ਨਵਾਂ ਘਰ ਪਾਉਣ ਵਾਲਿਆਂ ਲਈ ਵੱਡੀ ਖੁਸ਼ਖ਼ਬਰੀ-ਇਹ ਚੀਜ਼ ਹੋਈ ਸਿੱਧਾ ਏਨੀਂ ਸਸਤੀ

ਰੂਸ-ਯੂਕਰੇਨ ਜੰਗ ਤੋਂ ਬਾਅਦ ਸਟੀਲ ਤੋਂ ਬਣੇ ਉਤਪਾਦਾਂ ਦੀਆਂ ਕੀਮਤਾਂ ‘ਚ ਗਿਰਾਵਟ ਆਈ ਹੈ। ਦੂਜੇ ਪਾਸੇ ਕੋਲੇ ਸਣੇ ਕੱਚੇ ਮਾਲ ਦੀਆਂ ਕੀਮਤਾਂ ‘ਚ ਵਾਧੇ ਕਾਰਨ ਸਟੀਲ ਸੈਕਟਰ ਦੀਆਂ ਕੰਪਨੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੋਲਕਾਤਾ ਦੇ ਬਾਜ਼ਾਰ ‘ਚ ਲਾਂਗ ਪ੍ਰਰੋਡਕਟਸ ਸੈਗਮੈਂਟ ‘ਚ ਕੀਮਤਾਂ ਔਸਤਨ 10-15 ਫ਼ੀਸਦੀ ਦੀ ਗਿਰਾਵਟ ਨਾਲ 57 ਹਜ਼ਾਰ ਰੁਪਏ ਪ੍ਰਤੀ ਟਨ ਹੋ ਗਈਆਂ ਹਨ। ਕੀਮਤਾਂ ਪਹਿਲਾਂ 65 ਹਜ਼ਾਰ ਪ੍ਰਤੀ ਟਨ ਦੇ ਉੱਚ ਪੱਧਰ ‘ਤੇ ਸਨ। ਮੁੱਖ ਕੰਪਨੀਆਂ ਦੇ ਸਟੀਲ ਦੀ ਕੀਮਤ ਤਾਂ 75-76 ਹਜ਼ਾਰ ਰੁਪਏ ਪ੍ਰਤੀ ਟਨ ‘ਤੇ ਪੁੱਜ ਗਈ ਸੀ।

ਦੇਸ਼ ਭਰ ‘ਚ ਲਗਪਗ ਅਜਿਹੀ ਹੀ ਸਥਿਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਕੋਲਾ ਸਟੀਲ ਉਤਪਾਦਕਾਂ ਲਈ ਮੁੱਖ ਕੱਚਾ ਮਾਲ ਹੈ। ਇਸ ਦੀ ਕਮੀ ਉਨ੍ਹਾਂ ਲਈ ਸਭ ਤੋਂ ਵੱਡੀ ਪਰੇਸ਼ਾਨੀ ਹੈ।

ਸਟੀਲ ਰੋਲਿੰਗ ਮਿਲਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿਵੇਕ ਅਦੁਕੀਆ ਨੇ ਕਿਹਾ ਕਿ ਮੰਗ ‘ਚ ਨਰਮੀ ਕਾਰਨ ਸਟੀਲ ਉਤਪਾਦਾਂ ਦੀਆਂ ਕੀਮਤਾਂ 10 ਤੋਂ 15 ਫ਼ੀਸਦੀ ਤਕ ਘਟੀਆਂ ਹਨ ਜਦਕਿ ਸਾਡੀ ਲਾਗਤ ‘ਚ 50 ਫ਼ੀਸਦੀ ਤਕ ਦਾ ਵਾਧਾ ਹੋਇਆ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.