ਖੁਸ਼ਖ਼ਬਰੀ: ਇਸ ਦੇਸ਼ ਨੇ ਤਿਆਰ ਕਰਤੀ ਕਰੋਨਾ ਵੈਕਸੀਨ ਤੇ ਰਾਸ਼ਟਰਪਤੀ ਦੀ ਧੀ ਨੂੰ ਲੱਗਾ ਪਹਿਲਾ ਟੀਕਾ-ਦੇਖੋ ਪੂਰੀ ਖ਼ਬਰ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Russian President Vladimir Putin) ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਦੇਸ਼ ਵਿੱਚ ਤਿਆਰ ਕੀਤੀ ਗਈ ਕੋਰੋਨਾਵਾਇਰਸ ਦੀ ਵੈਕਸੀਨ (world’s first coronavirus vaccine) ਨੂੰ ਸਿਹਤ ਮੰਤਰਾਲੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਪੁਤਿਨ ਨੇ ਕਿਹਾ ਕਿ ਇਸ ਵੈਕਸੀਨ ਦਾ ਪਹਿਲਾ ਟੀਕਾ (ਕੋਵਿਡ -19 ਟੀਕਾ) ਉਨ੍ਹਾਂ ਦੀ ਬੇਟੀ ਨੂੰ ਲਗਾਇਆ ਜਾ ਚੁੱਕਾ ਹੈ। ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਨਹੀਂ ਕੀਤਾ ਕਿ ਕੀ ਉਨ੍ਹਾਂ ਖੁਦ ਇਹ ਦਵਾਈ ਲਈ ਹੈ ਜਾਂ ਨਹੀਂ।

ਪੁਤਿਨ ਨੇ ਕਿਹਾ- ਮੇਰੀ ਬੇਟੀ ਨੇ ਵੀ ਇਸ ਵੈਕਸੀਨ ਦਾ ਟੀਕਾ ਲਗਵਾਇਆ ਹੈ, ਪਹਿਲਾਂ ਤਾਂ ਉਸ ਨੂੰ ਹਲਕਾ ਬੁਖਾਰ ਸੀ ਪਰ ਹੁਣ ਉਹ ਪੂਰੀ ਤਰ੍ਹਾਂ ਠੀਕ ਹੈ। ਉਨ੍ਹਾਂ ਨੇ ਦੱਸਿਆ ਕਿ ਮੇਰੀ ਧੀ ਠੀਕ ਹੈ ਅਤੇ ਚੰਗਾ ਮਹਿਸੂਸ ਕਰ ਰਹੀ ਹੈ। ਉਨ੍ਹਾਂ ਨੇ ਵੀ ਇਸ ਪੂਰੇ ਪਰੀਖਣ ਵਿਚ ਹਿੱਸਾ ਲਿਆ ਹੈ।

ਇਸ ਘੋਸ਼ਣਾ ਤੋਂ ਬਾਅਦ, ਰੂਸ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ ਟੀਕਾ ਬਣਾਉਣ ਦਾ ਕੰਮ ਪੂਰਾ ਕਰਨ ਦਾ ਦਾਅਵਾ ਕੀਤਾ ਹੈ। ਰੂਸ ਨੇ ਯੋਜਨਾ ਬਣਾਈ ਹੈ ਕਿ ਇਹ ਟੀਕਾ ਪਹਿਲਾਂ ਸਿਹਤ ਕਰਮਚਾਰੀਆਂ ਨੂੰ, ਫਿਰ ਬਜ਼ੁਰਗਾਂ ਨੂੰ ਦਿੱਤਾ ਜਾਵੇਗਾ। ਮਾਸਕੋ ਨੇ ਕਈ ਦੇਸ਼ਾਂ ਨੂੰ ਟੀਕਾ ਸਪਲਾਈ ਕਰਨ ਦੀ ਗੱਲ ਵੀ ਕੀਤੀ ਹੈ। ਰੂਸ ਦਾ ਕਹਿਣਾ ਹੈ ਕਿ ਉਹ ਸਤੰਬਰ ਤੱਕ ਆਪਣੇ ਕੋਰੋਨਾ ਟੀਕੇ ਦਾ ਵਿਸ਼ਾਲ ਉਤਪਾਦਨ ਸ਼ੁਰੂ ਕਰ ਸਕਦਾ ਹੈ।

ਇਸ ਨੂੰ ਬਣਾਉਣ ਵਾਲੇ ਵਿਗਿਆਨੀਆਂ ਨੇ ਲਈ ਹੈ ਇਹ ਵੈਕਸੀਨ – ਮਾਸਕੋ ਦੇ ਗਾਮਲੇਆ ਰਿਸਰਚ ਇੰਸਟੀਚਿਊਟ ਨੇ ਐਡੇਨੋਵਾਇਰਸ ਨੂੰ ਅਧਾਰ ਬਣਾ ਕੇ ਇਸ ਟੀਕੇ ਨੂੰ ਤਿਆਰ ਕੀਤਾ ਹੈ। ਖੋਜਕਰਤਾਵਾਂ ਦਾ ਦਾਅਵਾ ਹੈ ਕਿ ਟੀਕੇ ਵਿੱਚ ਵਰਤੇ ਗਏ ਕਣ ਆਪਣੇ ਆਪ ਨੂੰ ਦੁਹਰਾ ਨਹੀਂ ਸਕਦੇ। ਮਿਲੀ ਜਾਣਕਾਰੀ ਦੇ ਅਨੁਸਾਰ, ਖੋਜ ਅਤੇ ਨਿਰਮਾਣ ਵਿੱਚ ਸ਼ਾਮਲ ਬਹੁਤ ਸਾਰੇ ਮਾਹਰਾਂ ਨੇ ਆਪ ਨੂੰ ਇਸ ਵੈਕਸੀਨ ਦੀ ਖੁਰਾਕ ਦਿੱਤੀ ਹੈ।

ਵੈਕਸੀਨ ਦੀ ਖੁਰਾਕ ਕਾਰਨ ਕੁਝ ਲੋਕਾਂ ਨੂੰ ਬੁਖਾਰ ਆ ਸਕਦਾ ਹੈ, ਇਸ ਲਈ ਪੈਰਾਸਿੱਟਾਮੋਲ ਦੀ ਵਰਤੋਂ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ, ਬਹੁਤ ਸਾਰੀਆਂ ਵੱਡੀਆਂ ਵੱਡੀਆਂ ਕੰਪਨੀਆਂ ਰੂਸ ਵਿੱਚ ਇਸ ਜਲਦਬਾਜ਼ੀ ਦੇ ਵਿਰੋਧ ਵਿੱਚ ਸਾਹਮਣੇ ਆਈਆਂ ਹਨ।news source: news18punjab