ਪੰਜਾਬ ਸਮੇਤ ਇਹਨਾਂ ਸੂਬਿਆਂ ਦੇ ਲੋਕਾਂ ਨੂੰ ਲੱਗੇਗਾ ਵੱਡਾ ਝੱਟਕਾ ਕਿਉਂਕਿ ਹੁਣ ਤੋਂ ਕਰਨਾ ਪਵੇਗਾ ਇਹ ਕੰਮ,ਦੇਖੋ ਪੂਰੀ ਖ਼ਬਰ

ਮਹਾਰਾਸ਼ਟਰ, ਪੰਜਾਬ ਤੇ ਕੇਰਲ ਤੋਂ ਬਿਹਾਰ ਆਉਣ ਵਾਲਿਆਂ ਨੂੰ ਕੋਰੋਨਾ ਨੈਗੇਟਿਵ ਸਰਟੀਫ਼ਿਕੇਟ ਦੇਣਾ ਹੋਵੇਗਾ। ਇਹ ਫ਼ੈਸਲਾ ਸੋਮਵਾਰ ਨੂੰ ਮੁੱਖ ਸਕੱਤਰ ਅਰੁਣ ਕੁਮਾਰ ਸਿੰਘ ਦੀ ਪ੍ਰਧਾਨਗੀ ਹੇਠ ਕ੍ਰਾਈਸਿਸ ਮੈਨੇਜਮੈਟ ਗਰੁੱਪ ਦੀ ਮੀਟਿੰਗ ਵਿੱਚ ਲਿਆ ਗਿਆ। ਨਾਲ ਹੀ ਇਹ ਵੀ ਤੈਅ ਕੀਤਾ ਗਿਆ ਕਿ ਜਨਤਕ ਸਥਾਨਾਂ ਉੱਤੇ ਹੋਲੀ ਮਿਲਣ ਸਮਾਰੋਹਾਂ ਉੱਤੇ ਰੋਕ ਰਹੇਗੀ। ਘਰਾਂ ਵਿੱਚ ਹੋਲੀ ਮਿਲਣ ਮਨਾਇਆ ਜਾ ਸਕੇਗਾ।

ਬਿਹਾਰ ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਪ੍ਰਤੱਯ ਅੰਮ੍ਰਿਤ ਨੇ ਦੱਸਿਆ ਕਿ ਮਹਾਰਾਸ਼ਟਰ, ਪੰਜਾਬ ਤੇ ਕੇਰਲ ਤੋਂ ਆਉਣ ਵਾਲੇ ਯਾਤਰੀਆਂ ਨੂੰ ਹਵਾਈ ਅੱਡੇ ਅਤੇ ਰੇਲਵੇ ਸਟੇਸ਼ਨ ਉੱਤੇ ਕੋਰੋਨਾ ਨੈਗੇਟਿਵ ਸਰਟੀਫ਼ਿਕੇਟ ਵਿਖਾਉਣਾ ਹੋਵੇਗਾ।

ਜਿਨ੍ਹਾਂ ਕੋਲ ਅਜਿਹਾ ਸਰਟੀਫ਼ਿਕੇਟ ਨਹੀਂ ਹੋਵੇਗਾ, ਉਨ੍ਹਾਂ ਦੀ ਰੈਪਿਡ ਐਂਟੀਜਨ ਕੋਰੋਨਾ ਜਾਂਚ ਕੀਤੀ ਜਾਵੇਗੀ। ਪਾਜ਼ਿਟਿਵ ਮਿਲਣ ’ਤੇ ਉਨ੍ਹਾਂ ਨੂੰ ਸਿੱਧੇ ਆਈਸੋਲੇਸ਼ਨ ਸੈਂਟਰ ਭੇਜ ਦਿੱਤਾ ਜਾਵੇਗਾ। ਇਹ ਨਿਯਮ 17 ਮਾਰਚ ਤੋਂ ਲਾਗੂ ਹੋਵੇਗਾ।

ਦਰਅਸਲ, ਦੇਸ਼ ਦੇ ਕੁਝ ਰਾਜਾਂ ’ਚ ਕੋਰੋਨਾ ਵਾਇਰਸ ਦੀ ਲਾਗ ਦੀ ਦੂਜੀ ਲਹਿਰ ਨੂੰ ਵੇਖਦਿਆਂ ਬਿਹਾਰ ਸਰਕਾਰ ਅਲਰਟ ਹੋ ਗਈ ਹੈ। ਮੁੱਖ ਸਕੱਤਰ ਨੇ ਸਾਰੇ ਡੀਐਮ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਕੋਰੋਨਾ ਕੇਅਰ ਸੈਂਟਰਾਂ ਦਾ ਮੁਆਇਨਾ ਕਰ ਕੇ ਉਨ੍ਹਾਂ ਦੀ ਸਥਿਤੀ ਦਾ ਵਿਸ਼ਲੇਸ਼ਣ ਕਰ ਲੈਣ ਤੇ ਉਨ੍ਹਾਂ ਨੂੰ ਮੁੜ ਸਰਗਰਮ ਕਰਨ। ਸੂਤਰਾਂ ਅਨੁਸਾਰ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ ਵੀ ਬੰਦ ਕੀਤਾ ਜਾ ਸਕਦਾ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

 

 

Leave a Reply

Your email address will not be published. Required fields are marked *