ਇਸ ਦੇਸ਼ ਨੇ ਕੀਤਾ ਵੱਡਾ ਦਾਅਵਾ: ਇਸ ਦਿਨ ਤੱਕ ਆ ਜਾਵੇਗੀ ਦੁਨੀਆਂ ਦੀ ਪਹਿਲੀ ਵੈਕਸੀਨ-ਦੇਖੋ ਪੂਰੀ ਖ਼ਬਰ

ਰੂਸ ਨੇ ਦਾਅਵਾ ਕੀਤਾ ਹੈ ਕਿ 10 ਅਤੇ 12 ਅਗਸਤ ਵਿਚਕਾਰ ਕੋਰੋਨਾ ਟੀਕਾ ਲਾਂਚ ਕਰ ਦਿੱਤਾ ਜਾਵੇਗਾ। ਇਹ ਕੋਰੋਨਾ ਨੂੰ ਹਰਾਉਣ ਵਾਲੀ ਦੁਨੀਆ ਦੀ ਪਹਿਲੀ ਵੈਕਸੀਨ ਹੈ। ਨਿਊਜ਼ ਏਜੰਸੀ ਬਲੂਮਬਰਗ ਦੇ ਅਨੁਸਾਰ ਵੈਕਸੀਨ ਲਾਂਚ ਕਰਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਰਿਪੋਰਟ ਦੇ ਅਨੁਸਾਰ ਪਹਿਲਾਂ ਇਸ ਨੂੰ ਰਜਿਸਟਰ ਕੀਤਾ ਜਾਵੇਗਾ ਅਤੇ ਫਿਰ 3 ਤੋਂ 7 ਦਿਨਾਂ ਦੇ ਅੰਦਰ ਇਹ ਟੀਕਾ ਲੋਕਾਂ ਲਈ ਮਾਰਕੀਟ ਵਿੱਚ ਉਪਲਬਧ ਹੋ ਜਾਵੇਗਾ। ਰੂਸ ਨੇ ਪਹਿਲਾਂ ਕਿਹਾ ਸੀ ਕਿ ਇਹ ਵੈਕਸੀਨ 15-16 ਅਗਸਤ ਤੱਕ ਆ ਜਾਵੇਗੀ। ਇਹ ਵੈਕਸੀਨ ਗਮਲਾਇਆ ਨੈਸ਼ਨਲ ਰਿਸਰਚ ਸੈਂਟਰ ਆਫ ਐਪੀਡੈਮਿਓਲੋਜੀ ਐਂਡ ਮਾਈਕਰੋਬਾਇਓਲੋਜੀ ਦੁਆਰਾ ਤਿਆਰ ਕੀਤਾ ਗਿਆ ਹੈ।

ਚੰਗੇ ਨਤੀਜੇ ਦਾ ਦਾਅਵਾ  – ਸਪੂਤਨਿਕ ਨਿਊਜ਼ ਨੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਹੈ ਕਿ ਇਸ ਟੀਕੇ ਨੂੰ ਲਗਾਉਣ ਤੋਂ ਬਾਅਦ ਨਤੀਜੇ ਬਹੁਤ ਸਕਾਰਾਤਮਕ ਆਏ ਹਨ। ਜਿਨਾਂ ਵਿਅਕਤੀਆਂ ਉਤੇ ਟਰਾਇਲ ਕੀਤੇ ਜਾ ਰਹੇ ਸਨ, ਉਨ੍ਹਾਂ ਦੀ ਇਮਿਊਨਿਟੀ ਪ੍ਰਣਾਲੀ ਚੰਗਾ ਰਿਸਪਾਂਸ ਦੇ ਰਹੀ ਸੀ। ਵਿਅਕਤੀ ‘ਤੇ ਕਿਸੇ ਵੀ ਕਿਸਮ ਦੇ ਕੋਈ ਮਾੜੇ ਪ੍ਰਭਾਵ ਨਹੀਂ ਮਿਲੇ। ਵਲੰਟੀਅਰ ਦਾ ਬੌਰਡਨਕੋ ਹਸਪਤਾਲ ਵਿਖੇ ਟੈਸਟ ਕੀਤਾ ਗਿਆ। ਗਮਾਲੇਆ ਇੰਸਟੀਚਿਊਟ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਟੀਕੇ ਨੂੰ ਆਮ ਲੋਕਾਂ ਦੇ ਵਰਤਣ ਲਈ 10 ਅਗਸਤ ਤੱਕ ਮਨਜ਼ੂਰੀ ਦਿਵਾ ਦਿੱਤੀ ਜਾਵੇਗੀ। ਪਰ ਸਭ ਤੋਂ ਪਹਿਲਾਂ ਹੈਲਥ ਵਰਕਰਾਂ ਨੂੰ ਫਰੰਟਲਾਈਨ ਦਿੱਤੀ ਜਾਵੇਗੀ, ਇਸਦਾ ਮਤਲਬ ਹੈ ਕਿ ਉਹ ਲੋਕ ਕੋਰੋਨਾ ਦੇ ਇਲਾਜ ਵਿਚ ਲੱਗੇ ਹੋਏ ਹਨ।

