ਪੰਜਾਬ ਚ’ ਕਰੋਨਾ ਦਾ ਫ਼ਿਰ ਵੱਡਾ ਧਮਾਕਾ,ਇੱਥੇ ਇੱਕੋ ਥਾਂ ਇਕੱਠੇ ਮਿਲੇ 54 ਹੋਰ ਨਵੇਂ ਪੋਜ਼ੀਟਿਵ-ਦੇਖੋ ਪੂਰੀ ਖ਼ਬਰ

ਬਠਿੰਡਾ, (ਵਰਮਾ)- ਜ਼ਿਲ੍ਹੇ ’ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਆਮਦ ਬੁੱਧਵਾਰ ਨੂੰ ਵੀ ਜਾਰੀ ਰਹੀ। ਪਿਛਲੇ ਤਿੰਨ ਦਿਨਾਂ ’ਚ, ਜ਼ਿਆਦਾਤਰ ਮਾਮਲੇ ਸ਼ਹਿਰੀ ਇਲਾਕਿਆਂ ਤੋਂ ਆ ਰਹੇ ਹਨ, ਜਿਸ ਕਾਰਨ ਲੋਕਾਂ ’ਚ ਡਰ ਦਾ ਮਾਹੌਲ ਹੈ। ਹਾਲਾਂਕਿ ਜ਼ਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਕੋਰੋਨਾ ਮਰੀਜ਼ਾਂ ਦੇ ਮਰੀਜ਼ ਸਾਹਮਣੇ ਆਉਣ ਨਾਲ ਜ਼ਿਲਾ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ।

ਬੁੱਧਵਾਰ ਨੂੰ ਜ਼ਿਲੇ ’ਚ 54 ਨਵੇਂ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਸੂਚੀ ’ਚ ਵੱਡੀ ਗਿਣਤੀ ’ਚ ਲੋਕ ਮਹਾਨਗਰ ਨਾਲ ਸਬੰਧਤ ਹਨ। ਪ੍ਰਸ਼ਾਸਨ ਦੀ ਤਰਫੋਂ, ਅਜੀਤ ਰੋਡ ਦੀ ਇੱਕ ਗਲੀ ਅਤੇ ਨਵੀਂ ਬਸਤੀ ਦੀ ਇੱਕ ਗਲੀ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨ ਕੀਤਾ ਗਿਆ ਹੈ।

ਬੁੱਧਵਾਰ ਨੂੰ ਆਈ ਸੂਚੀ ਅਨੁਸਾਰ ਚੌਕੇ ਥਾਣੇ ’ਚ 4, ਪ੍ਰਤਾਪ ਨਗਰ ਬਠਿੰਡਾ ’ਚ ਤਿੰਨ, ਥਾਣਾ ਕੈਂਟ ’ਚ ਇੱਕ, ਭਰਤ ਨਗਰ ’ਚ ਤਿੰਨ, ਕਿੱਕਰਦਾਸ ਮੁਹੱਲਾ ’ਚ ਇੱਕ, ਐੱਨ. ਐੱਫ. ਐੱਲ. ਟਾਊਨ ’ਚ ਤਿੰਨ, ਇਕ ਰਈਆ ’ਚ, ਇਕ ਰਾਜੀਵ ਗਾਂਧੀ ਨਗਰ ’ਚ, ਡੀ. ਡੀ. ਇਕ ਮਿੱਤਲ ’ਚ ਇਕ, ਨਗਰ ’ਚ ਇਕ, ਨਥਾਣਾ ’ਚ ਤਿੰਨ, ਭੁੱਚੋ ’ਚ ਤਿੰਨ, ਜਿਉਂਦ ’ਚ ਇਕ, ਫੂਲ ਟਾਊਨ ’ਚ ਇਕ, ਗੁਰੂ ਨਾਨਕ ਪੁਰਾ ’ਚ ਇਕ, ਨਾਨਕ ਬਸਤੀ ਰਾਮਪੁਰਾ ’ਚ ਇਕ, ਫਿਲੌਰ ’ਚ ਦੋ,

ਮਾਨਸਾ ਬ੍ਰਿਜ ਨੇੜੇ ਇਕ, ਇਕ ਰਾਮਤੀਰਥ ਜਗਾ ਵਿਖੇ, ਇਕ ਨੱਤ ਰੋਡ ਤਲਵੰਡੀ ਸਾਬੋ ਵਿਖੇ, ਤਿੰਨ ਰਾਮਾਂ ਰਿਫਾਈਨਰੀ ਵਿਖੇ, ਇਕ ਗਿਆਨਾ ਪਿੰਡ ’ਚ, ਇਕ ਸਿੰਗੋ ਪਿੰਡ ’ਚ, ਇਕ ਧੰਨ ਸਿੰਘ ਖਾਨਾ ਪਿੰਡ ਵਿਖੇ, ਇਕ ਸੰਗਤ ਰੋਡ ਤਲਵੰਡੀ ਵਿਖੇ, ਤਿੰਨ ਕੇਂਦਰੀ ਬੈਂਕ ਤਲਵੰਡੀ ਵਿਖੇ, ਐੱਨ. ਐੱਫ. ਐੱਲ. ਇਕ, ਬੀੜ ਬਹਿਮਣ ’ਚ ਇਕ, ਏਮਜ਼ ’ਚ ਇਕ, ਕੈਂਟ ਖੇਤਰ ’ਚ ਚਾਰ, ਇਕ ਪਿੰਡ ਚੌਕ ’ਚ, ਇਕ ਬਾਹੀਆ ਕਿਲੇ ’ਚ ਇਕ, ਪ੍ਰਜਾਪਤ ਕਲੋਨੀ ਵਿਚ ਇਕ, ਨਛੱਤਰ ਨਗਰ ’ਚ ਇਕ ਅਤੇ ਬੁਰਜ ਡੱਲਾ ’ਚ ਇਕ ਕੇਸ ਕੋਰੋਨਾ ਪਾਜ਼ੇਟਿਵ ਸਾਹਮਣੇ ਆਇਆ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਦਿੱਤੀ ਜਾਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: jagbani

Leave a Reply

Your email address will not be published. Required fields are marked *