ਪੰਜਾਬ ਚ’ ਕਰੋਨਾ ਦਾ ਵੱਡਾ ਕਹਿਰ: ਏਥੇ ਇੱਕੋ ਥਾਂ ਮਿਲੇ 80 ਨਵੇਂ ਪੋਜ਼ੀਟਿਵ ਮਰੀਜ਼-ਦੇਖੋ ਪੂਰੀ ਖ਼ਬਰ

ਕੋਰੋਨਾ ਵਾਇਰਸ ਦੇ ਕਹਿਰ ਕਾਰਣ ਮਹਾਨਗਰ ਵਿਚ ਇਕ ਹੋਰ ਮਰੀਜ਼ ਦੀ ਮੌਤ ਹੋ ਗਈ। ਉਕਤ 45 ਸਾਲਾਂ ਮ੍ਰਿਤਕ ਰਾਮ ਨਗਰ ਦਾ ਰਹਿਣ ਵਾਲਾ ਸੀ ਅਤੇ ਸੀ. ਐੱਮ. ਸੀ. ਹਸਪਤਾਲ ਵਿਚ ਭਰਤੀ ਸੀ। ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਤੋਂ ਅੱਜ 80 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 76 ਲੁਧਿਆਣਾ ਦੇ ਰਹਿਣ ਵਾਲੇ ਹਨ, ਜਦੋਂਕਿ ਚਾਰ ਹੋਰਨਾ ਜ਼ਿਲਿਆਂ ਦੇ ਹਨ। ਹੁਣ ਤੱਕ 1770 ਮਰੀਜ਼ਾਂ ਦੀ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿਚੋਂ 43 ਦੀ ਮੌਤ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਵੱਖ-ਵੱਖ ਹਸਪਤਾਲਾਂ ਵਿਚ 548 ਮਰੀਜ਼ਾਂ ਦਾ ਇਲਾਜ ਜਾਰੀ ਹੈ।

ਸ਼ਰਮਾ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿਚ ਹੁਣ ਤੱਕ ਕੁਲ 49,332 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 48,050 ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਨ੍ਹਾਂ ਵਿਚੋਂ 45,980 ਨੈਗੇਟਿਵ ਆਏ ਹਨ, ਜਦਕਿ 1,282 ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜ਼ਿਲਾ ਲੁਧਿਆਣਾ ਨਾਲ ਸਬੰਧਤ 1770 ਮਾਮਲੇ ਪਾਜ਼ੇਟਿਵ ਪਾਏ ਗਏ ਹਨ, ਜਦੋਂਕਿ 300 ਮਰੀਜ਼ ਹੋਰਨਾ ਜ਼ਿਲਿਆਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ 43 ਮੌਤਾਂ ਜ਼ਿਲਾ ਲੁਧਿਆਣਾ ਅਤੇ 33 ਹੋਰ ਜ਼ਿਲਿਆਂ ਨਾਲ ਸਬੰਧਤ ਹੋਈਆਂ ਹਨ।

ਹੁਣ ਤੱਕ 17,666 ਵਿਅਕਤੀਆਂ ਨੂੰ ਘਰਾਂ ਵਿਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 2,742 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 257 ਵਿਅਕਤੀਆਂ ਨੂੰ ਘਰਾਂ ਵਿਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਲੁਧਿਆਣਾ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਵੀ ਕਿਸੇ ਵਿਅਕਤੀ ਦੇ ਕੋਰੋਨਾ ਪੀੜਤ ਜਾਂ ਸ਼ੱਕੀ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਂਕੜਿਆਂ ਵਿਚ ਹੈ।