ਵੈਕਸੀਨ ‘ਤੇ WHO ਦੀ ਚੇਤਾਵਨੀ! – ਇਸ ਦੌਰਾਨ ਵਿਸ਼ਵ ਸਿਹਤ ਸੰਗਠਨ (WHO) ਨੇ ਰੂਸ ਦੇ ਇਸ ਵੈਕਸੀਨ ਬਾਰੇ ਬਹੁਤ ਸਾਰੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਹਨ। WHO ਨੇ ਕਿਹਾ ਹੈ ਕਿ ਰੂਸ ਨੇ ਟੀਕਾ ਬਣਾਉਣ ਲਈ ਤੈਅ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ, ਇਸ ਲਈ ਟੀਕੇ ਦੀ ਸਫਲਤਾ ‘ਤੇ ਭਰੋਸਾ ਕਰਨਾ ਮੁਸ਼ਕਲ ਹੈ। ਡਬਲਯੂਐਚਓ ਦੇ ਬੁਲਾਰੇ ਕ੍ਰਿਸਟੀਅਨ ਲਿੰਡਮਾਇਰ ਨੇ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਜੇ ਵੈਕਸੀਨ ਦਾ ਤੀਜਾ ਟਰਾਇਲ ਕੀਤੇ ਬਿਨਾਂ ਉਸਦੇ ਉਤਪਾਦਨ ਲਈ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ ਤਾਂ ਇਸ ਨੂੰ ਖ਼ਤਰਨਾਕ ਮੰਨਿਆ ਜਾਣਾ ਚਾਹੀਦਾ ਹੈ।

ਇਸ ਦੌਰਾਨ, ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਵਿਸ਼ਵ ਭਰ ਵਿਚ 6 ਵੈਕਸੀਨ ਦਾ ਕੰਮ ਤੀਜੇ ਪੇਜ ਉਤੇ ਪਹੁੰਚ ਗਿਆ ਹੈ। ਪਰ ਡਬਲਯੂਐਚਓ ਇਹ ਵੀ ਕਹਿੰਦਾ ਹੈ ਕਿ ਫਿਲਹਾਲ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਇਹ ਸਾਰੇ ਟੀਕੇ ਸਫਲ ਹੋਣਗੇ। ਇਸ ਸਮੇਂ ਦੁਨੀਆ ਭਰ ਵਿੱਚ 165 ਵੈਕਸੀਨ ਉਤੇ ਕੰਮ ਚੱਲ ਰਿਹਾ ਹੈ, ਜਿਸ ਦੇ ਵੱਖਰੇ ਪੜਾਅ ਦੇ ਟਰਾਇਲ ਚੱਲ ਰਹੇ ਹਨ। ਡਬਲਯੂਐਚਓ ਦੇ ਅਨੁਸਾਰ ਇਸ ਸਮੇਂ ਕਲੀਨਿਕਲ ਅਜ਼ਮਾਇਸ਼ਾਂ ਅਧੀਨ 26 ਟੀਕੇ ਹਨ।news source: news18punjab