ਵਿਗਿਆਨੀਆਂ ਨੇ ਦਿੱਤੀ ਵੱਡੀ ਚੇਤਾਵਨੀਂ: ਇੱਥੇ ਕਰੋਨਾ ਨਾਲੋਂ ਵੀ ਜਿਆਦਾ ਭਿਆਨਕ ਵਾਇਰਸ ਫੈਲਣ ਦਾ ਖਤਰਾ-ਦੇਖੋ ਪੂਰੀ ਖਬਰ

ਦੁਨੀਆ ਦੀ ਇਕ ਪ੍ਰਮੁੱਖ ਵਿਗਿਆਨੀ ਨੇ ਚੇਤਾਵਨੀ ਦਿੱਤੀ ਹੈਕਿ ਚੀਨ ਜਿਸ ਤਰ੍ਹਾਂ ਦੇ ਮਾਹੌਲ ਵਿਚ ਕੰਮ ਹੋ ਰਿਹਾ ਹੈ ਉਸ ਨਾਲ ਕੋਰੋਨਾ ਨਾਲੋਂ ਵੀ ਖਤਰਨਾਕ ਵਾਇਰਸ ਪੈਦਾ ਹੋ ਸਕਦਾ ਹੈ ਅਤੇ ਇਹ ਇਨਸਾਨਾਂ ਵਿਚ ਫੈਲ ਸਕਦਾ ਹੈ। ਵਰਲਡ ਐਨੀਮਲ ਪ੍ਰੋਟੇਕਸ਼ਨ ਦੇ ਨਾਲ ਕੰਮ ਕਰਨ ਵਾਲੀ ਵਿਗਿਆਨੀ ਕੇਟ ਬਲੈਸਜੈਕ ਨੇ ਕਿਹਾ ਹੈ ਕਿ ਬਹੁਤ ਹਮਲਾਵਰ ਢੰਗ ਨਾਲ ਫਾਰਮਿੰਗ ਮਤਲਬ ਖੇਤੀ ਕੀਤੀ ਜਾ ਰਹੀ ਹੈ।

ਇਸ ਨਾਲ ਰੋਗਾਣੂਨਾਸ਼ਕ ਪ੍ਰਤੀਰੋਧ (Antibiotic resistance) ਦੇ ਨਾਲ-ਨਾਲ ਕੋਰੋਨਾ ਨਾਲੋਂ ਵੀ ਖਤਰਨਾਕ ਵਾਇਰਸ ਦਾ ਜਨਮ ਹੋ ਸਕਦਾ ਹੈ।Express.co.uk ਦੀ ਰਿਪੋਰਟ ਦੇ ਮੁਤਾਬਕ ਸਿੰਗਾਪੁਰ ਵਿਚ ਰਹਿਣ ਵਾਲੀ ਕੇਟ ਬਲੈਸਜੈਕ ਨੇ ਕਿਹਾ ਕਿ ਚੀਨ ਬਰਡ ਫਲੂ ਦੇ 2 ਨਵੇਂ ਤਣਾਆਂ ਨਾਲ ਜੂਝ ਰਿਹਾ ਹੈ। ਇਸ ਦੇ ਇਲਾਵਾ ਇਨਸਾਨ, ਸੂਰ ਅਤੇ ਐਵੀਅਨ ਇਨਫਲੂਐਂਜਾ ਨਾਲ ਮਿਲ ਕੇ ਬਣੇ ਸਵਾਈਨ ਫਲੂ ਦੇ ਮਾਮਲੇ ਵੀ ਚੀਨ ਵਿਚ ਦੇਖੇ ਗਏ ਹਨ।

ਇਹ ਸਾਰੇ ਵਾਇਰਸ ਮਿਲ ਕੇ ਖਤਰਨਾਕ ਵਾਇਰਸ ਤਣਾਅ ਪੈਦਾ ਕਰ ਸਕਦੇ ਹਨ। ਵਿਗਿਆਨੀ ਕੇਟ ਬਲੈਸਜੈਕ ਨੇ ਕਿਹਾ ਕਿ ਚੀਨ ਵਿਚ ਮੌਜੂਦਾ ਸਵਾਈਨ ਫਲੂ ਵਾਇਰਸ ਵਿਚ ਸਮਰੱਥਾ ਹੈ ਕਿ ਉਹ ਇਨਸਾਨ ਦੇ ਗਲੇ ਅਤੇ ਸਾਹ ਪ੍ਰਣਾਲੀ ਵਿਚ ਬਾਈਂਡ ਹੋ ਜਾਵੇ।

ਕੇਟ ਨੇ ਕਿਹਾ ਕਿ ਬੀਤੇ 15 ਸਾਲਾਂ ਵਿਚ ਚੀਨ ਵਿਚ ਖੇਤੀ ਦੇ ਢੰਗਾਂ ਵਿਚ ਤੇਜ਼ੀ ਨਾਲ ਤਬਦੀਲੀ ਆਈ ਹੈ। ਰਵਾਇਤੀ ਖੇਤੀ ਛੱਡ ਕੇ ਹਮਲਾਵਰ ਖੇਤੀ ਕੀਤੀ ਜਾ ਰਹੀ ਹੈ ਜਿਸ ਵਿਚ ਨਿਯਮਾਂ ਦੀ ਪਾਲਣਾ ਵੀ ਨਹੀਂ ਕੀਤੀ ਜਾ ਰਹੀ। ਬਹੁਤ ਸੀਮਤ ਜਗ੍ਹਾ ‘ਤੇ ਵੱਡੀ ਗਿਣਤੀ ਵਿਚ ਜੀਵਾਂ ਨੂੰ ਰੱਖਿਆ ਜਾਂਦਾ ਹੈ ਜਿਸ ਨਾਲ ਉਹਨਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ।

ਅਜਿਹੀ ਸਥਿਤੀ ਵਿਚ ਵਾਇਰਸ ਦਾ ਨਵਾਂ ਮਿਊਟੇਸ਼ਨ ਹੋ ਸਕਦਾ ਹੈ ਜਾਂ ਨਵੇਂ ਵਾਇਰਸ ਪੈਦਾ ਹੋ ਸਕਦੇ ਹਨ। ਜਦਕਿ ਫਾਰਮ ਤੋਂ ਨਿਕਲਣ ਵਾਲੇ ਕਚਰੇ ਨਾਲ ਵੀ ਇਨਸਾਨਾਂ ਨੂੰ ਖਤਰਾ ਹੋ ਸਕਦਾ ਹੈ। ਚੀਨ ਦੁਨੀਆ ਭਰ ਵਿਚ ਸੂਰ ਦੇ ਮਾਂਸ ਦਾ ਸਭ ਤੋਂ ਵੱਡਾ ਉਤਪਾਦਕ ਹੈ ਜਦਕਿ ਚਿਕਨ ਦੇ ਉਤਪਾਦਨ ਦੇ ਮਾਮਲੇ ਵਿਚ ਉਹ ਦੁਨੀਆ ਵਿਚ ਦੂਜੇ ਨੰਬਰ ‘ਤੇ ਹੈ। ਇੱਥੇ ਦੱਸ ਦਈਏ ਕਿ ਚੀਨ ਵੱਲੋਂ ਵੁਹਾਨ ਦੇ ਜੰਗਲੀ ਜੀਵਾਂ ਦੀ ਮਾਰਕੀਟ ਤੋਂ ਕੋਰੋਨਾਵਾਇਰਸ ਫੈਲਣ ਦੇ ਦਾਅਵੇ ਕੀਤੇ ਗਏ ਸਨ।news source: jagbani

Leave a Reply

Your email address will not be published. Required fields are marked *