ਪੁੱਤ ਨੇ ਬਜ਼ੁਰਗ ਮਾਂ ਦੇ ਮਾਰਿਆ ਥੱਪੜ,ਮੌਕੇ ਤੇ ਹੀ ਹੋਈ ਮੌਤ ਤੇ ਵਾਇਰਲ ਹੋਇਆ ਵੀਡੀਓ

ਦਿੱਲੀ ਦੇ ਦੁਆਰਕਾ ਜ਼ਿਲੇ ਵਿਚ ਇਕ ਬੇਟੇ ਨੇ ਆਪਣੀ ਬਜ਼ੁਰਗ ਮਾਂ ਨੂੰ ਇੰਨੀ ਜ਼ੋਰ ਦੀ ਥੱਪੜ ਮਾਰਿਆ ਕਿ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਪੁਲਿਸ ਨੇ ਆਈਪੀਸੀ ਦੀ ਧਾਰਾ 304 ਅਧੀਨ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ 15 ਮਾਰਚ ਨੂੰ ਵਾਪਰੀ ਸੀ। 15 ਮਾਰਚ ਦੀ ਦੁਪਹਿਰ 12:07 ਵਜੇ ਬਿੰਦਾਪੁਰ ਥਾਣੇ ਵਿੱਚ ਝਗੜਾ ਦੀ ਇੱਕ ਪੀਸੀਆਰ ਕਾਲ ਮਿਲੀ ਸੀ। ਪੁਲਿਸ ਮੁਲਾਜ਼ਮ ਵਿਕਾਸ ਨੂੰ ਮੌਕੇ ‘ਤੇ ਭੇਜਿਆ ਗਿਆ ਸੀ। ਜਦੋਂ ਵਿਕਾਸ ਮੌਕੇ ਉਤੇ ਪਹੁੰਚਿਆ, ਤਾਂ ਉਥੇ ਸ਼ਿਕਾਇਤਕਰਤਾ ਔਰਤ ਨੇ ਕਿਹਾ ਕਿ ਪਾਰਕਿੰਗ ਬਾਰੇ ਉਸ ਦੀ ਬਿਲਡਿੰਗ ਦੇ ਮਾਲਕ ਨਾਲ ਬਹਿਸ ਹੋਈ ਸੀ।

ਬਾਅਦ ਵਿਚ ਮਾਮਲਾ ਸੁਲਝਾ ਲਿਆ ਗਿਆ। ਉਹ ਨਹੀਂ ਚਾਹੁੰਦੀ ਸੀ ਕਿ ਇਹ ਮਾਮਲਾ ਹੋਰ ਅੱਗੇ ਵਧੇ।ਬਾਅਦ ਵਿਚ ਇਕ ਵੀਡੀਓ ਵਿਚ ਇਹ ਵੇਖਿਆ ਗਿਆ ਕਿ ਉਸ ਘਟਨਾ ਤੋਂ ਬਾਅਦ ਇਕ ਬਜ਼ੁਰਗ ਔਰਤ ਨਾਲ ਉਸ ਦੇ ਲੜਕੇ ਰਣਵੀਰ ਅਤੇ ਉਸ ਦੀ ਪਤਨੀ ਵਿਚਾਲੇ ਵੀ ਕੁੱਟਮਾਰ ਹੋਈ ਸੀ।

ਉਸ ਦੌਰਾਨ ਰਣਵੀਰ ਨੇ ਆਪਣੀ ਮਾਂ ਦੇ ਮੂੰਹ ‘ਤੇ ਥੱਪੜ ਮਾਰ ਦਿੱਤਾ ਜਿਸ ਕਾਰਨ ਉਹ ਹੇਠਾਂ ਡਿੱਗ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦਾ ਨਾਮ ਅਵਤਾਰ ਕੌਰ (76) ਹੈ, ਜਿਸ ਦੀ ਡਾਕਟਰੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 304 ਦਾ ਕੇਸ ਦਰਜ ਕੀਤਾ ਹੈ। ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਵੀਡੀਓ ਵਿਚ ਪੁੱਤਰ ਆਪਣੀ ਬਜ਼ੁਰਗ ਮਾਂ ਨੂੰ ਥੱਪੜ ਮਾਰਦਾ ਹੈ ਅਤੇ ਉਹ ਜ਼ਮੀਨ ਉਤੇ ਡਿੱਗਦੀ ਹੈ। ਵੀਡੀਓ ਨੂੰ ਵੇਖਣ ਤੋਂ ਬਾਅਦ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁੱਤਰ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ। ਹਾਲਾਂਕਿ ਪੁਲਿਸ ਮੁਲਜ਼ਮ ਬੇਟੇ ਦੀ ਭਾਲ ਕਰ ਰਹੀ ਹੈ।

Leave a Reply

Your email address will not be published. Required fields are marked *