1 ਅਗਸਤ ਤੋਂ ਬਦਲ ਜਾਣਗੇ ਇਹ ਨਿਯਮ-ਲੋਕਾਂ ਨੂੰ ਮਿਲੇਗਾ ਸੁੱਖ ਦਾ ਸਾਹ,ਦੇਖੋ ਪੂਰੀ ਖਬਰ

ਜੇਕਰ ਤੁਸੀਂ ਨਵੀਂ ਕਾਰ ਜਾਂ ਬਾਈਕ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅਗਲੇ ਮਹੀਨੇ ਤਕ ਰੁਕ ਜਾਓ ਕਿਉਂਕਿ 1 ਅਗਸਤ ਤੋਂ ਨਵਾਂ ਵਾਹਨ ਤੁਹਾਨੂੰ ਸਸਤਾ ਪਵੇਗਾ। ਵਾਹਨ ਇੰਸ਼ੋਰੈਂਸ ਦੇ ਨਿਯਮਾਂ ’ਚ ਵੱਡਾ ਬਦਲਾਅ ਕੀਤਾ ਗਿਆ ਹੈ।

ਇੰਸ਼ੋਰੈਂਸ ਰੈਗੁਲੇਟਰੀ ਅਤੇ ਡਿਵੈਲਪਮੈਂਟ ਅਥਾਰਿਟੀ ਆਫ ਇੰਡੀਆ (IRDA) ਨੇ ਲਾਂਗ ਟਰਮ ਮੋਟਰ ਥਰਡ ਪਾਰਟੀ ਇੰਸ਼ੋਰੈਂਸ ਪੈਕੇਟ ਨੂੰ ਵਾਪਸ ਲੈ ਲਿਆ ਹੈ। ਹੁਣ ਗੱਡੀ ਖਰੀਦਦੇ ਸਮੇਂ ਕਾਰ ਲਈ 3 ਸਾਲ ਅਤੇ ਦੋ ਪਹੀਆ ਵਾਹਨ ਲਈ 5 ਸਾਲ ਦਾ ਕਵਰ ਲੈਣਾ ਜ਼ਰੂਰੀ ਨਹੀਂ ਹੋਵੇਗਾ। ਇਹ ਬਦਲਾਅ 1 ਅਗਸਤ ਤੋਂ ਲਾਗੂ ਹੋਵੇਗਾ ਜਿਸ ਨਾਲ ਕਰੋੜਾਂ ਲੋਕਾਂ ਨੂੰ ਫਾਇਦਾ ਹੋਵੇਗਾ।

IRDA ਦਾ ਕਹਿਣਾ ਹੈ ਕਿ ਲੰਬੀ ਮਿਆਦ ਵਾਲੀ ਪਾਲਿਸੀ ਕਾਰਨ ਨਵਾਂ ਵਾਹਨ ਖਰੀਦਣਾ ਲੋਕਾਂ ਲਈ ਮਹਿੰਗਾ ਸਾਬਤ ਹੁੰਦਾ ਹੈ। ਅਜਿਹੇ ’ਚ ਇਸ 3 ਅਤੇ 5 ਸਾਲ ਵਾਲੀ ਲੰਬੀ ਮਿਾਦ ਨੂੰ ਜ਼ਰੂਰੀ ਬਣਾਈ ਰੱਖਣਾ ਇਸ ਲਿਹਾਜ ਨਾਲ ਠੀਕ ਨਹੀਂ ਹੈ। ਦੱਸ ਦੇਈਏ ਕਿ ਕੋਰੋਨਾ ਕਾਰਨ ਇਸ ਸਮੇਂ ਲੋਕਾਂ ਕੋਲ ਉਂਝ ਹੀ ਪੈਸੇ ਨਹੀਂ ਹਨ, ਇਸ ਲਈ ਇਸ ਨਿਯਮ ’ਚ ਬਦਲਾਅ ਕੀਤਾ ਗਿਆ ਹੈ।

ਕੀ ਹੈ ਥਰਡ ਪਾਰਟੀ ਮੋਟਰ ਇੰਸ਼ੋਰੈਂਸ – ਦੁਰਘਟਨਾ ਹੋਣ ਦੀ ਹਾਲਤ ’ਚ ਮੋਟਰ ਇੰਸ਼ੋਰੈਂਸ ਪਾਲਿਸੀ ਤੁਹਾਨੂੰ ਮੁੱਖ ਰੂਪ ਨਾਲ ਦੋ ਤਰ੍ਹਾਂ ਦੀ ਸੁਰੱਖਿਆ ਪ੍ਰਦਾਨ ਕਰਦੀ ਹੈ। ਫੁਲ ਇੰਸ਼ੋਰੈਂਸ ’ਚ ਪਾਲਿਸੀ ਧਾਰਕ ਦਾ ਨੁਕਸਾਨ, ਜਿਸ ਨੂੰ (ਓਨ ਡੈਮੇਜ) ਕਹਿੰਦੇ ਹਨ, ਇਸ ਦਾ ਮੁਆਵਜ਼ਾ ਮਿਲਦਾ ਹੈ। ਉਥੇ ਹੀ ਦੂਜੀ ਥਰਡ ਪਾਰਟੀ ਇੰਸ਼ੋਰੈਂਸ ਯਾਨੀ ਕਿ ਦੂਜੇ ਵਿਅਕਤੀ ਦਾ ਨੁਕਸਾਨ ਇਸ ਦੁਰਘਟਨਾ ’ਚ ਹੋਇਆ ਹੋਵੇ, ਉਸ ਦਾ ਮੁਆਵਜ਼ਾ ਇਸ ਇੰਸ਼ੋਰੈਂਸ ’ਚ ਕਵਰ ਹੁੰਦਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |

Leave a Reply

Your email address will not be published. Required fields are marked *