ਵੱਡੀ ਖੁਸ਼ਖਬਰੀ: 1 ਸਤੰਬਰ ਤੋਂ ਇਸ ਦੇਸ਼ ਲਈ ਸ਼ੁਰੂ ਹੋਣ ਜਾ ਰਹੀਆਂ ਹਨ ਉਡਾਨਾਂ-ਦੇਖੋ ਪੂਰੀ ਖ਼ਬਰ

ਕਿਫ਼ਾਇਤੀ ਜਹਾਜ਼ ਸੇਵਾ ਕੰਪਨੀ ਸਪਾਈਸ ਜੈੱਟ ਬ੍ਰਿਟੇਨ ਅਤੇ ਭਾਰਤ ਵਿਚਕਾਰ ਦੋ-ਪੱਖੀ ਸੀਮਤ ਉਡਾਣ ਸਮਝੌਤੇ ਤਹਿਤ 1 ਸਤੰਬਰ ਤੋਂ ਲੰਡਨ ਲਈ ਉਡਾਣ ਸ਼ੁਰੂ ਕਰੇਗੀ।ਸਪਾਈਸ ਜੈੱਟ ਦੇ ਮੁਖੀ ਤੇ ਪ੍ਰਬੰਧਕ ਨਿਰਦੇਸ਼ਕ ਅਜੇ ਸਿੰਘ ਨੇ ਇਕ ਬਿਆਨ ‘ਚ ਕਿਹਾ ਕਿ ਲੰਡਨ ਦੇ ਹੀਥਰੋ ਹਵਾਈ ਅੱਡੇ ‘ਤੇ 1 ਸਤੰਬਰ ਤੋਂ ਸਲਾਟ ਮਿਲ ਗਿਆ ਹੈ।

ਜਹਾਜ਼ ਕੰਪਨੀ ਨੂੰ ਫਿਲਹਾਲ ਦੋ-ਪੱਖੀ ਸਮਝੌਤੇ ਤਹਿਤ ਸੀਮਤਾਂ ਉਡਾਣਾਂ ਦੀ ਮਨਜ਼ੂਰੀ ਮਿਲੀ ਹੈ। ਸਿੰਘ ਨੇ ਕਿਹਾ, ”ਲੰਡਨ ਦੇ ਹੀਥਰੋ ਹਵਾਈ ਅੱਡੇ ‘ਤੇ ਸਲਾਟ ਮਿਲਣਾ ਸਪਾਈਸ ਜੈੱਟ ਲਈ ਮੀਲ ਦਾ ਪੱਥਰ ਹੈ। ਸਾਨੂੰ ਉਡਾਣ ਦੇ ਆਉਣ ਤੇ ਜਾਣ ਲਈ ਜੋ ਸਲਾਟ ਮਿਲੇ ਹਨ ਉਹ ਯਾਤਰੀਆਂ ਲਈ ਸੁਵਿਧਾਜਨਕ ਹੋਣਗੇ।

ਸਪਾਈਸ ਜੈੱਟ ਸਤੰਬਰ ‘ਚ ‘ਏਅਰ ਬੱਬਲ’ ਤਹਿਤ ਯੂ. ਕੇ. ਲਈ ਉਡਾਣ ਸ਼ੁਰੂ ਕਰੇਗੀ। ‘ਏਅਰ ਬੱਬਲ’ ਇਕ ਦੋ-ਪੱਖੀ ਵਿਵਸਥਾ ਹੈ, ਜਿਸ ‘ਚ ਦੋ ਦੇਸ਼ਾਂ ਦੀਆਂ ਏਅਰਲਾਈਨਾਂ ਕੁਝ ਨਿਯਮਾਂ ਅਤੇ ਰੋਕਾਂ ਨਾਲ ਕੌਮਾਂਤਰੀ ਉਡਾਣਾਂ ਦਾ ਸੰਚਾਲਨ ਕਰ ਸਕਦੀਆਂ ਹਨ। ਇਹ ਸਮਝੌਤਾ ਗਰਮੀਆਂ ਦੀ ਸਾਰਣੀ ਸਮਾਪਤ ਹੋਣ ਯਾਨੀ 23 ਅਕਤੂਬਰ ਤੱਕ ਪ੍ਰਭਾਵੀ ਰਹੇਗਾ।

ਗੌਰਤਲਬ ਹੈ ਕਿ ਕੋਵਿਡ-19 ਦੀ ਵਜ੍ਹਾ ਨਾਲ ਭਾਰਤ ‘ਚ 22 ਮਾਰਚ ਤੋਂ ਸਾਰੀਆਂ ਕੌਮਾਂਤਰੀ ਉਡਾਣਾਂ ਬੰਦ ਹਨ। ਹਾਲਾਂਕਿ, ਇਸ ਦੌਰਾਨ ਦੂਜੇ ਦੇਸ਼ਾਂ ‘ਚ ਫਸੇ ਆਪਣੇ ਨਾਗਰਿਕਾਂ ਨੂੰ ਲਿਆਉਣ ਲਈ ਵਿਸ਼ੇਸ਼ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਸਪਾਈਸ ਜੈੱਟ ਨੇ ਕਿਹਾ ਕਿ ਸਰਦੀਆਂ ਦੀ ਸਮਾਂ-ਸਾਰਣੀ ‘ਚ ਰੈਗੂਲਰ ਸਲਾਟ ਲੈਣ ਲਈ ਵੀ ਬ੍ਰਿਟੇਨ ਦੇ ਰੈਗੂਲੇਟਰਾਂ ਨਾਲ ਗੱਲ ਚੱਲ ਰਹੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਦਿੱਤੀ ਜਾਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news soource: jagbani

Leave a Reply

Your email address will not be published. Required fields are marked *