫਟ ਵਿਚ ਬਾਅਦ ਵਿਚ ਸਫਰ ਕਰਨ ਕਾਰਨ ਗੁਆਂਢੀ ਪੀੜਤ ਹੋ ਗਿਆ।

ਬਾਅਦ ਵਿਚ ਗਰੁੱਪ ਦਾ ਇਕ ਮੈਂਬਰ ਜਦੋਂ ਸਟ੍ਰੋਕਸ ਦੇ ਇਲਾਜ ਦੇ ਲਈ ਹਸਪਤਾਲ ਗਿਆ ਤਾਂ ਉਸ ਨੇ 28 ਲੋਕਾਂ ਨੂੰ ਪੀੜਤ ਕਰ ਦਿੱਤਾ। ਬਾਅਦ ਵਿਚ ਉਸ ਨੂੰ ਦੂਜੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੇ 20 ਹੋਰ ਲੋਕਾਂ ਨੂੰ ਪੀੜਤ ਕਰ ਦਿੱਤਾ। ਉਸ ਦੀ ਦੇਖਭਾਲ ਕਰਨ ਵਾਲੇ ਦੋਵੇ ਬੇਟੇ ਵੀ ਪੀੜਤ ਹੋ ਗਏ। ਬਾਅਦ ਵਿਚ ਜਾਂਚ ਕਰਤਾਵਾਂ ਨੂੰ ਜਦੋਂ ਪਤਾ ਚੱਲਿਆ ਕਿ ਇਕ ਬੀਬੀ ਵਿਦੇਸ਼ ਯਾਤਰਾ ਤੋਂ ਪਰਤੀ ਹੈ ਤਾਂ ਉਹਨਾਂ ਨੇ ਉਸ ਦਾ ਦੁਬਾਰਾ ਟੈਸਟ ਕੀਤਾ।

ਅਮਰੀਕਾ ਤੋਂ ਪਰਤੀ ਬੀਬੀ ਜੋ ਪਹਿਲਾਂ ਨੈਗੇਟਿਵ ਆਈ ਸੀ ਇਸ ਵਾਰ ਕੋਰੋਨਾਵਾਇਰਸ ਐਂਟੀਬੌਡੀ ਟੈਸਟ ਵਿਚ ਪਾਜ਼ੇਟਿਵ ਪਾਈ ਗਈ ਮਤਲਬ ਉਸ ਨੂੰ ਪਹਿਲਾਂ ਕੋਰੋਨਾ ਹੋ ਚੁੱਕਾ ਸੀ।ਖੋਜੀਆਂ ਨੇ ਅਧਿਐਨ ਵਿਚ ਨਤੀਜੇ ਵਿਚ ਲਿਖਿਆ ਕਿ ਅਸੀਂ ਮੰਨਦੇ ਹਾਂ ਕਿ ਬਿਨਾਂ ਲੱਛਣ ਵਾਲੀ ਬੀਬੀ ਅਤੇ ਉਹਨਾਂ ਦੇ ਗੁਆਂਢੀ, ਲਿਫਟ ਦੀ ਸਤਹਿ ਦੇ ਸੰਪਰਕ ਵਿਚ ਆਉਣ ਨਾਲ ਪਾਜ਼ੇਟਿਵ ਹੋ ਗਏ। ਇਸ ਤੋਂ ਪਤਾ ਚੱਲਦਾ ਹੈ ਕਿ ਕਿਵੇਂ ਬਿਨਾਂ ਲੱਛਣ ਵਾਲੇ ਮਰੀਜ਼ ਨਾਲ ਵੱਡੇ ਪੱਧਰ ‘ਤੇ ਵਾਇਰਸ ਫੈਲ ਸਕਦਾ ਹੈ।news source: jagbani

Leave a Reply

Your email address will not be published. Required fields are marked *