ਪੰਜਾਬ ਚ’ ਕਰੋਨਾ ਨੇ ਮਚਾਇਆ ਵੱਡਾ ਕਹਿਰ: ਹੁਣੇ ਇੱਕੋ ਥਾਂ ਮਿਲੇ ਇਕੱਠੇ 105 ਨਵੇਂ ਪੋਜ਼ੀਟਿਵ ਮਰੀਜ਼-ਦੇਖੋ ਪੂਰੀ ਖ਼ਬਰ

ਅੱਜ ਜ਼ਿਲ੍ਹਾ ਗੁਰਦਾਸਪੁਰ ‘ਚ ਕੋਰੋਨਾ ਕਹਿਰ ਬਣ ਕੇ ਟੁੱਟਿਆ ਅਤੇ ਅੱਜ 105 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਹੱਥ ਪੈਰ ਫੁੱਲਣੇ ਸੁਭਾਵਿਕ ਸੀ। ਜੋ 105 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਉਨ੍ਹਾਂ ‘ਚ 24 ਗੁਰਦਾਸਪੁਰ ਜੇਲ ‘ਚ ਬੰਦ ਉਹ ਕੈਦੀ ਵੀ ਹਨ ਜੋ ਪਠਾਨਕੋਟ ਜੇਲ ਤੋਂ ਇੱਥੇ ਭੇਜੇ ਗਏ ਹਨ, ਜਦਕਿ 81 ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਨਿਵਾਸੀ ਹਨ।

ਕੈਦੀਆਂ ਨੂੰ ਛੱਡ ਕੇ ਜੋ ਲੋਕ ਅੱਜ ਕੋਰੋਨਾ ਪਾਜ਼ੇਟਿਵ ਪਾਏ ਗਏ , ਉਨ੍ਹਾਂ ‘ਚ ਗੁਰਦਾਸਪੁਰ ਸ਼ਹਿਰ ਦੇ 8, ਬਟਾਲਾ-14, ਫਤਿਹਗੜ੍ਹ ਚੂੜੀਆ-23, ਤਿੱਬੜੀ ਛਾਉਣੀ-3 ਸਮੇਤ ਹੋਰ ਪਿੰਡਾਂ ਦੇ ਲੋਕ ਸ਼ਾਮਲ ਹਨ। ਅੱਜ ਪਹਿਲੀ ਵਾਰ ਕੋਰੋਨਾ ਪਾਜ਼ੇਟਿਵ ਦਾ ਆਂਕੜਾ ਤਿੰਨ ਅੱਖਰਾਂ ‘ਚ ਆਇਆ।

ਦੱਸਣਯੋਗ ਹੈ ਕਿ ਦੇਸ਼ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ‘ਚ 64 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 1007 ਲੋਕਾਂ ਦੀ ਮੌਤ ਹੋਈ, ਉੱਥੇ ਹੀ ਰਾਹਤ ਭਰੀ ਗੱਲ ਇਹ ਹੈ ਕਿ ਇਸ ਦੌਰਾਨ 55 ਹਜ਼ਾਰ ਤੋਂ ਵੱਧ ਲੋਕ ਸਿਹਤਮੰਦ ਵੀ ਹੋਏ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਇਕ ਦਿਨ ‘ਚ ਇਨਫੈਕਸ਼ਨ ਦੇ 64,553 ਮਾਮਲੇ ਆਉਣ ਨਾਲ ਪੀੜਤਾਂ ਦੀ ਗਿਣਤੀ 24,61,191 ਹੋ ਗਈ ਹੈ,

ਉੱਥੇ ਹੀ ਇਸ ਦੌਰਾਨ 1007 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 48,040 ‘ਤੇ ਪਹੁੰਚ ਗਈ। ਰਾਹਤ ਭਰੀ ਖ਼ਬਰ ਗੱਲ ਇਹ ਹੈ ਕਿ ਇਕ ਦਿਨ ‘ਚ 55,573 ਲੋਕਾਂ ਦੇ ਸਿਹਤਮੰਦ ਹੋਣ ਨਾਲ ਰੋਗਮੁਕਤ ਹੋਣ ਵਾਲਿਆਂ ਦੀ ਗਿਣਤੀ ਵੀ 17,51,556 ਲੱਖ ‘ਤੇ ਪਹੁੰਚ ਗਈ ਹੈ। ਇਸ ਦੌਰਾਨ ਦੇਸ਼ ‘ਚ ਸਰਗਰਮ ਮਾਮਲੇ 7973 ਵਧੇ ਹਨ, ਜਿਸ ਨਾਲ ਇਨ੍ਹਾਂ ਦੀ ਗਿਣਤੀ 6,61,595 ਹੋ ਗਏ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਦਿੱਤੀ ਜਾਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ | news source: jagbani

Leave a Reply

Your email address will not be published. Required fields are marked *