ਜਾਣੋ ਟਰੈਕਟਰ ਮੋਡੀਫਾਈ ਕਰਨ ਦੇ ਸਮਾਨ ਦੀ ਸਾਰੀ ਜਾਣਕਾਰੀ ਰੇਟ ਸਮੇਤ,ਦੇਖੋ ਤੇ ਸ਼ੇਅਰ ਕਰੋ

ਕਿਸਾਨ ਵੀਰੋ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਮੋਟਰਸਾਈਕਲ ਅਤੇ ਕਾਰਾਂ ਮੋਡੀਫਾਈ ਕਰਾਉਣ ਦੇ ਨਾਲ ਨਾਲ ਟ੍ਰੈਕਟਰ ਮੋਡੀਫਾਈ ਕਰਵਾਉਣ ਦਾ ਵੀ ਕਾਫੀ ਜਿਆਦਾ ਸ਼ੌਂਕ ਹੈ। ਕਈ ਨੌਜਵਾਨ ਟ੍ਰੈਕਟਰ ਨੂੰ ਮੋਡੀਫਾਈ ਕਰਵਾਉਣ ਉੱਤੇ ਲੱਖਾਂ ਰੁਪਏ ਖਰਚ ਕਰ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਅਜੇਹੀ ਹੀ ਇੱਕ ਟ੍ਰੈਕਟਰ ਮੋਡਿਫਿਕੇਸ਼ਨ ਦੀ ਦੁਕਾਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਦੁਕਾਨ ਦਾ ਨਾਮ ‘ਗਾਹਲੇ ਫਾਇਵਰ ਛਤਰੀ ਐਂਡ ਸੁਪਰਬੇਸ ਸਿਸਟਮ’ ਹੈ।

ਇਹ ਦੁਕਾਨ ਪਿੰਡ ਹਠੂਰ ਵਿੱਚ ਸਥਿਤ ਹੈ। ਇੱਥੇ ਹਰ ਤਰਾਂ ਦੀ ਟ੍ਰੈਕਟਰ ਮੋਡਿਫਿਕੇਸ਼ਨ ਅਸੈਸਰੀ ਜਿਵੇਂ ਕਿ ਸਾਇਲੈਂਸਰ, ਸਟੇਰਿੰਗ, ਹਾਰਨ, ਅਲਾਏ ਵੀਲ, ਚੌੜੇ ਟਾਇਰ, ਫਾਇਬਰ ਛਤਰੀ ਅਤੇ ਇਸ ਤਰਾਂ ਦਾ ਸਾਰਾ ਸਮਾਂ ਮਿਲਦਾ ਹੈ। ਖਾਸ ਗੱਲ ਇਹ ਹੈ ਕਿ ਇੱਥੇ ਹਰ ਤਰਾਂ ਦੇ ਕਿਸੇ ਵੀ ਮਾਡਲ ਦੇ ਟ੍ਰੈਕਟਰ ਦਾ ਸਾਰਾ ਮੋਡਿਫਿਕੇਸ਼ਨ ਦਾ ਸਮਾਨ ਮਿਲ ਜਾਂਦਾ ਹੈ।

ਛਤਰੀਆਂ ਦੀ ਗੱਲ ਕਰੀਏ ਤਾਂ ਇੱਥੇ ਤੁਹਾਨੂੰ 10000 ਤੋਂ 70-75000 ਰੁਪਏ ਤੱਕ ਦੀਆਂ ਹਰ ਤਰਾਂ ਦੀਆਂ ਛਤਰੀਆਂ ਮਿਲ ਜਾਣਗੀਆਂ। ਇਥੋਂ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਕਿਸੇ ਵੀ ਤਰਾਂ ਦਾ ਜਾਂ ਫਿਰ ਆਪਣਾ ਨਾਮ ਲਿਖਵਾ ਕੇ ਸਮਾਨ ਤਿਆਰ ਕਰਵਾ ਸਕਦੇ ਹੋ। ਇਸੇ ਤਰਾਂ ਅਲਾਏ ਵੀਲ, ਹਾਰਨ, ਸਟੇਰਿੰਗ ਅਤੇ ਹੋਰ ਵੀ ਸਮਾਨ ਤੁਸੀਂ ਆਪਣੇ ਹਿਸਾਬ ਨਾਲ ਸਸਤਾ ਅਤੇ ਮਹਿੰਗਾ ਤਿਆਰ ਕਰਵਾ ਕੇ ਲਗਵਾ ਸਕਦੇ ਹੋ।

ਨਾਲ ਹੀ ਹਰ ਤਰਾਂ ਦਾ ਮਿਊਜ਼ਿਕ ਸਿਸਟਮ ਅਤੇ ਹੋਰਨ ਵੀ ਤੁਸੀਂ ਇਥੋਂ ਲਗਵਾ ਸਕਦੇ ਹੋ। ਖਾਸ ਗੱਲ ਇਹ ਹੈ ਕਿ ਤੁਸੀਂ ਪੂਰੇ ਪੰਜਾਬ ਦੇ ਨਾਲ ਨਾਲ ਭਾਰਤ ਵਿਚ ਕਿਤੇ ਵੀ ਇਸ ਜਗ੍ਹਾ ਤੋਂ ਸਮਾਨ ਮੰਗਵਾ ਸਕਦੇ ਹੋ। ਟ੍ਰੈਕਟਰ ਮੋਡਿਫਿਕੇਸ਼ਨ ਦੇ ਸਾਰੇ ਸਮਾਨ ਦੀ ਰੇਟ ਸਮੇਤ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Leave a Reply

Your email address will not be published. Required fields are marked *