ਕਪੂਰਥਲਾ ਦੇ ਥਾਣਾ ਸੁਭਾਨਪੁਰ ਅਧੀਨ ਪੈਂਦੇ ਪਿੰਡ ਜੈਰਾਮ ਪੁਰ ਵਿਚ ਬੀਤੀ ਐਤਵਾਰ-ਸੋਮਵਾਰ ਦੀ ਰਾਤ ਅੱਗ ਲੱਗਣ ਕਾਰਨ ਮਾਂ ਅਤੇ ਪੁੱਤਰ ਜਿਊਂਦੇ ਸੜ ਗਏ। ਹਾਦਸੇ ਦਾ ਪਤਾ ਸੋਮਵਾਰ ਦੁਪਹਿਰ ਲੱਗਿਆ।
ਮ੍ਰਿਤਕ ਹਰਭਜਨ ਕੌਰ ਪਤਨੀ ਪੂਰਨ ਸਿੰਘ ਅਤੇ ਹਰਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਪਿੰਡ ਭਗਵਾਨ ਪੁਰ ਜਿਲ੍ਹਾ ਕਪੂਰਥਲਾ ਦੇ ਰਹਿਣ ਵਾਲੇ ਸਨ। ਦੋਵੇਂ ਮ੍ਰਿਤਕ ਰਿਸ਼ਤੇ ਵਿੱਚ ਮਾ ਪੁੱਤ ਸਨ। ਮ੍ਰਿਤਕ ਹਰਭਜਨ ਕੌਰ ਅਤੇ ਉਸ ਦਾ ਬੇਟਾ ਹਰਵਿੰਦਰ ਸਿੰਘ ਆਪਣੇ ਨਾਨਕੇ ਪਿੰਡ ਜੈਰਾਮ ਪੁਰ ਵਿੱਚ ਰਹਿ ਕੇ ਆਪਣੇ ਰਿਸ਼ਤੇਦਾਰਾਂ ਦੀ ਖੇਤੀਬਾੜੀ ਸੰਭਾਲ ਰਹੇ ਸਨ।
ਉਹਨਾਂ ਦੇ ਰਿਸ਼ਤੇਦਾਰ ਵਿਦੇਸ਼ ਵਿੱਚ ਵੱਸਦੇ ਹਨ ਤੇ ਉਹਨਾਂ ਦੀ ਜਾਇਦਾਦ ਸੰਭਾਲਣ ਵਾਲਾ ਹੋਰ ਕੋਈ ਨਹੀਂ ਸੀ।ਅੱਜ ਗਆਂਢੀਆ ਨੂੰ ਘਟਨਾ ਸੰਬੰਧੀ ਬਾਅਦ ਦੁਪਹਿਰ ਵੇਲੇ ਉਸ ਵਕਤ ਪਤਾ ਲੱਗਿਆ ਜਦੋਂ ਉਹਨਾਂ ਨੇ ਘਰ ਅੰਦਰੋਂ ਧੂੰਆ ਨਿਕਲਦਾ ਦੇਖਿਆਂ ਤਾਂ ਤੁਰਤ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।ਫਿਲਹਾਲ ਮੌਕੇ ਉਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |