ਕਰੋਨਾ ਨੇ ਸਾਰੀਆਂ ਹੱਦਾਂ ਕੀਤੀਆਂ ਪਾਰ,ਹੁਣੇ ਇੱਥੇ ਡਾਕਟਰਾਂ ਸਮੇਤ 97 ਅਧਿਕਾਰੀਆਂ ਦੀ ਹੋਈ ਮੌਤ-ਦੇਖੋ ਪੂਰੀ ਖ਼ਬਰ

ਯਮਨ ਵਿਚ ਕੋਰੋਨਾ ਵਾਇਰਸ ਕਾਰਨ 97 ਮੈਡੀਕਲ ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਇਕ ਮਨੁੱਖੀ ਸਹਾਇਤਾ ਸਮੂਹ ਨੇ ਇਹ ਜਾਣਕਾਰੀ ਦਿੱਤੀ। ਇਸ ਨਾਲ ਯੁੱਧਗ੍ਰਸਤ ਦੇਸ਼ ਵਿਚ ਮਾੜੀ ਸਿਹਤ ਖੇਤਰ ‘ਤੇ ਇਸ ਮਹਾਮਾਰੀ ਦੇ ਪ੍ਰਭਾਵ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਮੈਡਗਲੋਬਲ ਨੇ ਯਮਨ ਦੇ ਡਾਕਟਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ। ਮਰਨ ਵਾਲੇ 97 ਮੈਡੀਕਲ ਕਰਮਚਾਰੀਆਂ ਵਿਚ ਵਾਇਰਸ ਰੋਗਾਂ ਦੇ ਮਾਹਰ, ਮੈਡੀਕਲ ਨਿਰਦੇਸ਼ਕ, ਦਵਾਈਆਂ ਤੇ ਦਵਾ ਵਿਕਰੇਤਾ ਵੀ ਸ਼ਾਮਲ ਹਨ। ਕੋਰੋਨਾ ਵਾਇਰਸ ਮਹਾਮਾਰੀ ਫੈਲਣ ਤੋਂ ਪਹਿਲਾਂ ਯਮਨ ਵਿਚ 10,000 ਲੋਕਾਂ ਲਈ ਸਿਰਫ 10 ਡਾਕਟਰ ਸਨ ।

5 ਸਾਲ ਦੇ ਯੁੱਧ ਦੇ ਬਾਅਦ ਦੇਸ਼ ਦੀ ਸਿਹਤ ਵਿਵਸਥਾ ਬਹੁਤ ਖਰਾਬ ਹੋ ਗਈ ਹੈ। ਉਸ ਦੀਆਂ ਅੱਧੀਆਂ ਮੈਡੀਕਲ ਸੁਵਿਧਾਵਾਂ ਬੇਕਾਰ ਪਈਆਂ ਹਨ। ਯਮਨ ਦੀ ਕੌਮਾਂਤਰੀ ਤੌਰ ‘ਤੇ ਮਾਨਤਾ ਪ੍ਰਾਪਤ ਸਰਕਾਰ ਮੁਤਾਬਕ ਇੱਥੇ ਕੋਵਿਡ-19 ਕਾਰਨ 1,674 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ ਤੇ 469 ਲੋਕਾਂ ਦੀ ਮੌਤ ਹੋ ਚੁੱਕੀ ਹੈ।ਤੁਹਾਨੂੰ ਦੱਸ ਦਈਏ ਕਿ ਇੱਥੇ ਕੋਰੋਨਾ ਦੇ ਟੈਸਟ ਬੇਹੱਦ ਘੱਟ ਹੋਏ ਹਨ, ਇਸੇ ਲਈ ਕੋਰੋਨਾ ਦੇ ਮਾਮਲੇ ਵੀ ਘੱਟ ਹੀ ਦਰਜ ਹੋਏ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਦਿੱਤੀ ਜਾਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: jagbani

Leave a Reply

Your email address will not be published. Required fields are marked *