ਸਰਕਾਰ ਵਲੋਂ ਕਿਸਾਨਾਂ ਤੋਂ MSP ਤੇ ਫ਼ਸਲ ਦੀ ਖਰੀਦ ਨੂੰ ਦਿਨ ਬ ਦਿਨ ਸਖ਼ਤ ਕੀਤਾ ਜਾ ਰਿਹਾ ਹੈ ਹੁਣ FCI ਨੇ ਇਕ ਅਜੇਹੀ ਸ਼ਰਤ ਰੱਖ ਦਿੱਤੀ ਹੈ ਜਿਸਨੂੰ ਪੂਰਾ ਕਰਨਾ ਕਿਸਾਨਾਂ ਵਾਸਤੇ ਬਹੁਤ ਹੀ ਔਖਾ ਹੈ ਤੇ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
ਜਿਵੇਂ ਕੇ ਅਸੀਂ ਜਾਣਦੇ ਹਾਂ ਕੇ ਪੰਜਾਬ ਤੇ ਹਰਿਆਣਾ ਵਿਚ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਜਾਵੇਗੀ ਪਰ ਇਸ ਤੋਂ ਪਹਿਲਾਂ ਹੀ FCI ਨੇ MSP ‘ਤੇ ਫਸਲਾਂ ਦੀ ਖਰੀਦ ਲਈ ਨਿਯਮਾਂ ਨੂੰ ਸਖਤ ਕਰਦੇ ਹੋਏ ਨਵੇਂ ਫਰਮਾਨ ਜਾਰੀ ਕਰ ਦਿੱਤੇ ਹਨ।
ਨਵੇਂ ਹੁਕਮਾਂ ਦੇ ਅਨੁਸਾਰ ਹੁਣ ਫਸਲਾਂ ਦੀ ਕੁਆਲਿਟੀ ਸੰਬੰਧੀ ਵੀ ਨਿਯਮ ਹੋਰ ਜ਼ਿਆਦਾ ਸਖਤ ਕਰ ਦਿੱਤੇ ਗਏ ਹਨ। ਇਹਨਾਂ ਨਵੇਂ ਨਿਯਮਾਂ ਦੇ ਖਿਲਾਫ ਕਿਸਾਨ ਸੰਗਠਨਾਂ ਨੇ ਵੀ ਸਵਾਲ ਚੁੱਕੇ ਹਨ।
FCI ਵੱਲੋਂ ਸਖਤੀ ਕਰਦੇ ਹੋਏ ਜਾਰੀ ਹੁਕਮਾਂ ਮੁਤਾਬਕ ਨਮੀ ਦੀ ਸੀਮਾ ਨੂੰ 14 ਫੀਸਦੀ ਤੋਂ ਘਟਾ ਕੇ 12 ਫੀਸਦੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਖਰਾਬ ਦਾਣਿਆਂ ਦੀ ਹੱਦ ਨੂੰ ਵੀ 4 ਫੀਸਦੀ ਤੋਂ ਘਟਾ ਕੇ 2 ਫੀਸਦੀ ਕਰਨ ਲਈ ਕਿਹਾ ਗਿਆ ਹੈ। ਭਾਵ ਇਸਤੋਂ ਜ਼ਿਆਦਾ ਨਮੀ ਹੋਣਤੇ FCI ਕਿਸਾਨਾਂ ਤੋਂ ਫ਼ਸਲ ਨਹੀਂ ਖਰੀਦੇਗੀ।
ਉਥੇ ਹੀ FCI ਨੇ ਝੋਨੇ ਦੀ ਖਰੀਦ ਲਈ ਵੀ ਨਿਯਮ ਸਖਤ ਕਰ ਦਿੱਤੇ ਹਨ, ਜਿਸ ਅਧੀਨ ਚੌਲਾਂ ਦੀ ਖਰੀਦ ਲਈ ਰਿਫਰੈਕਸ਼ਨ ਨੂੰ 25 ਫੀਸਦੀ ਤੋਂ ਘਟਾ ਕੇ 20 ਫੀਸਦੀ ਕਰਨ ਦੀ ਤਜਵੀਜ਼ ਹੈ। ਇਸ ਦੇ ਨਾਲ ਹੀ ਚੌਲਾਂ ਵਿਚ ਨਮੀ ਦੀ ਹੱਦ ਨੂੰ 15 ਫੀਸਦੀ ਤੋਂ ਘਟਾ ਕੇ 14 ਫੀਸਦੀ ਕਰਨ ਦੇ ਹੁਕਮ ਦਿੱਤੇ ਹੈ। ਸਿਆਲਾਂ ਨੇੜੇ ਝੋਨੇ ਵਿੱਚ ਨਮੀ ਵੈਸੇ ਵੀ ਵੱਧ ਜਾਂਦੀ ਹੈ ਜਿਸ ਕਾਰਨ ਕਿਸਾਨਾਂ ਨੂੰ ਫ਼ਸਲ ਵੇਚਣ ਵਿੱਚ ਬਹੁਤ ਮੁਸ਼ਕਿਲ ਆਵੇਗੀ।