ਇਲਾਕਾ ਉਮਰ ਲਿੰਗ —ਵਿਸ਼ਵਾ ਮਿੱਤਰ ਸਟਰੀਟ ਸਿਵਲ ਲਾਈਨ 40 ਪੁਰਸ਼ ਰਾਣੀ ਝਾਂਸੀ ਰੋਡ 8 ਬੱਚਾ ਰਾਣੀ ਝਾਂਸੀ ਰੋਡ 8 ਬੱਚੀ ਬਾਬਾ ਦੀਪ ਸਿੰਘ ਨਗਰ 56 ਪੁਰਸ਼ ਬਾਬਾ ਦੀਪ ਸਿੰਘ ਨਗਰ 49 ਔਰਤ ਪੱਖੋਵਾਲ ਰੋਡ 32 ਔਰਤ ਨੈਸ਼ਨਲ ਰੋਡ, ਘੁਮਾਰ ਮੰਡੀ 36 ਪੁਰਸ਼ ਸਾਹਿਬਜ਼ਾਦਾ ਫਤਹਿ ਸਿੰਘ ਨਗਰ 29 ਪੁਰਸ਼ ਰਾਣੀ ਝਾਂਸੀ ਰੋਡ 36 ਔਰਤ ਰਾਣੀ ਝਾਂਸੀ ਰੋਡ 12 ਬੱਚੀ ਰਾਣੀ ਝਾਂਸੀ ਰੋਡ 6 ਬੱਚੀ ਚੰਦਰ ਨਗਰ 68 ਪੁਰਸ਼ ਸ਼ਹੀਦ ਕਰਨੈਲ ਸਿੰਘ ਨਗਰ ਗਿੱਲ ਰੋਡ 48 ਪੁਰਸ਼ ਸ਼ਹੀਦ ਕਰਨੈਲ ਸਿੰਘ ਨਗਰ ਗਿੱਲ ਰੋਡ 33 ਪੁਰਸ਼ ਪਿੰਡ ਹੁਸੈਨਪੁਰਾ 28 ਪੁਰਸ਼ ਮਾਡਲ ਟਾਊਨ ਐਕਸਟੈਂਸ਼ਨ 52 ਪੁਰਸ਼ ਬੀ. ਆਰ. ਐੱਸ. ਨਗਰ 69 ਪੁਰਸ਼ ਗੁਰੂ ਅਮਰਦਾਸ ਨਗਰ ਲੋਧੀ ਕਲੱਬ ਰੋਡ 22 ਮਹਿਲਾ ਗੁਰੂ ਅਮਰਦਾਸ ਨਗਰ ਲੋਧੀ ਕਲੱਬ ਰੋਡ 23 ਔਰਤ ਟੈਗੋਰ ਨਗਰ ਸਿਵਲ ਲਾਈਨ 30 ਪੁਰਸ਼ ਚੰਦਰ ਨਗਰ 65 ਔਰਤ ਅਗਰ ਨਗਰ 40 ਪੁਰਸ਼ ਗੁਰੂ ਅਮਰਦਾਸ ਨਗਰ ਲੋਧੀ ਕਲੱਬ ਰੋਡ 46 ਔਰਤ ਨਿਊ ਜੀ. ਕੇ. ਅਸਟੇਟ ਮੁੰਡੀਆਂ ਕਲਾਂ 40 ਔਰਤ ਹਰਗੋਬਿੰਦ ਨਗਰ ਸ਼ਿਵਾਜੀ ਨਗਰ 49 ਔਰਤ ਫਰੈਂਡਜ਼ ਕਾਲੋਨੀ ਚੰਡੀਗੜ੍ਹ ਰੋਡ 54 ਪੁਰਸ਼ ਬਾਵਾ ਕਾਲੋਨੀ ਹੈਬੋਵਾਲ ਕਲਾਂ ਪਿੰਡ ਹੁਸੈਨਪੁਰਾ 64 ਪੁਰਸ਼ ਅਰਬਨ ਅਸਟੇਟ ਫੋਕਲ ਪੁਆਇੰਟ 55 ਪੁਰਸ਼ ਅਗਰ ਨਗਰ 70 ਪੁਰਸ਼ ਕਿਚਲੂ ਨਗਰ 60 ਪੁਰਸ਼ ਚੌੜੀ ਸੜਕ 22 ਪੁਰਸ਼ ਗੁਰੂ ਗੋਬਿੰਦ ਸਿੰਘ ਨਗਰ ਲੋਹਾਰਾ

29 ਔਰਤ ਭਾਰਤ ਨਗਰ ਚੌਕ 38 ਪੁਰਸ਼ ਭਾਰਤ ਨਗਰ ਚੌਕ 8 ਪੁਰਸ਼ ਸ਼ਕਤੀ ਵਿਹਾਰ ਹੈਬੋਵਾਲ ਕਲਾਂ 33 ਪੁਰਸ਼ ਪ੍ਰਭਾਤ ਨਗਰ ਢੋਲੇਵਾਲ 43 ਪੁਰਸ਼ ਫਲਾਵਰ ਚੌਕ ਦੁੱਗਰੀ 57 ਪੁਰਸ਼ ਜਨਤਾ ਨਗਰ 47 ਔਰਤ ਜੰਮੂ ਕਾਲੋਨੀ 30 ਪੁਰਸ਼ ਗੋਬਿੰਦ ਨਗਰ 56 ਪੁਰਸ਼ ਜੀ. ਟੀ. ਬੀ. ਨਗਰ ਮੁੰਡੀਆਂ ਕਲਾਂ 52 ਔਰਤ ਭਾਰਤ ਨਗਰ ਚੌਕ 30 ਔਰਤ ਅਗਰ ਨਗਰ ਐਕਸਟੈਂਸ਼ਨ 26 ਪੁਰਸ਼ ਖੰਨਾ 29 ਪੁਰਸ਼ ਖੰਨਾ ਮੋਹਨ ਪੁਰ 21 ਔਰਤ ਖੰਨਾ 70 ਔਰਤ ਫੀਲਡਗੰਜ਼ 71 ਪੁਰਸ਼ ਅਗਰ ਨਗਰ ਐਕਸਟੈਂਸ਼ਨ 27 ਔਰਤ ਮਾਇਆ ਨਗਰ 30 ਔਰਤ ਜਨਤਾ ਐਨਕਲੇਵ ਦੁੱਗਰੀ 30 ਔਰਤ, 40 ਪੁਰਸ਼ ਖੰਨਾ 36 ਪੁਰਸ਼ ਗਿੱਲ ਕਾਲੋਨੀ 20 ਪੁਰਸ਼ ਗੁਰੂ ਗਿਆਨ ਵਿਹਾਰ 30 ਪੁਰਸ਼ ਚੀਮਾ ਚੌਕ 20 ਔਰਤ ਸਾਹਨੇਵਾਲ 43 ਔਰਤ ਸ਼ਹੀਦ ਕਰਨਲ ਸਿੰਘ ਨਗਰ ਗਿੱਲ ਰੋਡ 64 ਪੁਰਸ਼ਪ੍ਰੀਤ ਨਗਰ ਤਾਜਪੁਰ ਰੋਡ 28 ਪੁਰਸ਼ ਵੀਰ ਪੈਲੇਸ 26 ਪੁਰਸ਼ ਪਿੰਡ ਹੁਸੈਨਪੁਰਾ 25 ਪੁਰਸ਼ ਬੀ. ਆਰ. ਐੱਸ. ਨਗਰ 34 ਪੁਰਸ਼ ਦੁਰਗਾਪੁਰੀ ਹੈਬੋਵਾਲ ਕਲਾਂ 35 ਔਰਤ ਪਿੰਡ ਹੁਸੈਨਪੁਰਾ 51 ਔਰਤ |news source: jagbani